ਸਮੱਗਰੀ 'ਤੇ ਜਾਓ

ਚੰਦਰਸ਼ੇਖਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਚੰਦਰ ਸ਼ੇਖਰ ਤੋਂ ਮੋੜਿਆ ਗਿਆ)
ਚੰਦਰਸ਼ੇਖਰ ਸਿੰਘ
ਭਾਰਤ ਦਾ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
10 ਨਵੰਬਰ 1990 – 21 ਜੂਨ 1991
ਰਾਸ਼ਟਰਪਤੀਆਰ. ਵੇਂਕਟਰਮਨ
ਉਪਚੌਧਰੀ ਦੇਵੀ ਲਾਲ
ਤੋਂ ਪਹਿਲਾਂਵੀ. ਪੀ. ਸਿੰਘ
ਤੋਂ ਬਾਅਦਪੀ. ਵੀ. ਨਰਸਿਮ੍ਹਾ ਰਾਓ
ਨਿੱਜੀ ਜਾਣਕਾਰੀ
ਜਨਮ(1927-07-01)1 ਜੁਲਾਈ 1927
ਇਬਰਾਹਿਮ ਪੱਟੀ, ਸੰਯੁਕਤ ਪ੍ਰਾਂਤ, ਬਰਤਾਨਵੀ ਭਾਰਤ (ਹੁਣ ਉੱਤਰ ਪ੍ਰਦੇਸ਼ ਵਿਚ)
ਮੌਤ8 ਜੁਲਾਈ 2007(2007-07-08) (ਉਮਰ 80)
ਨਵੀਂ ਦਿੱਲੀ
ਸਿਆਸੀ ਪਾਰਟੀਸਮਾਜਵਾਦੀ ਜਨਤਾ ਪਾਰਟੀ (1990–2007)
ਹੋਰ ਰਾਜਨੀਤਕ
ਸੰਬੰਧ
ਕਾਂਗਰਸ ਸੋਸ਼ਲਿਸਟ ਪਾਰਟੀ (1964 ਤੋਂ ਪਹਿਲਾਂ)
ਭਾਰਤੀ ਰਾਸ਼ਟਰੀ ਕਾਂਗਰਸ (1964–75)
ਸੁਤੰਤਰ (1975–77)
ਜਨਤਾ ਪਾਰਟੀ (1977–88)
ਜਨਤਾ ਦਲ (1988–90)
ਅਲਮਾ ਮਾਤਰਇਲਾਹਾਬਾਦ ਯੂਨੀਵਰਸਿਟੀ
ਦਸਤਖ਼ਤ

ਚੰਦਰਸ਼ੇਖਰ ਸਿੰਘ (1 ਜੁਲਾਈ 1927 – 8 ਜੁਲਾਈ 2007) ਭਾਰਤ ਦਾ ਨੌਵਾਂ ਪ੍ਰਧਾਨਮੰਤਰੀ ਸੀ।

ਜੀਵਨੀ

[ਸੋਧੋ]

ਮੁੱਢਲਾ ਜੀਵਨ

[ਸੋਧੋ]

