ਚੇਰਾਮਨ ਜੁਮਾ ਮਸਜਿਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚੇਰਾਮਾਨ ਜੁਮਾ ਮਸਜਿਦ, ਭਾਰਤ ਦੇ ਕੇਰਲਾ ਰਾਜ ਵਿੱਚ ਥੀਸੁਰ ਜ਼ਿਲ੍ਹੇ ਦੇ ਮਿਠਲਾ, ਕੋਡੁੰਗਲੌਰ ਤਾਲੁਕ ਵਿੱਚ ਇੱਕ ਮਸਜਿਦ ਹੈ। ਇਹ  629 ਈ ਵਿੱਚ ਬਣਾਈ ਗਈ,   ਭਾਰਤ ਵਿਚ ਪਹਿਲੀ ਮਸਜਿਦ ਹੈ।[1][2][3] ਇਸ ਨੂੰ  ਇਸਲਾਮ ਦੇ ਇੱਕ ਅਰਬ ਪ੍ਰਚਾਰਕ ਮਲਿਕ ਦੀਨਾਰ ਨੇ  ਬਣਾਇਆ ਸੀ।[4][5][6][7] ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਮਸਜਿਦ ਦੀ 11 ਵੀਂ ਸਦੀ ਵਿੱਚ ਪਹਿਲੀ ਵਾਰ ਮੁਰੰਮਤ ਕਰਵਾਈ ਗਈ ਸੀ ਅਤੇ  ਬਹੁਤ ਸਾਰੇ ਗ਼ੈਰ-ਮੁਸਲਮਾਨ ਆਪਣੇ ਬੱਚਿਆਂ ਦਾ ਸਿੱਖਿਆ ਸੰਸਾਰ ਦੀ  ਸ਼ੁਰੂਆਤ ਦੀਆਂ ਰਸਮਾਂ ਦਾ ਆਗਾਜ਼ ਇਥੋਂ ਕਰਦੇ ਹਨ।

ਇਤਿਹਾਸ[ਸੋਧੋ]

ਪੁਰਾਣੀ ਚੇਰਾਮਾਨ ਜੁਮਾ ਮਸਜਿਦ ਦੀ ਬਣਤਰ 

ਪੁਰਾਣੇ ਸਮੇਂ ਤੋਂ, ਅਰਬ ਅਤੇ ਭਾਰਤ ਵਿਚਾਲੇ ਸਰਗਰਮ ਵਪਾਰਕ ਸਬੰਧ ਸਨ। ਅਰਬ ਵਿੱਚ ਇਸਲਾਮ ਸਥਾਪਿਤ ਹੋਣ ਤੋਂ ਪਹਿਲਾਂ ਹੀ ਅਰਬ ਵਪਾਰੀਆਂ ਨੇ ਮਾਲਾਬਾਰ ਖੇਤਰ ਦਾ ਦੌਰਾ ਕੀਤਾ, ਜੋ ਕਿ ਭਾਰਤ ਅਤੇ ਦੱਖਣ-ਪੂਰਬੀ ਏਸ਼ੀਆ ਦੀਆਂ ਬੰਦਰਗਾਹਾਂ ਵਿਚਕਾਰ ਇੱਕ ਪ੍ਰਮੁੱਖ ਲਿੰਕ ਸੀ।

ਇਸਲਾਮ ਦੇ ਆਗਮਨ ਦੇ ਨਾਲ, ਅਰਬੀ ਵਪਾਰੀ ਨਵੇਂ ਧਰਮ ਦੇ ਕੈਰੀਅਰ ਬਣ ਗਏ ਅਤੇ ਉਹ ਜਿੱਥੇ ਵੀ ਗਏ, ਉਹ ਇਸ ਨੂੰ ਪ੍ਰਚਾਰਿਆ।[8] ਮਸਜਿਦ ਨਾਲ ਜੁੜੀ ਇੱਕ ਮਿਥ ਇਹ ਹੈ ਕਿ  ਚੇਰਾ ਰਾਜਾ ਅਰਬ ਦੇਸ਼ਾਂ ਵਿੱਚ ਗਿਆ, ਉਥੇ ਨੇ ਇਸਲਾਮ ਕਬੂਲ ਕਰ ਲਿਆ ਅਤੇ ਆਪਣਾ ਨਾਂ ਬਦਲ ਕੇ ਤਾਜੁੱਦੀਨ ਰੱਖ ਲਿਆ। ਉਸ ਨੇ ਉੱਥੇ ਕੁਝ ਸਮਾਂ ਬਿਤਾਇਆ, ਅਤੇ ਪਰਤਣ ਸਮੇਂ  ਧਫਾਰ, ਓਮਾਨ ਵਿੱਚ ਉਸਦੀ ਮੌਤ ਹੋ ਗਈ।[9]

ਉਥੋਂ ਉਸ ਨੇ ਮਲਿਕ ਇਬਨ ਦੇਨਾਰ ਰਾਹੀਂ ਕੇਰਲਾ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਪੱਤਰ ਭੇਜੇ ਸਨ, ਜਿਹਨਾਂ ਵਿੱਚ ਉਹਨਾਂ ਨੂੰ ਬਾਅਦ ਵਾਲੇ ਦੇ ਲਈ ਆਦਰਪੂਰਨ ਹੋਣ ਲਈ ਕਿਹਾ ਗਿਆ ਸੀ।[10] ਬਰਨਲ ਦੀ ਖੋਜ ਵੇਖੋ।[11]

