ਚੰਦਾਮਾਮਾ (ਬਾਲ ਪਤ੍ਰਿਕਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚੰਦਾਮਾਮਾ
ਸੰਪਾਦਕਪ੍ਰਸ਼ਾਂਤ ਮੁਲੇਕਰ
ਸ਼੍ਰੇਣੀਆਂਬੱਚਿਆਂ ਅਤੇ ਯੁਵਕਾਂ ਤੇ ਕੇਂਦਰਿਤ
ਆਵਿਰਤੀਮਾਸਿਕ
ਪਹਿਲਾ ਅੰਕ1947
ਕੰਪਨੀGeodesic Information Systems Limited
ਦੇਸ਼ ਭਾਰਤ
ਭਾਸ਼ਾਤੇਲਗੂ, ਸੰਸਕ੍ਰਿਤ, ਆਸਾਮੀ, ਹਿੰਦੀ, ਓੜੀਆ, ਅੰਗਰੇਜ਼ੀ, ਕੰਨੜ, ਮਰਾਠੀ ('ਚੰਦੋਬਾ' ਦੇ ਤੌਰ ਤੇ) ਅਤੇ ਤਮਿਲ
ਵੈੱਬਸਾਈਟwww.chandamama.com

ਚੰਦਾਮਾਮਾ ਬੱਚਿਆਂ ਅਤੇ ਯੁਵਕਾਂ ਤੇ ਕੇਂਦਰਿਤ ਇੱਕ ਲੋਕਪ੍ਰਿਯ ਮਾਸਿਕ ਪਤ੍ਰਿਕਾ ਹੈ ਜਿਸ ਵਿੱਚ ਭਾਰਤੀ ਲੋਕਕਥਾਵਾਂ, ਪ੍ਰਾਚੀਨ ਅਤੇ ਇਤਿਹਾਸਿਕ ਘਟਨਾਵਾਂ ਤੇ ਆਧਾਰਿਤ ਕਹਾਣੀਆਂ ਪ੍ਰਕਾਸ਼ਿਤ ਹੁੰਦੀਆਂ ਹਨ। 1947 ਵਿੱਚ ਇਸ ਪਤ੍ਰਿਕਾ ਦੀ ਸਥਾਪਨਾ ਦੱਖਣ ਭਾਰਤ ਦੇ ਨਾਮਚੀਨ ਫਿਲਮ ਨਿਰਮਾਤਾ ਬੀ ਨਾਗੀ ਰੇੱਡੀ ਨੇ ਕੀਤੀ। ਉਨ੍ਹਾਂ ਦੇ ਮਿੱਤਰ ਚਕਰਪਾਣੀ ਪਤ੍ਰਿਕਾ ਦੇ ਸੰਪਾਦਕ ਬਣੇ। 1975 ਤੋਂ ਨਾਗੀ ਰੇੱਡੀ ਦੇ ਪੁੱਤਰ ਵਿਸ਼ਵਨਾਥ ਇਸ ਦਾ ਸੰਪਾਦਨ ਕਰਦੇ ਹਨ। ਮਾਰਚ 2007 ਵਿੱਚ ਮੁੰਬਈ ਸਥਿਤ ਸਾਫਟਵੇਅਰ ਕੰਪਨੀ ਜੀਓਡੇਸਿਕ ਨੇ ਪਤ੍ਰਿਕਾ ਸਮੂਹ ਦੀ ਮਾਲਕੀ ਲੈ ਲਈ। ਜੁਲਾਈ 2008 ਵਿੱਚ ਸਮੂਹ ਨੇ ਆਪਣੀ ਵੇਬਸਾਈਟ ਉੱਤੇ ਹਿੰਦੀ, ਤਮਿਲ ਅਤੇ ਤੇਲਗੁ ਵਿੱਚ ਪਤ੍ਰਿਕਾ ਦੇ ਪੁਰਾਣੇ ਅੰਕ ਪਾਉਣੇ ਸ਼ੁਰੂ ਕੀਤੇ।