ਆਸ਼ਾਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਰਲਿਨ ਦੀਵਾਰ ਸਮਾਰਕ (ਪੱਛਮੀ ਦ੍ਰਿਸ਼)। ਕੰਧ ਪੱਛਮ ਵਾਲੇ ਪਾਸੇ ਗ੍ਰੈਫਿਟੀ ਨਾਲ ਢੱਕੀ ਹੋਈ ਹੈ ਜੋ ਉਮੀਦ ਅਤੇ ਆਸ਼ਾਵਾਦ ਨੂੰ ਦਰਸਾਉਂਦੀ ਹੈ।

ਆਸ਼ਾਵਾਦੀ ਇੱਕ ਮਾਨਸਿਕ ਰਵੱਈਆ ਹੈ ਜੋ ਇੱਕ ਵਿਸ਼ਵਾਸ ਨੂੰ ਦਰਸਾਉਂਦਾ ਹੈ ਜਾਂ ਆਸ ਕਰਦਾ ਹੈ ਕਿ ਕੁਝ ਖਾਸ ਯਤਨਾਂ ਦੇ ਸਿੱਟੇ ਵਜੋਂ, ਜਾਂ ਆਮ ਤੌਰ 'ਤੇ ਨਤੀਜੇ, ਸਕਾਰਾਤਮਕ, ਅਨੁਕੂਲ ਅਤੇ ਇੱਛਿਤ ਹੋਣਗੇ। ਗਲਾਸ ਅੱਧਾ ਖਾਲੀ ਹੈ ਜਾਂ ਅੱਧਾ ਭਰਿਆ ਹੋਇਆ ਹੈ? ਦੀ ਪਰਿਸਥਿਤੀ ਇਸ ਵਰਤਾਰੇ ਦੀ ਆਮ ਉਦਾਹਰਣ ਹੈ। ਇਸ ਸਥਿਤੀ ਵਿੱਚ ਇੱਕ ਨਿਰਾਸ਼ਾਵਾਦੀ ਨੂੰ ਗਲਾਸ ਅੱਧਾ ਖਾਲੀ ਵਿਖਾਈ ਦਿੰਦਾ ਹੈ ਜਦੋਂ ਕਿ ਇੱਕ ਆਸ਼ਾਵਾਦੀ ਨੂੰ ਗਲਾਸ ਅੱਧਾ ਭਰਿਆ ਵਿਖਾਈ ਦਿੰਦਾ ਹੈ।

ਇਹ ਸ਼ਬਦ ਲਾਤੀਨੀ ਸ਼ਬਦ optimum ਤੋਂ ਬਣਾਇਆ ਗਿਆ ਹੈ, ਭਾਵ "ਸਭ ਤੋਂ ਵਧੀਆ"। ਆਸ਼ਾਵਾਦੀ ਹੋਣਾ, ਸ਼ਬਦ ਦੇ ਵਿਸ਼ੇਸ਼ ਅਰਥਾਂ ਵਿੱਚ, ਕਿਸੇ ਵੀ ਸਥਿਤੀ ਤੋਂ ਬੇਹਤਰੀਨ ਸੰਭਵ ਨਤੀਜੇ ਦੀ ਆਸ ਕਰਨ ਲਈ ਪਰਿਭਾਸ਼ਿਤ ਕੀਤਾ ਜਾਂਦਾ ਹੈ। [1] ਇਹ ਆਮ ਤੌਰ 'ਤੇ ਮਨੋਵਿਗਿਆਨ ਵਿੱਚ ਵਿਵਹਾਰਕ ਆਸ਼ਾਵਾਦ ਵਜੋਂ ਜਾਣਿਆ ਜਾਂਦਾ ਹੈ। ਇਸ ਤਰ੍ਹਾਂ ਇਹ ਇੱਕ ਵਿਸ਼ਵਾਸ ਨੂੰ ਪ੍ਰਗਟ ਕਰਦਾ ਹੈ ਕਿ ਭਵਿਖ ਦੀਆਂ ਸਥਿਤੀਆਂ ਬਿਹਤਰੀਨ ਸਿੱਟੇ ਕਢਣਗੀਆਂ।[2]

