ਸਮੱਗਰੀ 'ਤੇ ਜਾਓ

ਚੋਪ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਚੋਪ ਵਿਆਹ ਦੇ ਸ਼ਗਨਾਂ ਦੀ ਫੁਲਕਾਰੀ ਹੈ। ਚੋਪ ਲੜਕੀ ਨੂੰ ਉਸ ਦੀ ਨਾਨੀ ਵੱਲੋਂ ਚੂੜਾ ਚੜ੍ਹਾਉਣ ਦੀ ਰਸਮ ਸਮੇਂ ਦਿੱਤਾ ਜਾਂਦਾ ਹੈ। ਇਹ ਗੂੜ੍ਹੇ ਲਾਲ ਰੰਗ ਦੇ ਖੱਦਰ ਦੇ ਕੱਪੜੇ ਉੱਪਰ ਪੀਲੇ ਰੇਸ਼ਮ ਦੇ ਧਾਗਿਆਂ ਨਾਲ ਕੱਢਿਆ ਜਾਂਦਾ ਹੈ। ਚੋਪ ਦੀ ਕਢਾਈ ਪੱਲਿਆਂ ਅਤੇ ਪਾਸਿਆਂ ਤੇ ਹੀ ਕੀਤੀ ਜਾਂਦੀ ਹੈ। ਵਿਚਕਾਰਲਾ ਸਾਰਾ ਹਿੱਸਾ ਖਾਲੀ ਹੁੰਦਾ ਹੈ। ਇਸ ਕਢਾਈ ਦਾ ਤੋਪਾ ਵੀ ਛੋਟਾ ਹੁੰਦਾ ਹੈ।

ਚਪ ਸ਼ਗਨਾਂ ਦੀ ਫੁਲਕਾਰੀ ਹੋਣ ਕਰਕੇ ਇਸ ਦੀ ਕਢਾਈ ਕਿਸੇ ਸ਼ੁਭ ਦਿਨ ਤੋਂ ਸ਼ੁਰੂ ਕੀਤੀ ਜਾਂਦੀ ਹੈ। ਕੁੜੀਆਂ ਨੂੰ ਬੁਲਾਇਆ ਜਾਂਦਾ ਹੈ। ਉਹ ਸੁਹਾਗ ਦੇ ਗੀਤ ਗਾਉਂਦੀਆਂ ਹਨ। ਅਜੇਹੇ ਖੁਸ਼ੀਆਂ ਭਰੇ ਮਾਹੌਲ ਵਿਚ ਗੁੜ ਵੰਡ ਕੇ ਨਾਨੀ ਚੋਪ ਕੱਢਣਾ ਸ਼ੁਰੂ ਕਰਦੀ ਹੈ। ਹੁਣ ਕੋਈ ਵੀ ਨਾਨੀ ਆਪਣੀ ਦੋਹਤੀ ਲਈ ਚੋਪ ਨਹੀਂ ਕੱਢਦੀ। ਇਸ ਲਈ ਦੋਹਤੀ ਵੱਲੋਂ ਚੂੜਾ ਚੜ੍ਹਾਉਣ ਦੀ ਰਸਮ ਸਮੇਂ ਚੋਪ ਕਿੱਥੋਂ ਉੱਤੇ ਲੈਣਾ ਹੈ ?[1]

