ਦ ਟ੍ਰਿਬਿਊਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇਤਿਹਾਸਕ ਪਹਿਲਾ ਪੰਨਾ
ਲਾਹੌਰ ਟ੍ਰਿਬਿਊਨ ਦੇ ਪਹਿਲੇ ਪੰਨੇ ’ਤੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਫ਼ਾਂਸੀ ਦੀ ਖ਼ਬਰ (25 ਮਾਰਚ 1931)

ਦ ਟ੍ਰਿਬਿਊਨ (ਅੰਗਰੇਜ਼ੀ: The Tribune) ਭਾਰਤ ਦਾ ਇੱਕ ਰੋਜ਼ਾਨਾ ਅੰਗਰੇਜ਼ੀ ਅਖ਼ਬਾਰ ਹੈ ਜੋ ਨਵੀਂ ਦਿੱਲੀ, ਚੰਡੀਗੜ੍ਹ, ਜਲੰਧਰ ਅਤੇ ਬਠਿੰਡਾ ਤੋਂ ਛਪਦਾ ਹੈ। ਇਸਨੂੰ 2 ਫ਼ਰਵਰੀ 1881 ਨੂੰ ਲਾਹੌਰ (ਹੁਣ ਪਾਕਿਸਤਾਨ) ਵਿਖੇ[1] ਸਰਦਾਰ ਦਿਆਲ ਸਿੰਘ ਮਜੀਠੀਆ ਨੇ ਕਾਇਮ ਕੀਤਾ ਸੀ।[2][3][4] ਭਾਰਤ ਵਿੱਚ ਇਹ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੋਹਰੀ ਅੰਗਰੇਜ਼ੀ ਅਖ਼ਬਾਰ ਹੈ।[5] 28 ਜੁਲਾਈ 1998 ਨੂੰ ਇੰਟਰਨੈੱਟ ’ਤੇ ਇਸ ਦੀ ਵੈੱਬਸਾਈਟ ਲਾਂਚ ਹੋਈ ਅਤੇ ਇਹ ਆਨਲਾਈਨ ਹੋਇਆ।[1]

ਸਥਾਪਨਾ ਦਾ ਉਦੇਸ਼[ਸੋਧੋ]

‘ਦਿ ਟ੍ਰਿਬਿਊਨ’ ਸ਼ੁਰੂ ਕਰਨ ਦਾ ਮੁੱਢਲਾ ਮੰਤਵ ਕਮਜ਼ੋਰ ਜਨਤਾ ਦੇ ਹੱਕਾਂ ਅਤੇ ਅਧਿਕਾਰਾਂ ਲਈ ਆਵਾਜ਼ ਉਠਾਉਣਾ ਸੀ। ਦੂਜਾ ਮੰਤਵ ਹਿੰਦੋਸਤਾਨ ਦੇ ਰਹਿਣ ਵਾਲਿਆਂ ਦੀ ਸਿੱਖਿਆ, ਸਿਹਤ ਅਤੇ ਖੇਤੀਬਾੜੀ ਸਬੰਧੀ ਅਧਿਕਾਰਾਂ ਦੀ ਰੱਖਿਆ ਲਈ ਵਚਨਬੱਧਤਾ ਨਾਲ ਯੋਗਦਾਨ ਪਾਉਣਾ ਸੀ। ਮੁੱਢਲੇ ਸਮੇਂ ਤੋਂ ਹੀ ਸੰਪਾਦਕਾਂ ਦੀਆਂ ਲਿਖਤਾਂ ਦੇ ਵਿਸ਼ੇ ਉਦਾਰਵਾਦੀ, ਧਰਮ-ਨਿਰਪੱਖ, ਜਾਤ-ਪਾਤ ਦੇ ਵਿਰੁੱਧ ‘ਦਿ ਟ੍ਰਿਬਿਊਨ’ ਸ਼ਬਦ ਦੇ ਮਤਲਬ ਅਨੁਸਾਰ ਲੋਕ-ਮਨਾਂ ਦੇ ਪਹਿਰੇਦਾਰ ਅਤੇ ਜਨਤਾ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਾਲੇ ਰਹੇ ਹਨ। ਅਖ਼ਬਾਰ ਦੀ ਸ਼ੁਰੂਆਤ ਦਾ ਤੀਜਾ ਮੰਤਵ ਸਮਾਜਿਕ ਸਮੱਸਿਆਵਾਂ ਭਾਵੇਂ ਉਹ ਲੋਕਾਂ ਦੀਆਂ ਨਿੱਜੀ, ਸੰਸਥਾਗਤ, ਸੂਬਾਈ, ਕੌਮੀ ਜਾਂ ਕੌਮਾਂਤਰੀ ਸਨ, ਦੀ ਮਹੱਤਤਾ ਮੁਤਾਬਿਕ ਅਖ਼ਬਾਰ ਵਿਚ ਪੱਤਰਕਾਰੀ ਰਾਹੀਂ ਆਵਾਜ਼ ਉਠਾਉਣਾ ਸੀ। ‘ਦਿ ਟ੍ਰਿਬਿਊਨ’ ਦੇ ਪਹਿਲੇ ਸੰਸਕਰਣ ਸਮੇਂ ਭਾਰਤ ਦਾ ਵਾਇਸਰਾਏ ਲਾਰਡ ਰਿਪਨ (1880-84) ਸੀ। ਉਹ ਉਦਾਰਵਾਦੀ ਵਿਚਾਰਾਂ ਵਾਲਾ ਸੀ।[6]

