ਸਮੱਗਰੀ 'ਤੇ ਜਾਓ

ਚੰਦਨ ਪ੍ਰਭਾਕਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਚੰਦਨ ਪ੍ਰਭਾਕਰ
ਜਨਮ (1981-09-29) 29 ਸਤੰਬਰ 1981 (ਉਮਰ 42)
ਪੇਸ਼ਾ
  • ਹਾਸ ਰਸ ਕਲਾਕਾਰ
  • ਅਦਾਕਾਰ
ਸਰਗਰਮੀ ਦੇ ਸਾਲ2007—ਹੁਣ ਤੱਕ
ਜੀਵਨ ਸਾਥੀ
ਨੰਦਿਨੀ ਖੰਨਾ
(ਵਿ. 2015)
ਬੱਚੇ1

ਚੰਦਨ ਪ੍ਰਭਾਕਰ (ਜਨਮ 29 ਸਤੰਬਰ 1981), ਅਕਸਰ ਚੰਦੂ ਵਜੋਂ ਜਾਣਿਆ ਜਾਂਦਾ ਹੈ, ਇੱਕ ਭਾਰਤੀ ਹਾਸਰਸ ਕਲਾਕਾਰ ਅਤੇ ਅਦਾਕਾਰ ਹੈ।

ਜੀਵਨ ਅਤੇ ਕਰੀਅਰ

[ਸੋਧੋ]

ਚੰਦਨ ਨੇ ਅੰਮ੍ਰਿਤਸਰ ਦੇ ਹਿੰਦੂ ਕਾਲਜ ਤੋਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ।[1] ਉਸ ਦਾ ਵਿਆਹ 2015 ਵਿੱਚ ਨੰਦਿਨੀ ਖੰਨਾ ਨਾਲ ਹੋਇਆ ਹੈ, ਉਨ੍ਹਾਂ ਦਾ ਇੱਕ ਬੱਚਾ ਹੈ।[2] ਉਹ ਕਪਿਲ ਸ਼ਰਮਾ ਦਾ ਬਚਪਨ ਦਾ ਦੋਸਤ ਹੈ ਅਤੇ ਇਸ ਦੋਵੇਂ ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ, ਕਾਮੇਡੀ ਨਾਈਟਸ ਵਿਦ ਕਪਿਲ ਅਤੇ ਦ ਕਪਿਲ ਸ਼ਰਮਾ ਸ਼ੋਅ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਉਸ ਦੇ ਕੁਝ ਸਭ ਤੋਂ ਮਸ਼ਹੂਰ ਪਾਤਰ ਹਵਾਲਦਾਰ ਹਰਪਾਲ ਸਿੰਘ, ਝੰਡਾ ਸਿੰਘ, ਰਾਜੂ ਅਤੇ ਚੰਦੂ ਚਾਹਵਾਲਾ ਹਨ।[3][4]

ਉਸਨੇ ਸਭ ਤੋਂ ਪਹਿਲਾਂ 2007 ਵਿੱਚ ਕਾਮੇਡੀ ਸ਼ੋਅ ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ ਵਿੱਚ ਇੱਕ ਪ੍ਰਤੀਯੋਗੀ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਉਹ ਉਪ ਜੇਤੂ ਰਿਹਾ। ਫਿਰ 2010 ਵਿੱਚ, ਉਹ ਆਪਣੇ ਸਾਥੀ ਕਾਮੇਡੀਅਨ ਸੁਨੀਲ ਪਾਲ ਦੁਆਰਾ ਨਿਰਦੇਸ਼ਤ ਭਵਨਾਓ ਕੋ ਸਮਝੋ ਵਿੱਚ ਨਜ਼ਰ ਆਇਆ। ਇਸ ਤੋਂ ਬਾਅਦ ਉਸਨੇ ਤਿੰਨ ਪੰਜਾਬੀ ਫਿਲਮਾਂ, ਪਾਵਰ ਕੱਟ (2011), ਡਿਸਕੋ ਸਿੰਘ (2014) ਅਤੇ ਜੱਜ ਸਿੰਘ ਐਲਐਲਬੀ (2015) ਵਿੱਚ ਕੰਮ ਕੀਤਾ। ਜੱਜ ਸਿੰਘ ਐਲਐਲਬੀ ਵਿੱਚ, ਉਸਨੇ ਸਹਿ-ਨਿਰਮਾਤਾ ਅਤੇ ਸਹਿ-ਲਿਖਤ ਸਕ੍ਰੀਨਪਲੇਅ ਕੀਤਾ। ਜੱਜ ਸਿੰਘ ਐਲਐਲਬੀ ਦੀ ਸਮੀਖਿਆ ਕਰਦੇ ਹੋਏ, ਦਿ ਗਾਰਡੀਅਨ ਨੇ ਜੱਜ ਸਿੰਘ ਐਲਐਲਬੀ ਨੂੰ ਸਕ੍ਰੈਪੀ, ਵਿਨਿੰਗ ਸਲੈਕਰ ਕਾਮੇਡੀ ਲਿਖਿਆ। [5] ਦਿ ਟ੍ਰਿਬਿਊਨ ਦੀ ਜੈਸਮੀਨ ਸਿੰਘ ਨੇ ਫਿਲਮ ਦੀ ਸਮੀਖਿਆ ਕੀਤੀ ਕਿ ਇਹ ਯਕੀਨੀ ਤੌਰ 'ਤੇ ਆਮ ਕਹਾਣੀਆਂ ਤੋਂ ਵੱਖਰੀ ਹੈ।[6] ਏਬੀਪੀ ਸਾਂਝਾ ਨੇ ਫਿਲਮ ਦੀ ਸਮੀਖਿਆ ਪੋਲੀਵੁੱਡ ਵਿੱਚ ਇੱਕ ਵਧੀਆ ਕੋਰਟਰੂਮ ਡਰਾਮਾ ਆਖ ਕੇ ਕੀਤੀ।[7]

