ਚੰਦਰਸ਼ੇਖਰ ਸੀਮਾ
ਚੰਦਰਸ਼ੇਖਰ ਸੀਮਾ ਸਫੇਦ ਵਾਮਨ ਤਾਰੇ ਦਾ ਵੱਧ ਤੋਂ ਵੱਧ ਪੁੰਜ ਹੈ ਇਸ ਸੀਮਾ ਨੂੰ ਪਹਿਲੀ ਵਾਰ ਵਿਲਹੇਲਮ ਅੰਡਰਸਨ ਅਤੇ ਈ. ਸੀ। ਸਟੋਨਰ ਨੇ ਪ੍ਰਕਾਸਿਤ ਕੀਤਾ ਅਤੇ ਇਸ ਦਾ ਨਾਮ ਸੁਬਰਾਮਨੀਅਮ ਚੰਦਰਸ਼ੇਖਰ ਭਾਰਤੀ-ਅਮਰੀਕੀ ਵਿਗਿਆਨੀ ਦੇ ਨਾਮ ਤੇ ਰੱਖਿਆ ਗਿਆ ਜਿਸ ਨੇ 1930, ਵਿੱਚ 19 ਸਾਲ ਦੀ ਉਮਰ ਵਿੱਚ ਇਸ ਨੂੰ ਹੱਲ ਕੀਤਾ।
ਤਾਰਾ ਦਾ ਜਨਮ ਅਤੇ ਮੌਤ
[ਸੋਧੋ]ਹਰ ਤਾਰਾ ਜਨਮ ਲੈਂਦਾ ਹੈ, ਜੀਵਨ ਭੋਗਦਾ ਹੈ ਅਤੇ ਅੰਤ ਵਿੱਚ ਇਸ ਦੀ ਮੌਤ ਵੀ ਹੁੰਦੀ ਹੈ। ਤਾਰੇ ਦੀ ਊਰਜਾ ਦਾ ਸਰੋਤ ਇਸ ਅੰਦਰ ਹਾਈਡਰੋਜ਼ਨ ਦੇ ਨਿਊਕਲੀਆਈ ਵਿਚਕਾਰ ਚੱਲ ਰਹੀਆਂ ਨਿਊਕਲੀਅਰ ਸੰਯੋਜਨ ਪ੍ਰਤੀਕਿਰਿਆਵਾਂ ਹਨ। ਇਸ ਊਰਜਾ ਨਾਲ ਤਾਰੇ ਦੇ ਹੋਣ ਵਾਲੇ ਫੈਲਾਅ ਅਤੇ ਗੁਰੂਤਾਕਰਸ਼ਣ ਖਿੱਚ, ਦੋਵਾਂ ਵਿੱਚ ਸੰਤੁਲਨ ਬਣਿਆ ਹੁੰਦਾ ਹੈ। ਤਾਰੇ ਦਾ ਜੀਵਨ ਓਨੀ ਦੇਰ ਹੈ ਜਦ ਤੱਕ ਇਹ ਸੰਤੁਲਨ ਕਾਇਮ ਹੈ। ਜਦ ਉਸ ਵਿਚਲੀ ਸਾਰੀ ਹਾਈਡਰੋਜ਼ਨ ਸੰਯੋਜਨ ਪ੍ਰਤੀਕਿਰਿਆਵਾਂ ਦੁਆਰਾ ਹੀਲੀਅਮ ਵਿੱਚ ਬਦਲ ਜਾਂਦੀ ਹੈ ਤਾਂ ਇਹ ਪ੍ਰਤੀਕਿਰਿਆਵਾਂ ਰੁਕ ਜਾਂਦੀਆਂ ਹਨ ਅਤੇ ਗਰਮੀ ਪੈਦਾ ਹੋਣੋਂ ਬੰਦ ਹੋ ਜਾਂਦੀ ਹੈ। ਹੁਣ ਤਾਰਾ ਆਪਣੀ ਹੀ ਗੁਰੂਤਾ ਖਿੱਚ ਨਾਲ ਸੁੰਗੜਨਾ ਸ਼ੁਰੂ ਕਰ ਦਿੰਦਾ ਹੈ। ਉਸ ਦੀ ਇਹ ਸਟੇਜ ਸਫੇਦ ਵਾਮਨ (ਵਾਈਟ ਡਵਾਰਫ਼) ਕਹਾਉਂਦੀ ਹੈ। ਚੰਦਰਸ਼ੇਖਰ ਸੀਮਾ ਦਾ ਮੁਲ= 1.44 (2.864 × 1030 kg).[1]
