ਚੌਕਲੇਟ
ਚੌਕਲੇਟ | |
---|---|
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | ਚੌਕਲੇਟ ਸ਼ਰਾਬ ਕੋਕੋਆ ਮੱਖਣ(ਸਫ਼ੈਦ ਚੌਕਲੇਟ ਲਈ) |
ਚੌਕਲੇਟ (ਉੱਚਾਰਨ: /ˈtʃɒk[invalid input: '(ə)']lət/ ( ਸੁਣੋ)) ਇੱਕ ਖਾਣ ਵਾਲੀ ਚੀਜ਼ ਹੈ ਜੋ ਕੋਕੋਆ ਬੀਜਾਂ ਤੋਂ ਬਣਾਈ ਜਾਂਦੀ ਹੈ। ਮੀਸੋਅਮਰੀਕਾ ਦੇ ਕਈ ਸੱਭਿਆਚਾਰਾਂ ਦੁਆਰਾ ਕੋਕੋਆ ਦੀ ਖੇਤੀ ਲਗਭਗ 3000 ਸਾਲਾਂ ਤੋਂ ਹੁੰਦੀ ਆ ਰਹੀ ਹੈ। 1900 ਈ.ਪੂ. ਦੇ ਕਰੀਬ ਮੋਕਾਇਆ(ਮੈਕਸੀਕੋ ਅਤੇ ਗੁਆਤੇਮਾਲਾ) ਵਿੱਚ ਚੌਕਲੇਟ ਦੇ ਸ਼ਰਬਤ ਬਣਾਉਣ ਦੇ ਸਬੂਤ ਮਿਲਦੇ ਹਨ।[1] ਮਾਇਆ ਅਤੇ ਆਜ਼ਤੇਕ ਲੋਕ ਵੀ ਚੌਕਲੇਟ ਦਾ ਸ਼ਰਬਤ ਬਣਾਉਂਦੇ ਸਨ।[2]
ਸ਼ਬਦ ਨਿਰੁਕਤੀ
[ਸੋਧੋ]ਪੰਜਾਬੀ ਸ਼ਬਦ "ਚੌਕਲੇਟ"(chocolate) ਅੰਗਰੇਜ਼ੀ ਸ਼ਬਦ ਦਾ ਤਤਸਮ ਰੂਪ ਹੈ। ਅੰਗਰੇਜ਼ੀ ਵਿੱਚ ਇਹ ਸ਼ਬਦ ਸਪੇਨੀ ਵਿੱਚੋਂ ਆਇਆ ਹੈ।[3] ਜ਼ਿਆਦਾਤਰ ਸਰੋਤਾਂ ਦਾ ਕਹਿਣਾ ਹੈ ਕਿ ਸਪੇਨੀ ਵਿੱਚ ਇਹ ਸ਼ਬਦ ਨਾਵਾਚ ਭਾਸ਼ਾ ਦੇ ਸ਼ਬਦ "ਸ਼ੋਕੋਲਾਚ"(chocolātl) ਤੋਂ ਆਇਆ ਹੈ ਜਿਸਦਾ ਅਰਥ ਹੈ "ਕੌੜਾ ਪਾਣੀ"। ਇਸ ਦੇ ਉਲਟ ਵਿਲੀਅਮ ਬਰਾਈਟ ਦਾ ਕਹਿਣਾ ਹੈ ਕਿ ਸ਼ੋਕੋਲਾਚ ਸ਼ਬਦ ਮੈਕਸੀਕਨ ਬਸਤੀਵਾਦੀ ਸਰੋਤਾਂ ਵਿੱਚ ਨਹੀਂ ਮਿਲਦਾ।[4] ਫ਼ਰਾਂਸਿਸਕੋ ਸਾਂਤਾਮਾਰੀਆ ਦਾ ਕਹਿਣਾ ਹੈ ਕਿ ਇਹ ਸ਼ਬਦ ਯੂਕਾਤੇਕ ਮਾਇਆ ਭਾਸ਼ਾ ਦੇ ਸ਼ਬਦ ਸ਼ੋਕੋਲ (chokol) ਭਾਵ "ਗਰਮ" ਅਤੇ ਨਾਵਾਚ ਦੇ ਸ਼ਬਦ ਆਚ ਭਾਵ "ਪਾਣੀ" ਤੋਂ ਬਣਿਆ ਹੈ।[5] ਸੋਫੀ ਡੀ. ਕੋ ਅਤੇ ਮਾਈਕਲ ਡੀ. ਕੋ ਇਸ ਸ਼ਬਦ ਨਿਰੁਕਤੀ ਨਾਲ ਸਹਿਮਤ ਹਨ।
ਕਹਾਣੀ
[ਸੋਧੋ]ਦੁਨੀਆ ਵਿੱਚ ਸਭ ਤੋਂ ਪਹਿਲਾਂ ਚਾਕਲੇਟ ਦਾ ਨਿਰਮਾਣ 11ਵੀਂ ਸਦੀ ਵਿੱਚ ਮਿਸਰ ਦੇ ਇੱਕ ਦੋਧੀ ਨੇ ਕੀਤਾ। ਉਸ ਨੇ ਦੁੱਧ ਨੂੰ ਜ਼ਿਆਦਾ ਗਰਮ ਕਰਕੇ ਉਸ ਵਿੱਚ ਸ਼ਹਿਦ ਅਤੇ ਇਲਾਇਚੀ ਮਿਲ ਕੇ ਪੰਜ-ਸੱਤ ਦਿਨ ਛਾਂ ਵਿੱਚ ਰੱਖ ਦਿੱਤਾ। ਜਦ ਇਹ ਮਿਸ਼ਰਣ ਸੁੱਕ ਗਿਆ ਤਾਂ ਉਸ ਨੇ ਇਸ ਦਾ ਇੱਕ ਟੁਕੜਾ ਖਾ ਕੇ ਦੇਖਿਆ ਤਾਂ ਉਸ ਨੂੰ ਬੇਹੱਦ ਸੁਆਦ ਲੱਗਾ। ਉਸ ਤੋਂ ਪਿੱਛੋਂ ਉਹ ਦੁੱਧ ਦੇ ਚਾਕਲੇਟ ਬਣਾ ਕੇ ਵੇਚਣ ਲੱਗਾ। 