ਲਾਲ ਜਾਂ ਗੂੜ੍ਹੇ ਲਾਲ ਖੱਦਰ ਦੀ ਫੁਲਕਾਰੀ ਨੂੰ ਚੋਪ ਕਹਿੰਦੇ ਹਨ। ਇਸ ਫੁਲਕਾਰੀ ਉਪਰ  ਕੰਨੀਆਂ ਉਤੇ ਕਢਾਈ ਕੀਤੀ ਜਾਂਦੀ ਹੈ ।ਸੁੱਭਰ ਵੀ ਲਾਲ ਰੰਗ ਸ਼ਗਨਾਂ ਦਾ ਕਪੜਾ ਹੁੰਦਾ ਹੈ। ਚਾਰੇ ਕੋਨੇ ਕਢਾਈ ਕੱਢੀ ਜਾਂਦੀ ਹੈ। ਇਸ ਖੱਦਰ ਵਾਲੀ ਫੁਲਕਾਰੀ ਨੂੰ ਸਾਲੂ ਵੀ ਆਖਿਆ ਜਾਂਦਾ ਹੈ । ਦਾਦੀ, ਨਾਨੀ ਇਸ ਫੁਲਕਾਰੀ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਦਿੰਦੀਆਂ ਰਹਿੰਦੀਆਂ ਹਨ। ਵਿਆਹ ਦੀ ਚੂੜਾ ਚੜ੍ਹਾਉਣ ਵਾਲੀ ਰਸਮ-ਰਿਵਾਜਾਂ ਵਿਚ ਨਾਨੀ ਅਪਣੀ ਦੋਹਤੀ ਨੇ ਚੋਪ ਪਹਿਨਾਉਂਦੀ ਹੈ । ਇਹ ਇਕ ਤਰ੍ਹਾਂ ਫੁਲਕਾਰੀ ਹੀ ਹੈ ਪਰ ਥੋੜ੍ਹੀ ਫੁਲਕਾਰੀ ਤੋਂ ਵੱਡਾ ਹੁੰਦਾ ਹੈ ।

ਚੋਪ ਕੱਢਣ ਦੀ ਰਸਮ ਸਾਂਝੀ ਸਮਾਗਮ ਹੋਣ ਦੇ ਨਾਲ ਨਾਨੀ ਦੇ ਘਰ ਵਿੱਚ ਹੀ ਹੁੰਦੀ ਹੈ। ਸਾਂਝੀ ਸਮਾਗਮ ਦੌਰਾਨ, ਨਾਨੀ ਚੁਹੱਪ ਜਾਂਦੀ ਹੈ ਅਤੇ ਉਸਨੂੰ ਨੂੰ ਦੂਜੇ ਖਿਡਾਰੀ ਦੀ ਮੱਦਦ ਨਾਲ ਮੁੜ ਲਿਆ ਜਾਂਦਾ ਹੈ, ਜੋ ਸ਼ੁਭ ਦਿਨ ਦੇ ਸਮਾਗਮ ਤੋਂ ਪਹਿਲਾਂ ਆ ਰਿਹਾ ਹੋਵੇ। ਕੁੜੀਆਂ ਨੂੰ ਇਹ ਰਸਮ ਕਰਨ ਦੀ ਸਿਖਾਈ ਜਾਂਦੀ ਹੈ, ਅਤੇ ਉਨ੍ਹਾਂ ਨੂੰ ਪਰਿਪ੍ਰੀਕਿਤ ਕਰਨ ਲਈ ਇਹ ਸਮੱਗਰੀ ਦਿੱਤੀ ਜਾਂਦੀ ਹੈ। ਪਰ ਹੁਣ ਦਿਨ ਦੀ ਮਾਨ ਅਤੇ ਸੰਸਕਾਰ ਦੀ ਬਦਲਤ ਨਾਲ ਇਸ ਰਸਮ ਦੀ ਖੱਬੇ ਤੋਂ ਕੁਝ ਫੇਰ ਹੋਈ ਹੈ। ਇਸ ਤਰ੍ਹਾਂ ਨਾਨੀ ਵੀ ਬਿਨਾਂ ਦੂਜੇ ਸਭਿਆਚਾਰੀ ਲਈ ਕੁਝ ਦਿਨ ਦੀ ਬਹਾਵਲ ਵਿੱਚ ਅਜਿਹੇ ਸਭਿਆਚਾਰ ਪੂਰਾ ਕਰ ਦਾ ਪ੍ਰਯਾਸ ਕਰਦੀ ਹੈ।ਇਸ ਰਸਮ ਦੌਰਾਨ, ਨਾਨੀ ਚੁਹੱਪ ਜਾਂਦੀ ਹੈ ਅਤੇ ਉਸਨੂੰ ਦੂਜੇ ਖਿਡਾਰੀ ਦੀ ਮੱਦਦ ਨਾਲ ਮੁੜ ਲਿਆ ਜਾਂਦਾ ਹੈ

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.