ਪ੍ਰਕਾਸ਼ਨ[ਸੋਧੋ]

ਅਖ਼ਬਾਰ ਦੇ ਪਹਿਲੇ ਸੰਸਕਰਣ ਤੋਂ ਇਕ ਮਹੀਨੇ ਤੱਕ ਕੇਵਲ ਬੁੱਧਵਾਰ ਨੂੰ ਹੀ ਇਕ ਦਿਨ ਅਖ਼ਬਾਰ ਲਾਹੌਰ ਦੇ ਅਨਾਰਕਲੀ ਬਾਜ਼ਾਰ ਵਿਚੋਂ ਟ੍ਰਿਬਿਊਨ ਪ੍ਰੈਸ ਵਿੱਚ ਛਪਦਾ ਸੀ। ਇਕ ਮਹੀਨੇ ਬਾਅਦ ਬੁੱਧਵਾਰ ਤੋਂ ਸ਼ਨਿੱਚਰਵਾਰ ਨੂੰ ਇਕ ਦਿਨ ਹੀ ਜਾਰੀ ਰੱਖਿਆ ਗਿਆ। ਸਾਢੇ ਪੰਜ ਸਾਲ ਬਾਅਦ 1886 ਵਿਚ ਹਫ਼ਤੇ ਵਿਚ ਦੋ ਵਾਰ ਭਾਵ ਬੁੱਧਵਾਰ ਤੇ ਸ਼ਨਿੱਚਰਵਾਰ ਦੇ ਦਿਨ ਪ੍ਰਕਾਸ਼ਿਤ ਕੀਤਾ ਜਾਣ ਲੱਗਾ। 1898 ਵਿਚ ਹਫ਼ਤੇ ਵਿਚ ਤਿੰਨ ਵਾਰ ਭਾਵ ਮੰਗਲਵਾਰ, ਵੀਰਵਾਰ ਅਤੇ ਸ਼ਨਿੱਚਰਵਾਰ ਨੂੰ ਪ੍ਰਕਾਸ਼ਿਤ ਕੀਤਾ ਜਾਣ ਲੱਗਾ। 9 ਸਤੰਬਰ 1898 ਨੂੰ ਮਜੀਠੀਆ ਹੋਰਾਂ ਦਾ ਦੇਹਾਂਤ ਹੋਣ ਤੱਕ ‘ਦਿ ਟ੍ਰਿਬਿਊਨ’ ਉਨ੍ਹਾਂ ਦੀ ਨਿਗਰਾਨੀ ਹੇਠ ਛਪਦਾ ਰਿਹਾ। ਉਨ੍ਹਾਂ 23 ਜੂਨ 1895 ਨੂੰ ਲਿਖੀ ਵਸੀਅਤ ਵਿਚ ਆਪਣੀ ਮੌਤ ਪਿੱਛੋਂ ਅਖ਼ਬਾਰ ਦੀ ਨਿਗਾਹਬਾਨੀ ਲਈ ਟਰੱਸਟ ਦੀ ਸਥਾਪਨਾ ਕੀਤੀ।[7] ਇਤਿਹਾਸਕਾਰ ਵੀ.ਐਨ. ਦੱਤਾ ਦੀ ਕਿਤਾਬ ‘ਦਿ ਟ੍ਰਿਬਿਊਨ: ਏ ਵਿਟਨੈੱਸ ਟੂ ਹਿਸਟਰੀ’ ਮੁਤਾਬਿਕ ਦਸੰਬਰ 1900 ਦੇ ਅੰਤਿਮ ਪੂਰੇ ਪੰਜ ਦਿਨ ਛਪਿਆ ਸੀ। 1906 ਤੋਂ ਲਗਾਤਾਰ ਰੋਜ਼ਾਨਾ ਛਪ ਰਿਹਾ ਹੈ।[6]15 ਅਗਸਤ 1947 ਨੂੰ ਭਾਰਤ-ਪਾਕਿਸਤਾਨ ਦੀ ਵੰਡ ਨਾਲ ‘ਦਿ ਟ੍ਰਿਬਿਊਨ’ ਲਾਹੌਰ ਤੋਂ ਅੰਮ੍ਰਿਤਸਰ ਆ ਗਿਆ। ਪ੍ਰਕਾਸ਼ ਆਨੰਦ ਨੇ ‘ਦਿ ਟ੍ਰਿਬਿਊਨ’ ਦਾ ਇਤਿਹਾਸ’ ਵਿਚ ਲਿਖਿਆ: ‘ਦਿ ਟ੍ਰਿਬਿਊਨ ਸਿਰਫ਼ ਆਪਣਾ ਨਾਮ ਲੈ ਕੇ ਆਇਆ ਸੀ।’ ਇਸ ਦੀ ਸਾਰੀ ਦੀ ਸਾਰੀ ਸਮੱਗਰੀ (ਬੈਂਕ ਜਮਾਂ ਪੂੰਜੀਆਂ ਤੇ ਸਰਕਾਰੀ ਬੌਂਡਾਂ ਦਾ ਤਾਂ ਕਹਿਣਾ ਹੀ ਕੀ) ਗੁਆਚ ਗਈ ਸੀ।[8] 25 ਸਤੰਬਰ 1947 ਨੂੰ ਸ਼ਿਮਲਾ ਤੋਂ ਮੁੜ ਪ੍ਰਕਾਸ਼ਿਤ ਹੋਣ ਲੱਗਾ। 3 ਮਈ 1948 ਤੋਂ ਅਖ਼ਬਾਰ ਅੰਬਾਲਾ ਛਾਉਣੀ ਵਿਖੇ ਛਪਣ ਲੱਗਾ। ‘ਦਿ ਟ੍ਰਿਬਿਊਨ’ 21 ਸਾਲ ਅੰਬਾਲਾ ਵਿਖੇ ਛਪਦਾ ਰਿਹਾ। 25 ਜੂਨ 1969 ਨੂੰ ਅਖ਼ਬਾਰ ਦਾ ਦਫ਼ਤਰ ਅੰਬਾਲਾ ਤੋਂ ਚੰਡੀਗੜ੍ਹ ਮੌਜੂਦਾ ਸਥਾਨ ’ਤੇ ਤਬਦੀਲ ਹੋਇਆ।[6]

