ਸਮੱਗਰੀ 'ਤੇ ਜਾਓ

ਚੁੰਬਕੀ ਪਹਾੜ (ਭਾਰਤ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਚੁੰਬਕੀ ਪਹਾੜ, ਲਦਾਖ਼ (ਭਾਰਤ)
ਲਦਾਖ਼ ਵਿੱਚ 'ਚੁੰਬਕੀ ਪਹਾੜ' ਬਾਰੇ ਦਿੱਤਾ ਚਿੰਨ੍ਹ

ਚੁੰਬਕੀ ਪਹਾੜ ਜਿਸ ਨੂੰ 'ਗੁਰੂਤਾਕਰਸ਼ਣ ਪਹਾੜ' ਵੀ ਕਿਹਾ ਜਾਂਦਾ ਹੈ, ਲੇਹ ਦੇ ਨੇੜੇ ਲਦਾਖ਼ ਵਿੱਚ ਸਥਿਤ ਹੈ।[1] ਇਹ ਪਹਾੜ ਧਾਤੂ ਨੂੰ ਆਪਣੇ ਵੱਲ ਖਿਚਦਾ ਹੈ ਅਤੇ ਧਾਤੂ ਤੋਂ ਬਣੇ ਵਾਹਨਾ ਨੂੰ ਵੀ। ਇਹ ਲੇਹ ਕਾਰਗਿਲ ਹਾਈਵੇਅ ਉਪਰ ਸਥਿਤ ਹੈ। ਇਸ ਦੇ ਪੂਰਵੀ ਹਿੱਸੇ ਵਿੱਚ ਸਿੰਧੂ ਨਦੀ ਵਹਿੰਦੀ ਹੈ। ਮੰਨਿਆਂ ਜਾਂਦਾ ਹੈ ਕਿ ਇਥੇ ਗੁਰੂਤਾਕਰਸ਼ਣ ਦਾ ਨਿਯਮ ਫੇਲ੍ਹ ਹੋ  ਜਾਂਦਾ ਹੈ ਕਿਉਂਕਿ ਗੁਰੂਤਾਕਰਸ਼ਣ  ਦੇ ਨਿਯਮ ਅਨੁਸਾਰ ਜੇ ਕਿਸੇ ਚੀਜ ਨੂੰ ਢਲਾਣ  ਉਪਰ ਰੱਖੀਏ ਤਾਂ  ਉਹ ਆਪਣੀ ਥਾਂ ਤੋਂ ਹੇਠਾਂ ਵੱਲ ਅਵੇਗੀ ਪ੍ਰੰਤੂ ਇਸ ਥਾਂ ਉਪਰ ਜੇਕਰ  ਗੱਡੀ ਨੂੰ ਬੰਦ ਕਰਕੇ ਜਾਂ ਗੇਅਰ ਵਿੱਚ ਪਾ ਕੇ ਢਲਾਣ ਵੱਲ ਛੱਡਿਆ ਜਾਂਦਾ ਹੈ ਤਾਂ ਗੱਡੀ ਹੇਠਾਂ ਦੀ ਥਾਂ ਉਪਰ ਵੱਲ ਭਾਵ  ਚੁੰਬਕੀ ਪਹਾੜ ਵੱਲ ਖਿਚੀ ਜਾਂਦੀ ਹੈ।[2]

ਹਵਾਲੇ

[ਸੋਧੋ]