ਚੜ੍ਹਦਾ ਪੰਜਾਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Province of East Punjab (1947-1950)
State of Punjab (1950-1966)
Former State of India

 

1947–1966
 

 

 

The Punjab state in India from 1956 to 1966
ਰਾਜਧਾਨੀ Shimla (1947–1953)[1]
Chandigarh (1953–1966)[1]
ਇਤਿਹਾਸ
 -  ਸਥਾਪਨਾ 1947
 -  PEPSU merged in Punjab 1956
 -  Disestablished 1966
ਅੱਜ ਜਿਸਦਾ ਹਿੱਸਾ ਹੈ Punjab
Chandigarh
Haryana
Himachal Pradesh

ਚੜ੍ਹਦਾ ਪੰਜਾਬ (ਜਾਂ ਸਿਰਫ਼ ਪੰਜਾਬ 1950 ਤੋਂ ਬਾਅਦ) ਭਾਰਤ ਦਾ 1947-1966 ਤੱਕ ਦਾ ਸੂਬਾ ਸੀ, ਜਿਸਦੇ ਵਿੱਚ ਬਰਤਾਨਵੀ ਭਾਰਤ ਦੇ ਪੰਜਾਬ ਸੂਬੇ ਦੇ ਹਿੱਸੇ, ਜਿਹੜੇ ਭਾਰਤ ਨੂੰ 1947 ਦੀ ਵੰਡ ਤੋਂ ਬਾਅਦ ਮਿਲ਼ੇ। ਮੁਸਲਮਾਨ ਬਹੁਗਿਣਤੀ ਵਾਲ਼ਾ ਲਹਿੰਦਾ ਪੰਜਾਬ ਪਾਕਿਸਤਾਨ ਵਿੱਚ ਗਿਆ ਅਤੇ ਸਿੱਖ ਅਤੇ ਹਿੰਦੂ ਬਹੁਗਿਣਤੀ ਵਾਲ਼ਾ ਚੜ੍ਹਦਾ ਪੰਜਾਬ ਭਾਰਤ ਵਿੱਚ ਗਿਆ।

ਇਤਿਹਾਸ[ਸੋਧੋ]

ਭਾਰਤ ਦੀ ਵੰਡ[ਸੋਧੋ]

ਬਰਤਾਨਵੀ ਭਾਰਤ ਦੀ ਵੰਡ ਦੇ ਨਾਲ਼-ਨਾਲ਼ ਭਾਰਤੀ ਅਜ਼ਾਦੀ ਕਨੂੰਨ, ਜਿਹੜਾ ਕਿ ਬਰਤਾਨਵੀ ਪਾਰਲੀਮੈਂਟ ਨੇ ਪਾਸ ਕੀਤਾ ਸੀ, ਉਸਦੇ ਮੁਤਾਬਕ ਪੰਜਾਬ ਸੂਬਾ ਵੀ ਦੁਫਾੜ ਹੋਣਾ ਸੀ। ਭਾਰਤੀ ਸਰਕਾਰ ਐਕਟ 1935 ਤਹਿਤ ਦੋ ਨਵੇਂ ਸੂਬੇ ਬਣੇ, ਜਿਹਨਾਂ ਦਾ ਨਾਂਮ ਲਹਿੰਦਾ ਪੰਜਾਬ ਅਤੇ ਚੜ੍ਹਦਾ ਪੰਜਾਬ ਰੱਖਿਆ ਗਿਆ। ਪੰਜਾਬ ਖ਼ੇਤਰ ਦੇ ਸਾਰੇ ਰਾਜਸੀ ਸੂਬੇ (ਜਿਹੜੇ ਕਿ ਬਰਤਾਨਵੀ ਹਕੂਮਤ ਦੇ ਤਹਿਤ ਨਹੀਂ ਸਨ, ਉਹਨਾਂ ਨੂੰ ਬਰਤਾਨਵੀ ਹਕੂਮਤ ਵੰਡ ਨਹੀਂ ਸਕਦੀ ਸੀ), (ਸਿਰਫ਼ ਬਹਾਵਲਪੁਰ ਨੂੰ ਛੱਡ ਕੇ) ਭਾਰਤ ਵਿੱਚ ਮਿਲ਼ ਗਏ ਅਤੇ ਉਹਨਾਂ ਨੂੰ ਪਟਿਆਲਾ ਅਤੇ ਚੜ੍ਹਦਾ ਪੰਜਾਬ ਸੂਬਾ ਯੂਨੀਅਨ (ਪੈੱਪਸੂ) ਵਿੱਚ ਰਲ਼ਾ ਦਿੱਤਾ ਗਿਆ, ਅਤੇ ਬਹਾਵਲਪੁਰ ਪਾਕਿਸਤਾਨ ਵਿੱਚ ਰਲ਼ ਗਿਆ। ਪੰਜਾਬ ਸੂਬੇ ਦੇ ਨੌਰਥ-ਈਸਟ ਹਿੱਲ ਸਟੇਟਸ ਆਪਸ ਵਿੱਚ ਰਲ਼ ਗਏ ਅਤੇ 1950 ਵਿੱਚ ਕੇਂਦਰ ਸ਼ਾਸਤ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਬਣ ਗਏ।