ਚੰਦਰਸ਼ੇਖਰ ਦਾ ਜਨਮ 1 ਜੁਲਾਈ 1927 ਨੂੰ ਪੂਰਬੀ ਉੱਤਰਪ੍ਰਦੇਸ਼ ਦੇ ਬਲਵਾਨ ਜਿਲ੍ਹੇ ਦੇ ਇਬਰਾਹਿਮਪੱਟੀ ਦੇ ਇੱਕ ਕਿਸਾਨ ਪਰਵਾਰ ਵਿੱਚ ਹੋਇਆ ਸੀ। ਇਸ ਦੀ ਸਕੂਲੀ ਸਿੱਖਿਆ ਭੀਮਪੁਰਾ ਦੇ ਰਾਮ ਕਰਨ ਇੰਟਰ ਕਾਲਜ ਵਿੱਚ ਹੋਈ। ਉਸਨੇ "ਪੋਲੀਟੀਕਲ ਸਾਇੰਸ" ਵਿੱਚ ਐਮ ਏ ਦੀ ਡਿਗਰੀ ਇਲਾਹਾਬਾਦ ਯੂਨੀਵਰਸਿਟੀ ਤੋਂ ਹਾਸਲ ਕੀਤੀ। [1] ਉਸ ਨੂੰ ਵਿਦਿਆਰਥੀ ਰਾਜਨੀਤੀ ਵਿੱਚ ਇੱਕ ਫਾਇਰਬਰਾਂਡ ਜਾਣਿਆ ਜਾਂਦਾ ਸੀ ਅਤੇ ਡਾ. ਰਾਮ ਮਨੋਹਰ ਲੋਹੀਆ ਨਾਲ ਆਪਣਾ ਸਿਆਸੀ ਕੈਰੀਅਰ ਸ਼ੁਰੂ ਕੀਤਾ। ਵਿਦਿਆਰਥੀ ਜੀਵਨ ਦੇ ਬਾਦ ਉਹ ਸਮਾਜਵਾਦੀ ਰਾਜਨੀਤੀ ਵਿੱਚ ਸਰਗਰਮ ਹੋਇਆ।

ਚੰਦਰ ਸ਼ੇਖਰ ਸਿੰਘ ਦਾ ਵਿਆਹ ਦੂਜਾ ਦੇਵੀ ਨਾਲ ਹੋਇਆ।[2]

ਰਾਜਨੀਤਿਕ ਜੀਵਨ

[ਸੋਧੋ]

ਕੈਰੀਅਰ ਦੀ ਸ਼ੁਰੂਆਤ

[ਸੋਧੋ]

ਉਹ ਸੋਸ਼ਲਿਸਟ ਅੰਦੋਲਨ ਵਿਚ ਸ਼ਾਮਲ ਹੋ ਗਿਆ ਅਤੇ ਪ੍ਰਜਾ ਸਮਾਜਵਾਦੀ ਪਾਰਟੀ (ਪੀ.ਐਸ.ਪੀ.), ਜ਼ਿਲ੍ਹਾ ਬਲੀਆ ਦਾ ਸਕੱਤਰ ਚੁਣਿਆ ਗਿਆ। ਇੱਕ ਸਾਲ ਦੇ ਅੰਦਰ, ਉਹ ਉੱਤਰ ਪ੍ਰਦੇਸ਼ ਵਿੱਚ ਪੀ ਐਸ ਪੀ ਦੀ ਰਾਜ ਇਕਾਈ ਦਾ ਸੰਯੁਕਤ ਸਕੱਤਰ ਚੁਣਿਆ ਗਿਆ। 1955-56 ਵਿਚ, ਉਸ ਨੇ ਰਾਜ ਵਿਚ ਪਾਰਟੀ ਦੇ ਜਨਰਲ ਸਕੱਤਰ ਦਾ ਅਹੁਦਾ ਸੰਭਾਲ ਲਿਆ ਸੀ। ਸੰਸਦ ਮੈਂਬਰ ਦੇ ਤੌਰ ਤੇ ਉਸ ਦੇ ਕੈਰੀਅਰ ਦੀ ਸ਼ੁਰੂਆਤ 1962 ਵਿਚ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਦਾ ਮੈਂਬਰ ਚੁਣੇ ਜਾਣ ਨਾਲ ਹੋਈ। ਉਹ ਅਚਾਰੀਆ ਨਰੇਂਦਰ ਦੇਵ ਦੇ ਸੰਪਰਕ ਵਿਚ ਆ ਗਿਆ, ਜੋ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਵਿਚ ਤੇਜ਼-ਤਰਾਰ ਸਮਾਜਵਾਦੀ ਨੇਤਾ ਸੀ।

ਹਵਾਲੇ

[ਸੋਧੋ]
  1. Dubey, Scharada (2009). Movers and Shakers Prime Minister of India. Westland. Archived from the original on 25 ਦਸੰਬਰ 2018. Retrieved 7 June 2015. {{cite book}}: Unknown parameter |dead-url= ignored (|url-status= suggested) (help)
  2. The Long March.