7 ਵੀਂ ਸਦੀ ਵਿਚ, ਮਲਿਕ ਬਿਨ ਦੇਨਾਰ ਅਤੇ ਮਲਿਕ ਬਿਨ ਹਬੀਬ ਦੀ ਅਗਵਾਈ ਵਿੱਚ ਅਰਬਾਂ ਦਾ ਇੱਕ ਦਲ ਥ੍ਰਿਸੂਰ ਜ਼ਿਲ੍ਹੇ ਵਿੱਚ ਆਇਆ ਸੀ ਅਤੇ ਉਸ ਨੇ ਆਪਣੇ ਸਮਕਾਲੀ ਚੇਰਾਮਨ ਪੇਰੂਮੱਲ ਦੇ ਨਾਂ ਤੇ  ਇਸਦਾ ਨਾਂ ਕਾਦੂੰਗੱਲੂਰ ਵਿਖੇ ਇੱਕ ਮਸਜਿਦ ਦਾ ਨਿਰਮਾਣ ਕੀਤਾ ਸੀ। [12]

ਮਸਜਿਦ ਵਿੱਚ ਇੱਕ ਪ੍ਰਾਚੀਨ ਤੇਲ ਦਾ ਦੀਵਾ ਹੈ ਜੋ ਹਮੇਸ਼ਾ ਬਲਦਾ ਰਹਿੰਦਾ ਹੈ ਅਤੇ ਜਿਸ ਨੂੰ ਇੱਕ ਹਜ਼ਾਰ ਸਾਲ ਤੋਂ ਵੱਧ ਪੁਰਾਣਾ ਮੰਨਿਆ ਜਾਂਦਾ ਹੈ। ਸਾਰੇ ਧਰਮਾਂ ਦੇ ਲੋਕ ਚੜ੍ਹਾਵੇ ਵਜੋਂ ਦੀਵੇ ਲਈ ਤੇਲ ਲਿਆਉਂਦੇ ਹਨ। ਬਹੁਤੀਆਂ ਵਾਂਗ, ਇਹ ਮਸਜਿਦ ਗ਼ੈਰ-ਮੁਸਲਮਾਨਾਂ ਲਈ ਦਾਖ਼ਲੇ ਦੀ ਆਗਿਆ ਦਿੰਦੀ ਹੈ।[13] ਭਾਰਤ ਦੇ ਤਤਕਾਲੀ ਰਾਸ਼ਟਰਪਤੀ ਅਬਦੁਲ ਕਲਾਮ ਇਸ ਮਸਜਿਦ ਮਹੱਤਵਪੂਰਨ ਮਹਿਮਾਨਾਂ ਵਿਚੋਂ ਇਕ ਹਨ।  

ਅਪਰੈਲ 2016 ਵਿਚ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੇਰਾਮਨ ਜੂਮਾ ਮਸਜਿਦ ਦੀ ਇੱਕ ਸੋਨੇ ਦੀ ਪਲੇਟ ਕੀਤੀ ਮੂਰਤੀ ਸਾਊਦੀ ਅਰਬ ਬਾਦਸ਼ਾਹ ਸਲਮਾਨ ਬਾਨ ਅਬਦੁੱਲਾਜੀਜ਼ ਅਲ ਸੌਦ ਨੂੰ ਤੋਹਫ਼ੇ ਵਜੋਂ ਦਿੱਤੀ ਸੀ। [14][15][16]

References[ਸੋਧੋ]

  1. "Mosque in Kerala dates back to the Prophet's time".
  2. "Tinkering with the past".
  3. "Indian PM to visit centuries-old mosque in Kerala".
  4. "Cheraman Juma Masjid: A 1,000-year-old lamp burns in this mosque".
  5. "PM Narendra Modi likely to visit।ndia's oldest mosque during Kerala trip".
  6. "Solomon To Cheraman".
  7. "'Cheraman Juma Masjid': The first mosque of।ndia, built in 629".
  8. Hussein Randathani. "Genesis and Growth of the Mappila Community" 16 Dec. 2005 JAIHOON.COM [1]
  9. Randathani, Dr.Hussain (2007). A study on society and anti colonial struggles. Calicut: other books. ISBN 81-903887-8-9.
  10. Kerala Tourism - Official Website Cheraman Juma Masjid
  11. Ittaman, KP. Amini।slanders New Delhi: Abhinav Publications, 2003. Print. [2]
  12. Staff Reporter. "Kalam to visit oldest mosque in sub-continent". The Hindu [Chennai, Tamil Nadu] 23 Jul, 2005: Kerala - Thrissur. Web [3] Archived 2006-11-10 at the Wayback Machine.
  13. "ചേരമാന്‍ പള്ളിയിലേയ്‌ക്കു ഒരു ചരിത്രയാത്ര" Archived 2015-12-08 at the Wayback Machine. (in Malayalam). Nostalgia Magazine. Retrieved September 7, 2015.
  14. "PM Narendra Modi Gifts Saudi King Gold Replica Of Kerala Mosque".
  15. "PM Modi Gift to Saudi King".
  16. "PM Modi gifts gold-plated replica of ancient Kerala mosque to Saudi King".