13ਵੀਂ ਸਦੀ ਵਿੱਚ ਰੋਮ ਵਿੱਚ ਖਰਬੂਜ਼ੇ ਨਾਰੰਗੀ ਅਤੇ ਅੰਬ ਦੇ ਚਾਕਲੇਟ ਬਣਨ ਲੱਗ ਪਏ ਸਨ। ਹੌਲੀ-ਹੌਲੀ ਰੋਮ ਵਿੱਚ ਚਾਕਲੇਟ ਬਣਾਉਣ ਵਾਲੇ ਲੋਕਾਂ ਦੀ ਗਿਣਤੀ ਵਧਦੀ ਗਈ। ਕਈ ਲੋਕਾਂ ਨੇ ਅਖਰੋਟਾਂ ਨੂੰ ਖੰਡ ਦੀ ਚਾਸ਼ਣੀ ਦੇ ਨਾਲ ਮਿਲ ਕੇ ਚਾਕਲੇਟ ਬਣਾਈ, ਜੋ ਬੇਹੱਦ ਸੁਆਦ ਸੀ। 15ਵੀਂ ਸਦੀ ਵਿੱਚ ਰੂਸ ਵਿੱਚ ਚਾਕਲੇਟ ਬਣਾਉਣ ਦਾ ਇੱਕ ਵੱਡਾ ਕਾਰਖਾਨਾ ਲੱਗਾ। 16ਵੀਂ ਸਦੀ ਅਤੇ 17ਵੀਂ ਸਦੀ ਦੇ ਵਿਚਕਾਰ ਭਾਰਤ ਵਿੱਚ ਚਾਕਲੇਟ ਬਣਨੇ ਸ਼ੁਰੂ ਹੋਏ। ਭਾਰਤ ਵਿੱਚ ਚਾਕਲੇਟ ਵਿੱਚ ਗੰਨੇ ਦਾ ਰਸ ਵਰਤਿਆ ਜਾਣ ਲੱਗਾ ਸੀ। ਫਿਰ ਚੁਕੰਦਰ, ਨਾਰੰਗੀ, ਅਨਾਨਾਸ, ਮੱਕੀ ਦਾ ਆਟਾ ਵੀ ਚਾਕਲੇਟ ਵਿੱਚ ਵਰਤਿਆ ਜਾਣ ਲੱਗਾ। 18ਵੀਂ ਸਦੀ ਦੇ ਸ਼ੁਰੂ ਵਿੱਚ ਇਨ੍ਹਾਂ ਚਾਕਲੇਟਾਂ ਦੇ ਰੰਗ ਅਤੇ ਸੁਆਦ ਵਿੱਚ ਕਾਫੀ ਤਬਦੀਲੀ ਆ ਗਈ ਸੀ।
ਲਾਭ
[ਸੋਧੋ]ਚੌਕਲੇਟ ਕੈਸਰ ਦੀ ਰੋਕਥਾਮ ਲਈ ਠੀਕ ਹੈ ਜੇਕਰ ਥੋੜੀ ਮਾਤਰਾ ਵਿੱਚ ਖਾਧੀ ਜਾਵੇ |ਕਾਲੀ ਚੌਕਲੇਟ ਵਾਲਾਂ ਲਈ ਵੀ ਠੀਕ ਮੰਨੀ ਗਈ ਹੈ | ਕਾਲੀ ਚੌਕਲੇਟ ਮਨ ਦੇ ਤਨਾਓ ਨੂੰ ਘਟ ਕਰਦੀ ਹੈ
ਹਵਾਲੇ
[ਸੋਧੋ]- ↑ Watson, Traci (22 January 2013). "Earliest Evidence of Chocolate in North America". Science. Retrieved 3 March 2014.
- ↑ Justin Kerr. "Chocolate: A Mesoamerican Luxury 1200—1521 – Obtaining Cacao". Field Museum. Retrieved 23 November 2011.
- ↑ "The American Heritage Dictionary". Archived from the original on 17 ਮਈ 2008. Retrieved 9 May 2009.
{{cite web}}
: Unknown parameter|dead-url=
ignored (|url-status=
suggested) (help) - ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000F-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000010-QINU`"'</ref>" does not exist.
<ref>
tag defined in <references>
has no name attribute.