ਨਿਯਮ
[ਸੋਧੋ]ਪਰ ਸੁਬਰਾਮਨੀਅਮ ਚੰਦਰਸ਼ੇਖਰ ਨੇ ਇਹ ਖੋਜਿਆ ਕਿ ਸਫੇਦ ਵਾਮਨ ਜਾਂ ਵਾਈਟ ਡਵਾਰਫ ਬਣਨ ਲਈ ਤਾਰੇ ਦੇ ਮੁੱਢਲੇ ਪੁੰਜ ਦੀ ਇੱਕ ਉੱਪਰਲੀ ਸੀਮਾ ਹੁੰਦੀ ਹੈ। ਉਹਨਾਂ ਅਨੁਸਾਰ ਇੱਕ ਤਾਰਾ ਆਪਣੇ ਜੀਵਨ ਦੇ ਆਖਰੀ ਪੜ੍ਹਾਅ ’ਤੇ ਸਫੇਦ ਵਾਮਨ ਤਾਂ ਹੀ ਬਣਦਾ ਹੈ
- ਜੇ ਉਸ ਦਾ ਮੁੱਢਲਾ ਪੁੰਜ ਸੂਰਜੀ ਪੁੰਜ ਦੇ 1.44 ਗੁਣਾ ਤੋਂ ਘੱਟ ਹੋਵੇ ਤਾਂ ਸਫੇਦ ਵਾਮਨ ਹੀ ਬਣਦਾ ਹੈ। ਇਸ ਸੀਮਾ ਨੂੰ ਉਹਨਾਂ ਦੇ ਨਾਂ ’ਤੇ ‘ਚੰਦਰਸ਼ੇਖਰ ਸੀਮਾ’ ਦਾ ਨਾਂ ਦਿੱਤਾ ਗਿਆ।
- ਜੇ ਤਾਰੇ ਦਾ ਪੁੰਜ ਇਸ ਸੀਮਾ ਨੂੰ ਪਾਰ ਕਰਦਾ ਹੋਵੇ ਤਾਂ ਉਹ ਸਫੇਦ ਵਾਮਨ ਨਹੀਂ ਬਣਦਾ। ਉਹ ਗੁਰੂਤਾਕਰਸ਼ਣ ਅਧੀਨ ਬਹੁਤ ਤੇਜ਼ੀ ਨਾਲ ਸੁੰਗੜਦਾ ਹੈ ਅਤੇ ਅਤਿ ਅਧਿਕ ਘਣਤਾ ਵਾਲੀ ਵਸਤੂ ਵਿੱਚ ਤਬਦੀਲ ਹੋ ਜਾਂਦਾ ਹੈ। ਇਸ ਅਤਿ ਅਧਿਕ ਘਣਤਾ ਅਤੇ ਦਬਾਉ ਅਧੀਨ ਇੱਕ ਜ਼ਬਰਦਸਤ ਵਿਸਫੋਟ ਨਾਲ ਇਹ ਫਟ ਜਾਂਦਾ ਹੈ। ਇਹ ਵਿਸਫੋਟ ‘ਸੁਪਰਨੋਵਾ’ ਕਹਾਉਂਦਾ ਹੈ। ਬਾਹਰੀ ਸ਼ੈੱਲ ਟੁਕੜੇ-ਟੁਕੜੇ ਹੋ ਕੇ ਪੁਲਾੜ ਵਿੱਚ ਖਿੰਡ-ਪੁੰਡ ਜਾਂਦਾ ਹੈ। ਪਿੱਛੇ ਸਿਰਫ਼ ਕੋਰ ਹੀ ਰਹਿ ਜਾਂਦੀ ਹੈ।
- ਜੇ ਤਾਰੇ ਦਾ ਮੁੱਢਲਾ ਪੁੰਜ 1.44 ਤੋਂ 5 ਸੂਰਜੀ ਪੁੰਜਾਂ ਤੱਕ ਹੋਵੇ ਤਾਂ ਕੋਰ ਨਿਊਟਰਾਨ ਤਾਰਾ (ਨਿਊਟਰਾਨ ਸਟਾਰ) ਬਣ ਜਾਂਦੀ ਹੈ ਅਤੇ ਜੇ ਇਹ ਸੂਰਜੀ ਪੁੰਜਾਂ ਤੋਂ ਜ਼ਿਆਦਾ ਹੋਵੇ ਤਾਂ ਇਹ ਕਾਲਾ ਛੇਕ (ਬਲੈਕ ਹੋਲ) ਬਣਦੀ ਹੈ।