ਲੇਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਲੇਹ
གླེ་
ਉਜੜਿਆ ਹੋਇਆ ਲੇਹ ਦਾ ਸ਼ਾਹੀ ਮਹੱਲ
ਗੁਣਕ: 34°08′43.43″N 77°34′03.41″E / 34.1453972°N 77.5676139°E / 34.1453972; 77.5676139
ਦੇਸ਼  ਭਾਰਤ
ਰਾਜ ਜੰਮੂ ਅਤੇ ਕਸ਼ਮੀਰ
ਜ਼ਿਲ੍ਹਾ ਲੇਹ
ਉਚਾਈ ੩,੫੦੦
ਅਬਾਦੀ (੨੦੦੧)
 - ਕੁੱਲ ੨੭,੫੧੩
ਸਮਾਂ ਜੋਨ ਭਾਰਤੀ ਮਿਆਰੀ ਸਮਾਂ (UTC+੫:੩੦)
ਵੈੱਬਸਾਈਟ www.leh.nic.in

ਲੇਹ ਇਸ ਅਵਾਜ਼ ਬਾਰੇ ਉਚਾਰਨ (ਤਿੱਬਤੀ ਵਰਨਮਾਲਾ: གླེ་ਵਾਇਲੀ: Gle), ਹਿਮਾਲਿਆਈ ਬਾਦਸ਼ਾਹੀ ਲਦਾਖ਼ ਦੀ ਰਾਜਧਾਨੀ ਸੀ ਅਤੇ ਹੁਣ ਜੰਮੂ ਅਤੇ ਕਸ਼ਮੀਰ, ਭਾਰਤ ਵਿਚਲੇ ਲੇਹ ਜ਼ਿਲ੍ਹੇ ਦਾ ਸਦਰ ਮੁਕਾਮ ਹੈ। ਇਸਦਾ ਕੁੱਲ ਖੇਤਰਫਲ ੪੫,੧੧੦ ਵਰਗ ਕਿ.ਮੀ. ਹੈ ਜਿਸ ਕਰਕੇ ਇਹ ਕੱਛ, ਗੁਜਰਾਤ ਮਗਰੋਂ ਦੇਸ਼ ਦਾ ਦੂਜਾ ਸਭ ਤੋਂ ਵੱਡਾ ਜ਼ਿਲ੍ਹਾ ਹੈ।

ਇਸ ਨਗਰ ਦਾ ਪ੍ਰਮੁੱਖ ਦ੍ਰਿਸ਼ ਲੇਹ ਸ਼ਾਹੀ ਮਹੱਲ, ਲਦਾਖ਼ ਦੇ ਸ਼ਾਹੀ ਘਰਾਣੇ ਦੀ ਪੂਰਵਲੀ ਰਿਹਾਇਸ਼, ਹੈ ਜੋ ਕਿ ਪੋਟਾਲਾ ਸ਼ਾਹੀ ਮਹੱਲ ਦੇ ਸਮਾਨ ਸ਼ੈਲੀ ਅਤੇ ਸਮੇਂ ਵਿੱਚ ਬਣਿਆ ਹੈ। ਇਹ ਸ਼ਹਿਰ ੩,੫੨੪ ਮੀਟਰ (੧੧,੫੬੨ ਫੁੱਟ) ਦੀ ਉਚਾਈ 'ਤੇ ਸਥਿੱਤ ਹੈ ਅਤੇ ਦੱਖਣ-ਪੱਛਮ ਵੱਲ ਸ੍ਰੀਨਗਰ ਨਾਲ਼ ਰਾਸ਼ਟਰੀ ਮਾਰਗ-੧D ਅਤੇ ਦੱਖਣ ਵੱਲ ਮਨਾਲੀ ਨਾਲ਼ ਲੇਹ-ਮਨਾਲੀ ਸ਼ਾਹ-ਰਾਹ ਨਾਲ਼ ਜੁੜਿਆ ਹੋਇਆ ਹੈ।

ਆਕਰਸ਼ਣ[ਸੋਧੋ]

ਲੇਹ ਵਿਖੇ ਸ਼ਾਂਤੀ ਸਤੂਪ
 1. ਸ਼ਾਂਤੀ ਸਤੂਪ
 2. ਲੇਹ ਪੈਲਸ
 3. ਹੇਮਿਸ ਮੱਠ
 4. ਲੇਹ ਪੈਂਡਾ ਰਸਤੇ
 5. ਜੰਗ ਅਜਾਇਬਘਰ
 6. ਚੰਬਾ ਮੰਦਰ
 7. ਜਾਮਾ ਮਸਜਿਦ
 8. ਗੁਰਦੁਆਰਾ ਪੱਥਰ ਸਾਹਿਬ
 9. ਜੋ ਖਾਂਗ ਮੱਠ
 10. ਨਮਗਿਆਲ ਤਸੇਮੋ ਮੱਠ
 11. ਸੰਕਰ ਮੱਠ
 12. ਸਤੋਕ ਸ਼ਾਹੀ-ਮਹੱਲ
 13. ਫ਼ਤਹਿ ਬੁਰਜ
 14. ਜ਼ੋਰਾਵਰ ਕਿਲ੍ਹਾ

ਤਸਵੀਰਾਂ[ਸੋਧੋ]

ਲੇਹ ਦਾ ਨਜ਼ਾਰਾ  
੧੮੫੭ ਦੇ ਨੇੜ-ਤੇੜ ਲਦਾਖ਼ ਦੀ ਰਾਜਧਾਨੀ, ਲੇਹ  
ਸ਼ਾਂਤੀ ਸਤੂਪ, ਜਪਾਨੀਆਂ ਵੱਲੋਂ ੧੯੮੩ ਵਿੱਚ ਉਸਾਰਿਆ ਗਿਆ  
ਲੇਹ ਸ਼ਾਹੀ ਮਹੱਲ  
ਲੇਹ ਮਸਜਿਦ  
ਸ਼ਾਂਤੀ ਸਤੂਪ ਤੋਂ ਲੇਹ ਦਾ ਸੰਪੂਰਨ ਦ੍ਰਿਸ਼  
ਗਰਮੀਆਂ ਵਿੱਚ ਲੇਹ  
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png