ਸੂਬੇ ਦਾ ਨਾਮ ਬਦਲਣ[ਸੋਧੋ]

1951 ਵਿਚ ਭਾਰਤ ਦੇ ਪ੍ਰਬੰਧਕੀ ਮਹਿਕਮੇਂ

ਭਾਰਤ ਦਾ ਸੰਵਿਧਾਨ, ਜਿਹੜਾ ਕਿ 1950 ਵਿੱਚ ਲਾਗੂ ਹੋਇਆ, ਉਸਦੇ ਤਹਿਤ "ਚੜ੍ਹਦੇ ਪੰਜਾਬ" ਸੂਬੇ ਦਾ ਨਾਂਮ ਸਿਰਫ਼ "ਪੰਜਾਬ" ਕਰ ਦਿੱਤਾ ਗਿਆ।

ਭਾਰਤੀ ਸੂਬਿਆਂ ਦਾ ਪੁਨਰਗਠਨ[ਸੋਧੋ]

1956 ਵਿੱਚ, ਪੈੱਪਸੂ ਨੂੰ ਪੰਜਾਬ ਵਿੱਚ ਰਲ਼ਾ ਦਿੱਤਾ ਗਿਆ।

ਪੰਜਾਬੀ ਸੂਬਾ ਲਹਿਰ[ਸੋਧੋ]

ਭਾਰਤ ਅਤੇ ਪਾਕਿਸਤਾਨ ਵਿਚ ਮੂਲ ਪੰਜਾਬੀ ਬੋਲਣ ਵਾਲਿਆਂ ਦੀ ਵੰਡ ਦਾ ਨਕਸ਼ਾ

ਇਸ ਸਭ ਤੋਂ ਬਾਅਦ ਸੂਬੇ ਦਾ ਇੱਕ ਹੋਰ ਪੁਨਰ ਗਠਨ ਹੋਇਆ ਜਿਹੜਾ ਕਿ 1 ਨਵੰਬਰ, 1966 ਤੋਂ ਲਾਗੂ ਹੋਇਆ, ਇਸ ਵਾਰ ਬੋਲੀ ਦੇ ਅਧਾਰ 'ਤੇ। ਪੰਜਾਬ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ: ਬਹੁਗਿਣਤੀ ਹਿੰਦੀ ਬੋਲਣ ਵਾਲ਼ੇ ਇਲਾਕ਼ੇ ਦਾ ਹਰਿਆਣਾ ਸੂਬਾ ਬਣਾ ਦਿੱਤਾ ਗਿਆ ਅਤੇ ਬਹੁਗਿਣਤੀ ਪੰਜਾਬੀ ਬੋਲਣ ਵਾਲ਼ੇ ਇਲਾਕ਼ੇ ਨੂੰ ਪੰਜਾਬ ਸੂਬਾ ਬਣਾਇਆ ਗਿਆ, ਅਤੇ ਨਾਲ਼ ਇੱਕ ਨਵਾਂ ਕੇਂਦਰ ਸ਼ਾਸਤ ਪ੍ਰਦੇਸ਼ (ਚੰਡੀਗੜ੍ਹ) ਵੀ ਬਣਾਇਆ ਗਿਆ, ਜੋ ਕਿ ਦੋਵੇਂ ਸੂਬਿਆਂ ਦੀ ਰਾਜਧਾਨੀ ਹੈ। ਨਾਲ਼-ਨਾਲ਼ ਸਾਬਕਾ ਪਟਿਆਲਾ ਅਤੇ ਚੜ੍ਹਦਾ ਪੰਜਾਬ ਸੂਬਾ ਯੂਨੀਅਨ (ਪੈੱਪਸੂ) ਦਾ ਕੁੱਝ ਇਲਾਕ਼ਾ, ਜਿਵੇਂ ਕਿ ਸੋਲਨ ਅਤੇ ਨਾਲ਼ਾਗੜ੍ਹ ਹਿਮਾਚਲ ਪ੍ਰਦੇਸ਼ ਵਿੱਚ ਰਲ਼ਾ ਦਿੱਤੇ ਗਏ।