ਆਸ਼ਾਵਾਦ ਦੇ ਸਿਧਾਂਤਾਂ ਵਿੱਚ ਮਜ਼ਾਜੀ ਮਾਡਲ ਅਤੇ ਸਪਸ਼ਟੀਕਰਨ ਸ਼ੈਲੀ ਦੇ ਮਾਡਲਾਂ ਸ਼ਾਮਲ ਹਨ। ਨੂੰ ਮਾਪਣ ਆਸ਼ਾਵਾਦ ਨੂੰ ਮਾਪਣ ਲਈ ਢੰਗ ਸਿਧਾਂਤਕ ਪ੍ਰਣਾਲੀਆਂ ਦੇ ਅੰਦਰ ਵਿਕਸਿਤ ਕੀਤੇ ਗਏ ਹਨ, ਜਿਵੇਂ ਆਸ਼ਾਵਾਦ ਦੀ ਮੌਲਿਕ ਪਰਿਭਾਸ਼ਾ ਲਈ ਜੀਵਨ ਉਨਮੁਖਤਾ ਟੈਸਟ ਦੇ ਵੱਖ-ਵੱਖ ਰੂਪ, ਜਾਂ ਸਪਸ਼ਟਕਾਰੀ ਸ਼ੈਲੀ ਦੇ ਰੂਪ ਵਿੱਚ ਆਸ਼ਾਵਾਦ ਦੀ ਪਰਖ ਲਈ ਤਿਆਰ ਕੀਤੀ ਗਈ  ਗੁਣਨਿਰਧਾਰਕ ਸ਼ੈਲੀ ਦੀ ਪ੍ਰਸ਼ਨਾਵਲੀ। 

ਆਸ਼ਾਵਾਦ ਅਤੇ ਨਿਰਾਸ਼ਾਵਾਦ ਵਿੱਚ ਭਿੰਨਤਾ ਕੁਝ ਹੱਦ ਤਕ ਖ਼ਾਨਦਾਨੀ ਹੈ[3] ਅਤੇ ਕੁਝ ਹੱਦ ਤਕ ਜੈਵਿਕ ਗੁਣ ਪ੍ਰਣਾਲੀਆਂ ਨੂੰ ਦਰਸਾਉਂਦੀ ਹੈ।[4] ਇਹ ਵਾਤਾਵਰਣ ਦੇ ਕਾਰਕਾਂ, ਜਿਸ ਵਿੱਚ ਪਰਿਵਾਰਕ ਵਾਤਾਵਰਣ ਵੀ ਸ਼ਾਮਲ ਹੈ, ਤੋਂ ਵੀ ਪ੍ਰਭਾਵਿਤ ਹੁੰਦਾ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸ ਨੂੰ ਸਿੱਖਿਆ/ਸਿਖਾਇਆ ਜਾ ਸਕਦਾ ਹੈ।[5] ਆਸ਼ਾਵਾਦ ਨੂੰ ਸਿਹਤ ਨਾਲ ਜੋੜਿਆ ਜਾ ਸਕਦਾ ਹੈ। [6]

ਮਨੋਵਿਗਿਆਨਕ ਆਸ਼ਾਵਾਦ[ਸੋਧੋ]

ਮਜ਼ਾਜੀ ਆਸ਼ਾਵਾਦ[ਸੋਧੋ]

ਇੱਕ ਆਸ਼ਾਵਾਦੀ ਅਤੇ ਇੱਕ ਨਿਰਾਸ਼ਾਵਾਦੀ, ਵਲਾਦੀਮੀਰ ਮਾਇਕੋਵਸਕੀ, 1893

ਖੋਜਕਰਤਾਵਾਂ ਨੇ ਆਪਣੀ ਆਪਣੀ ਖੋਜ ਤੇ ਨਿਰਭਰ ਕਰਦਿਆਂ ਵੱਖ-ਵੱਖ ਇਸ ਪਦ ਦੀ ਵਰਤੋਂ ਕਰਦੇ ਹਨ। ਕਿਸੇ ਗੁਣ ਵਿਸ਼ੇਸ਼ਤਾ ਦੀ ਤਰ੍ਹਾਂ, ਆਸ਼ਾਵਾਦ ਦੇ ਮੁਲਾਂਕਣ ਦੇ ਕਈ ਤਰੀਕੇ ਹਨ, ਜਿਵੇਂ ਕਿ ਲਾਈਫ ਓਰੀਐਂਟੇਸ਼ਨ ਟੈਸਟ (ਲੋਟ)। 

