ਚੜ੍ਹਦੀ ਕਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਿੱਖ ਧਰਮ ਵਿੱਚ ਚੜ੍ਹਦੀ ਕਲਾ, ਸਦੀਵੀ ਅਡੋਲਤਾ, ਆਸ਼ਾਵਾਦ ਅਤੇ ਅਨੰਦ ਦੀ ਮਾਨਸਿਕ ਸਥਿਤੀ ਨੂੰ ਕਾਇਮ ਰੱਖਣ ਦੀ ਇੱਛਾ ਰੱਖਣ ਲਈ ਪੰਜਾਬੀ ਵਾਕੰਸ਼ ਹੈ। ਦਰਅਸਲ ਇਹ ਵਾਕੰਸ਼ ਸਿੱਖ ਅਰਦਾਸ ਵਿੱਚ ਸ਼ਾਮਲ ਕੀਤਾ ਹੋਇਆ ਹੈ: ਨਾਨਕ ਨਾਮ ਚੜ੍ਹਦੀ ਕਲਾ। ਤੇਰੇ ਭਾਣੇ ਸਰਬੱਤ ਕਾ ਭਲਾ। ਇਹ ਇੱਕ ਤਰ੍ਹਾਂ ਸਵੀਕਾਰਨਾ ਹੈ ਕਿ ਜੀਵਨ ਦੇ ਵਹਿਣ ਵਿੱਚ ਮੁਸੀਬਤਾਂ ਆਉਂਦੀਆਂ ਰਹਿੰਦੀਆਂ ਹਨ ਅਤੇ ਉਨ੍ਹਾਂ ਮੁਸੀਬਤਾਂ ਵਿੱਚੋਂ ਉਭਰਨ ਵਾਲ਼ੀ ਮਨੋਸਥਿੱਤੀ ਨੂੰ ਨਵੀਂ ਨਰੋਈ ਰੱਖਣਾ ਹੈ। ਸਿੱਖਾਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਰੱਬ ਦੀ ਰਜ਼ਾ ਵਿੱਚ ਰਹਿਣ ਦੇ ਪ੍ਰਤੀਕ ਵਜੋਂ ਭਾਣਾ ਮੰਨ ਕੇ ਝੂਰਨਾ ਛੱਡ ਦੇਣ ਅਤੇ ਉੱਚੇ ਸੁੱਚੇ ਮੁੱਲਾਂ ਨਾਲ਼ ਆਪਣੀ ਵੱਚਨਬਧਤਾ ਦਾ ਸਾਬਤਕਦਮੀ ਨਾਲ਼ ਪਾਲਣ ਕਰਨ। [1]

ਅੰਗਰੇਜ਼ੀ ਵਿੱਚ ਇਸਦਾ ਅਨੁਵਾਦ "positive attitude" ਕੀਤਾ ਜਾ ਸਕਦਾ ਹੈ। [2] ਇਸ ਨੂੰ ਜੀਵਨ ਅਤੇ ਭਵਿੱਖ ਪ੍ਰਤੀ ਹਮੇਸ਼ਾ ਉਤਸ਼ਾਹੀ ਅਤੇ ਆਸ਼ਾਵਾਦੀ ਰਵੱਈਏ ਵਿੱਚ ਹੋਣ ਵਜੋਂ ਵੀ ਦਰਸਾਇਆ ਜਾਂਦਾ ਹੈ। ਚੜ੍ਹਦੀ ਕਲਾ ਮਨ ਦੀ ਉਹ ਅਵਸਥਾ ਹੈ ਜਿਸ ਵਿੱਚ ਕਿਸੇ ਵਿਅਕਤੀ ਵਿੱਚ ਡਰ, ਈਰਖਾ ਜਾਂ ਦੁਸ਼ਮਣੀ ਵਰਗੀਆਂ ਕੋਈ ਨਕਾਰਾਤਮਕ ਭਾਵਨਾਵਾਂ ਹਾਵੀ ਨਹੀਂ ਹੁੰਦੀਆਂ। ਇਸ ਦੀ ਬਜਾਏ ਮਨ ਵਿੱਚ ਖੁਸ਼ੀ, ਸੰਤੁਸ਼ਟੀ ਅਤੇ ਸਵੈ-ਮਾਣ ਸਮੇਤ ਬਹੁਤ ਸਾਰੀਆਂ ਨਰੋਈਆਂ ਭਾਵਨਾਵਾਂ ਹਨ। [3]

ਸਿੱਖ ਰੱਬ ਦੀ ਰਜ਼ਾ (ਭਾਣਾ) ਵਿੱਚ ਵਿਸ਼ਵਾਸ ਕਰਦੇ ਹਨ। ਉਹ ਇਹ ਵੀ ਮੰਨਦੇ ਹਨ ਕਿ ਪ੍ਰਮਾਤਮਾ ਨਿਰਵੈਰ ਹੈ, ਅਤੇ ਹਮੇਸ਼ਾਂ ਦਇਆਵਾਨ ਹੈ। ਇਸ ਲਈ, ਇਨਸਾਨਾਂ ਨੂੰ ਹਰ ਹਾਲ ਵਿੱਚ ਉਸ ਦਾ ਭਾਣਾ ਮੰਨਣਾ ਚਾਹੀਦਾ ਹੈ ਅਤੇ ਦੂਜਿਆਂ ਦੀ ਬਿਹਤਰੀ ਲਈ ਕੰਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤਰ੍ਹਾਂ, ਚੜ੍ਹਦੀ ਕਲਾ ਸਿੱਖ ਦੀ ਅਕਾਲ ਪੁਰਖ (ਰੱਬ) ਵਿੱਚ ਪੂਰਨ ਵਿਸ਼ਵਾਸ ਦਾ ਸੂਚਕ ਹੈ।

ਹਵਾਲੇ[ਸੋਧੋ]

  1. Rebecca Sachs Norris (17 February 2012). Religion and the Body: Modern Science and the Construction of Religious Meaning. BRILL. pp. 240–. ISBN 978-90-04-22111-6. Retrieved 16 February 2013.
  2. Rebecca Sachs Norris (17 February 2012). Religion and the Body: Modern Science and the Construction of Religious Meaning. BRILL. pp. 240–. ISBN 978-90-04-22111-6. Retrieved 16 February 2013.Rebecca Sachs Norris (17 February 2012). Religion and the Body: Modern Science and the Construction of Religious Meaning. BRILL. pp. 240–. ISBN 978-90-04-22111-6. Retrieved 16 February 2013.
  3. Dr. Harjinder Singh Majhail, 2010. Philosophy of 'Charhdi Kala' and Higher State of Mind in Sri Guru Granth Sahib. Deepak Publishers, Jallandhar.