ਚੜ੍ਹਦੇ ਪੰਜਾਬ ਖੇਤਰ ਦਾ ਧਾਰਮਕ ਅਕਸ[ਸੋਧੋ]
Circle frame.svg

ਚੜ੍ਹਦੇ ਪੰਜਾਬ ਦੇ ਧਰਮ (2011)      ਹਿੰਦੂ ਧਰਮ (65.94%)     ਸਿੱਖ ਧਰਮ (28.63%)     ਇਸਲਾਮ (4.13%)     ਬਾਕੀ (1.3%)

ਚੜ੍ਹਦਾ ਪੰਜਾਬ, ਜਿਹਦੇ ਵਿੱਚ ਅਸੀਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੀ ਗੱਲ ਕਰਦੇ ਪਏ ਹਾਂ, ਦੀ (ਭਾਰਤ ਦੇ 2011 ਦੀ ਮਰਦਮਸ਼ੁਮਾਰੀ ਮੁਤਾਬਕ) ਅਬਾਦੀ 61,014,852 ਹੈ। ਹਿੰਦੂ 40,234,605 (65,94%) ਦੀ ਅਬਾਦੀ ਨਾਲ਼ ਚੜ੍ਹਦੇ ਪੰਜਾਬ ਵਿੱਚ ਬਹੁਗਿਣਤੀ ਵਿੱਚ ਹਨ, ਸਿੱਖ 17,466,731 ਦੀ ਅਬਾਦੀ ਨਾਲ਼ ਸੂਬੇ ਦੇ 28.62% ਹਨ, ਮੁਸਲਮਾਨ 2,518,159 ਦੀ ਅਬਾਦੀ ਨਾਲ਼ ਸੂਬੇ ਦੇ 4.12% ਹਨ ਅਤੇ ਬਾਕੀ ਈਸਾਈ, ਬੋਧੀ, ਜੈਨ ਅਤੇ ਨਾਸਤਕ ਲੋਕ ਰਲ਼ ਕੇ ਸੂਬੇ ਦਾ 1.3% ਹਨ। ਸਿੱਖ, ਪੰਜਾਬ ਵਿੱਚ ਬਹੁਗਿਣਤੀ ਹਨ ਅਤੇ ਹਿੰਦੂ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿੱਚ ਬਹੁਗਿਣਤੀ ਹਨ।

ਆਧੁਨਿਕ ਵਰਤੋਂ[ਸੋਧੋ]

ਜਿਵੇਂ ਕਿ ਹੁਣ "ਚੜ੍ਹਦਾ ਪੰਜਾਬ" ਨਾਮ ਨਹੀਂ ਵਰਤਿਆ ਜਾਂਦਾ, ਤਾਂ ਕਰਕੇ "ਚੜ੍ਹਦਾ ਪੰਜਾਬ" ਮਜੂਦਾ ਪੰਜਾਬ, ਭਾਰਤ ਦੇ ਚੜ੍ਹਦੇ ਪਾਸੇ ਦੀ ਗੱਲ ਕਰਨ ਵੇਲੇ ਵਰਤਿਆ ਜਾਂਦਾ ਹੈ, ਅਤੇ ਪਾਕਿਸਤਾਨ ਵਿੱਚ ਵੀ ਇਸੇ ਤਰ੍ਹਾਂ ਪੰਜਾਬ ਸੂਬੇ ਦੇ ਚੜ੍ਹਦੇ ਪਾਸੇ ਦੀ ਗੱਲ ਕਰਨ ਵੇਲੇ "ਚੜ੍ਹਦਾ ਪੰਜਾਬ" ਨਾਂਮ ਵਰਤਿਆ ਜਾਂਦਾ ਹੈ। ਪਰ ਕਈ ਵਾਰ ਪਾਕਿਸਤਾਨੀ ਲੋਕ ਪੰਜਾਬ, ਭਾਰਤ ਨੂੰ ਵੀ "ਚੜ੍ਹਦਾ ਪੰਜਾਬ" ਕਹਿ ਦਿੰਦੇ ਹਨ।

ਪ੍ਰਬੰਧਕੀ ਮਹਿਕਮੇਂ[ਸੋਧੋ]

ਪੰਜਾਬ ਸੂਬੇ ਵਿੱਚ ਕੁੱਲ 23 ਜ਼ਿਲ੍ਹੇ ਹਨ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. 1.0 1.1 Shimla Then & Now. Indus Publishing. 1 January 1996. ISBN 9788173870460 – via Google Books.