2013 ਵਿੱਚ, ਉਹ ਕਾਮੇਡੀ ਸਰਕਸ ਕੇ ਅਜੂਬੇ ਦੇ ਕੁਝ ਐਪੀਸੋਡਾਂ ਵਿੱਚ ਨਜ਼ਰ ਆਇਆ। ਉਸਨੇ ਆਪਣੇ ਦੋਸਤ ਕਪਿਲ ਸ਼ਰਮਾ ਦੇ ਸ਼ੋਅ ਕਾਮੇਡੀ ਨਾਈਟਸ ਵਿਦ ਕਪਿਲ, ਦਿ ਕਪਿਲ ਸ਼ਰਮਾ ਸ਼ੋਅ ਅਤੇ ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ ਵਿੱਚ ਲਗਾਤਾਰ ਕੰਮ ਕੀਤਾ ਅਤੇ ਆਪਣੀ ਪਛਾਣ ਬਣਾਈ।

ਫਿਲਮੋਗ੍ਰਾਫੀ

[ਸੋਧੋ]

ਫਿਲਮਾਂ

[ਸੋਧੋ]
ਸਾਲ ਸਿਰਲੇਖ ਭੂਮਿਕਾ ਨੋਟਸ
2010 ਭਾਵਨਾਓਂ ਕੋ ਸਮਝੋ ਠਾਕੁਰ ਦਾ ਪੁੱਤਰ 2
2011 ਪਾਵਰ ਕੱਟ ਲਾਈਨਮੈਨ ਪੰਜਾਬੀ ਫਿਲਮ
2014 ਡਿਸਕੋ ਸਿੰਘ ਡਿਟੈਕਟਿਵ ਪ੍ਰਦਿਊਮਨ ਸ਼ਰਮਾ
2015 ਜੱਜ ਸਿੰਘ ਐਲ.ਐਲ.ਬੀ ਐਡਵੋਕੇਟ ਵਿਜੇ ਸੋਨੀ ਪੰਜਾਬੀ ਫਿਲਮ;

ਨਿਰਮਾਤਾ ਅਤੇ ਪਟਕਥਾ ਲੇਖਕ ਵੀ

ਟੈਲੀਵਿਜ਼ਨ

[ਸੋਧੋ]
ਸਾਲ ਸਿਰਲੇਖ ਭੂਮਿਕਾ ਨੋਟਸ
2007 ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ ਖ਼ੁਦ
2013 ਕਾਮੇਡੀ ਸਰਕਸ ਕੇ ਅਜੂਬੇ ਵੱਖ - ਵੱਖ 5 ਐਪੀਸੋਡ
2013-2016 ਕਾਮੇਡੀ ਨਾਈਟਸ ਵਿਦ ਕਪਿਲ ਵੱਖ - ਵੱਖ
2016-2022 ਦਿ ਕਪਿਲ ਸ਼ਰਮਾ ਸ਼ੋਅ ਵੱਖ - ਵੱਖ
2018 ਕਾਮੇਡੀ ਸਰਕਸ ਖ਼ੁਦ 1 ਐਪੀਸੋਡ
ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ ਚੰਦਨ
ਕੌਨ ਬਣੇਗਾ ਕਰੋੜਪਤੀ ਖ਼ੁਦ 1 ਐਪੀਸੋਡ

ਹਵਾਲੇ

[ਸੋਧੋ]
  1. "Sincerity of a Comedian-Daily Post India". dailypost.in. Archived from the original on 24 November 2015. Retrieved 23 November 2015.
  2. "WEDDING PICS: Raju of Comedy Nights With Kapil ties the knot with Punjab-based girl". daily.bhaskar.com. 29 April 2015.
  3. "The Sunday Tribune – Spectrum". Tribuneindia.com. Retrieved 23 July 2012.
  4. "Funny Videos – Chandan Prabhakar". eSnips. 2 September 2007. Archived from the original on 23 May 2011. Retrieved 23 July 2012.
  5. McCahill, Mike (15 December 2015). "Judge Singh LLB review – scrappy, winning slacker comedy". The Guardian. Retrieved 17 December 2015.
  6. Service, Tribune News (16 December 2015). "A favourable court verdict". The Tribune. Archived from the original on 13 ਦਸੰਬਰ 2015. Retrieved 17 December 2015.
  7. "Movie Review: ਹਾਸਿਆਂ, ਕਦਰਾਂ-ਕੀਮਤਾਂ ਤੇ ਰਿਸ਼ਤਿਆਂ ਦੀ ਕਚਿਹਰੀ".[permanent dead link]

ਬਾਹਰੀ ਲਿੰਕ

[ਸੋਧੋ]