ਮਜ਼ਾਜੀ ਆਸ਼ਾਵਾਦ ਅਤੇ ਨਿਰਾਸ਼ਾਵਾਦ[7] ਆਮ ਤੌਰ 'ਤੇ ਲੋਕਾਂ ਨੂੰ ਇਹ ਪੁੱਛ ਕੇ ਅਨੁਮਾਨ ਕੀਤਾ ਜਾਂਦਾ ਹੈ ਕਿ ਕੀ ਉਹ ਭਵਿੱਖ ਦੇ ਨਤੀਜੇ ਲਾਭਕਾਰੀ ਹੋਣ ਦੀ ਜਾਂ ਨਾਂਹਪੱਖੀ ਹੋਣ ਦੀ ਉਮੀਦ ਕਰਦੇ ਹਨ (ਹੇਠਾਂ ਦੇਖੋ)। ਬਹੁਤ ਸਾਰੇ ਵਿਅਕਤੀਆਂ ਲਈ ਵੱਖੋ-ਵੱਖਰੇ ਆਸ਼ਾਵਾਦ ਅਤੇ ਨਿਰਾਸ਼ਾਵਾਦ ਦੇ ਅੰਕ ਦਿੰਦਾ ਹੈ। ਵਿਵਹਾਰਕ ਤੌਰ 'ਤੇ, ਇਹ ਦੋ ਸਕੋਰ R = 0.5 ਦੇ ਆਲੇ ਦੁਆਲੇ ਸਹਿਸੰਬੰਧਿਤ ਹੁੰਦੇ ਹਨ। ਇਸ ਪੈਮਾਨੇ ਤੇ ਆਸਵੰਦ ਅੰਕ ਸੰਬੰਧਾਂ,[8] ਉੱਚ ਸਮਾਜਿਕ ਰੁਤਬੇ,[9] ਅਤੇ ਕਲਿਆਣ ਦੀ ਘਾਟ ਦੇ ਘਟ ਹੋਣ ਦੇ ਬਿਹਤਰ ਨਤੀਜੇ ਦੱਸਦੇ ਹਨ।[10] ਸਿਹਤ ਸੰਭਾਲ ਵਾਲੇ ਵਿਵਹਾਰ ਆਸ਼ਾਵਾਦ ਨਾਲ ਜੁੜੇ ਹੋਏ ਹਨ ਜਦਕਿ ਸਿਹਤ-ਬਰਬਾਦੀ ਵਾਲੇ ਵਿਵਹਾਰ ਨਿਰਾਸ਼ਾਵਾਦ ਨਾਲ ਸੰਬੰਧਿਤ ਹਨ।[11]

ਹਵਾਲੇ[ਸੋਧੋ]

 1. Definition of optimism, archived from the original on November 15, 2017, retrieved November 14, 2017
 2. "optimism - Definition of optimism in English by Oxford Dictionaries". Oxford Dictionaries - English. Archived from the original on 2014-06-06. {{cite web}}: Unknown parameter |dead-url= ignored (|url-status= suggested) (help) Archived 2014-06-06 at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2014-06-06. Retrieved 2018-05-23. {{cite web}}: Unknown parameter |dead-url= ignored (|url-status= suggested) (help) Archived 2014-06-06 at the Wayback Machine.
 3. Bates, Timothy C. (25 February 2015). "The glass is half full and half empty: A population-representative twin study testing if optimism and pessimism are distinct systems". The Journal of Positive Psychology. 10: 533–542. doi:10.1080/17439760.2015.1015155.
 4. Sharot, Tali (December 2011). "The optimism bias". Current Biology. 21 (23): R941–R945. doi:10.1016/j.cub.2011.10.030.
 5. Vaughan, Susan C. (2000). Half Empty, Half Full: Understanding the Psychological Roots of Optimism. New York: Courtyard.
 6. Ron Gutman: The hidden power of smiling on ਯੂਟਿਊਬ
 7. Scheier, M. F.; Carver, C. S. (1987). "Dispositional optimism and physical well-being: the influence of generalized outcome expectancies on health". Journal of Personality. 55: 169–210. doi:10.1111/j.1467-6494.1987.tb00434.x.
 8. House, J.; Landis, K.; Umberson, D (1988-07-29). "Social relationships and health". Science. 241 (4865): 540–545. doi:10.1126/science.3399889.
 9. Lorant, Vincent; Croux, Christophe; Weich, Scott; Deliège, Denise; Mackenbach, Johan; Ansseau, Marc (2007-04-01). "Depression and socio-economic risk factors: 7-year longitudinal population study". The British Journal of Psychiatry. 190 (4): 293–298. doi:10.1192/bjp.bp.105.020040. ISSN 0007-1250. PMID 17401034. Archived from the original on 2015-12-22. {{cite journal}}: Unknown parameter |dead-url= ignored (|url-status= suggested) (help)
 10. Carver, C. S.; Scheier, M. F. (1998). On the self-regulation of behavior. New York: Cambridge University Press.
 11. Hooker, Karen; Monahan, Deborah; Shifren, Kim; Hutchinson, Cheryl. "Mental and physical health of spouse caregivers: The role of personality". Psychology and Aging. 7 (3): 367–375. doi:10.1037/0882-7974.7.3.367.