ਹੋਰਨਾਂ ਭਾਸ਼ਾਵਾਂ ਵਿੱਚ[ਸੋਧੋ]

15 ਅਗਸਤ 1978 ਨੂੰ ਦ ਟ੍ਰਿਬਿਊਨ ਗਰੁੱਪ ਨੇ ਆਪਣੇ ਪੰਜਾਬੀ ਅਤੇ ਹਿੰਦੀ ਐਡੀਸ਼ਨ, ਤਰਤੀਬਵਾਰ, ਪੰਜਾਬੀ ਟ੍ਰਿਬਿਊਨ ਅਤੇ ਦੈਨਿਕ ਟ੍ਰਿਬਿਊਨ ਸ਼ੁਰੂ ਕੀਤੇ।[1] ਇਹ ਦੋਵੇਂ ਵੀ 30 ਅਗਸਤ 2010 ਨੂੰ ਆਨਲਾਈਨ ਹੋ ਗਏ।

ਇਹ ਵੀ ਵੇਖੋ[ਸੋਧੋ]

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

  1. 1.0 1.1 1.2 "The Tribune launches its Hindi-Punjabi online editions". MediaMughals.com. ਅਗਸਤ 30, 2010. Retrieved ਨਵੰਬਰ 5, 2012.  Check date values in: |access-date=, |date= (help); External link in |publisher= (help)
  2. Service, Tribune News. "ਰਾਸ਼ਟਰ ਦੀ ਆਵਾਜ਼". Tribuneindia News Service. Retrieved 2021-02-02. 
  3. "Varinder Walia made Editor of Punjabi Tribune". Exchange4Media.com. ਅਗਸਤ 13, 2009. Retrieved ਨਵੰਬਰ 5, 2012.  Check date values in: |access-date=, |date= (help); External link in |publisher= (help)
  4. Service, Tribune News. "140 ਸਾਲਾਂ ਦੇ ਇਤਿਹਾਸ ਦਾ ਗਵਾਹ 'ਦਿ ਟ੍ਰਿਬਿਊਨ'". Tribuneindia News Service. Retrieved 2021-02-02. 
  5. "The Tribune Trust places another order with QI Press Controls". IndianPrinterPublisher.com. ਫ਼ਰਵਰੀ 8, 2010. Retrieved ਨਵੰਬਰ 4, 2012.  Check date values in: |access-date=, |date= (help); External link in |publisher= (help)
  6. 6.0 6.1 6.2 Service, Tribune News. "'ਦਿ ਟ੍ਰਿਬਿਊਨ' ਦੀ ਸਥਾਪਨਾ, ਵਿਕਾਸ ਅਤੇ ਯੋਗਦਾਨ". Tribuneindia News Service. Retrieved 2021-02-02. 
  7. Service, Tribune News. "'ਦਿ ਟ੍ਰਿਬਿਊਨ' ਅਤੇ ਆਜ਼ਾਦੀ ਅੰਦੋਲਨ". Tribuneindia News Service. Retrieved 2021-02-03. 
  8. Service, Tribune News. "ਔਖੇ ਸਮਿਆਂ 'ਚ 'ਟ੍ਰਿਬਿਊਨ' ਦੀ ਬਾਤ". Tribuneindia News Service. Retrieved 2021-02-02.