ਚੰਦਾ ਕੋਛੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚੰਦਾ ਕੋਛੜ
ਚੰਦਾ ਕੋਚਰ 2009 ਭਾਰਤ ਆਰਥਿਕ ਸਮੇਲਨ, ਦੌਰਾਨ
ਜਨਮ (1961-11-17) 17 ਨਵੰਬਰ 1961 (ਉਮਰ 62)
ਜੋਧਪੁਰ, ਭਾਰਤ
ਪੇਸ਼ਾਆਈ ਸੀ ਆਈ ਸੀ ਆਈ ਬੈਂਕ ਦੀ ਸੀਈਓ ਅਤੇ ਐੱਮ ਡੀ
ਜੀਵਨ ਸਾਥੀਦੀਪਕ ਕੋਛੜ
ਬੱਚੇ2

ਚੰਦਾ ਕੋਛੜ (ਜਨਮ 17 ਨਵੰਬਰ 1961) ਇੱਕ ਆਈ ਸੀ ਆਈ ਸੀ ਆਈ ਬੈਂਕ ਬੈਂਕ ਦੀ ਪ੍ਰਬੰਧਕ ਨਿਰਦੇਸ਼ਕ ਅਤੇ ਸੀਈਓ ਹੈ। ਆਈ.ਸੀ.ਆਈ.ਸੀ.ਆਈ (ICICI) ਬੈਂਕ ਭਾਰਤ ਦਾ ਸਭ ਤੋਂ ਵੱਡਾ ਪ੍ਰਾਇਵੇਟ ਬੈਂਕ ਅਤੇ ਦੇਸ਼ ਦਾ ਦੂਜਾ ਵੱਡਾ ਬੈਂਕ ਹੈ[1][2]। ਉਹ ਆਈਸੀਆਈਸੀਆਈ (ICICI) ਬੈਂਕ ਦੇ ਕਾਰਪੋਰੇਟ ਸੈਂਟਰ ਦੀ ਮੁੱਖੀ ਵੀ ਹੈ।

ਮੁੱਢਲਾ ਜੀਵਨ[ਸੋਧੋ]

ਕੋਛੜ ਦਾ ਜਨਮ 17 ਨਵੰਬਰ, 1961 ਨੂੰ ਜੋਧਪੁਰ, ਰਾਜਸਥਾਨ ਵਿੱਚ ਹੋਇਆ ਅਤੇ ਇਹ ਜੈਪੁਰ, ਰਾਜਸਥਾਨ ਵਿੱਚ ਵੱਡੀ ਹੋਈ। ਚੰਦਾ ਨੇ ਆਪਣੀ ਪਹਿਲੀ ਸਿੱਖਿਆ "ਸੈਂਟ ਐਂਜੇਲਾ ਸੋਫ਼ੀਆ ਸਕੂਲ", ਜੈਪੁਰ ਤੋਂ ਪ੍ਰਾਪਤ ਕੀਤੀ ਅਤੇ ਇਸ ਤੋਂ ਬਾਅਦ ਚੰਦਾ ਮੁੰਬਈ ਦੇ ਕਾਲਜ ਜੈ ਹਿੰਦ ਕਾਲਜ ਵਿੱਚ ਬੀ.ਏ. ਦੀ ਡਿਗਰੀ ਲਈ ਦਾਖ਼ਿਲਾ ਲਿਆ। 1982 ਵਿੱਚ ਗ੍ਰੈਜੁਏਸ਼ਨ ਕਰਨ ਤੋਂ ਬਾਅਦ ਚੰਦਾ ਨੇ "ਮੁਨੀਮੀ" ਦੀ ਸਿੱਖਿਆ ਲਈ ਅਤੇ ਬਾਅਦ ਵਿੱਚ ਮੈਨੇਜਮੈਂਟ ਦੀ ਐਮ.ਏ. ਦੀ ਡਿਗਰੀ ਜਮਨਾਲਾਲ ਬਜਾਜ ਇੰਸਟੀਚਿਊਟ ਆਫ਼ ਮੈਨੇਜਮੈਂਟ ਸਟਡੀਜ਼, ਮੁੰਬਈ ਤੋਂ ਪ੍ਰਾਪਤ ਕੀਤੀ। ਕੋਚਰ ਨੇ ਮੈਨੇਜਮੈਂਟ ਡਿਗਰੀ ਦੀ ਪ੍ਰਤਿਸ਼ਠਾ ਲਈ "ਵਾਕਹਾਰਟ ਗੋਲਡ ਮੈਡਲ" ਅਤੇ "ਮੁਨੀਮੀ" ਲਈ ਜੇ.ਐਨ.ਬੋਸ ਗੋਲਡ ਮੈਡਲ ਪ੍ਰਾਪਤ ਕੀਤੇ।[3]

ਚੰਦਾ ਨੇ "ਦੀਪਕ ਕੋਛੜ" ਨਾਲ ਵਿਆਹ ਕਰਵਾਇਆ ਅਤੇ ਮੁੰਬਈ ਵਿੱਚ ਹੀ ਇਸਨੇ ਆਪਣਾ ਪੌਣ ਊਰਜਾ ਦਾ ਕਾਰੋਬਾਰ ਆਪਣੀ ਇੱਕ ਸਕੂਲ ਦੀ ਸਾਥਣ ਨਾਲ ਮਿਲ ਕੇ ਸ਼ੁਰੂ ਕੀਤਾ। ਚੰਦਾ ਦੇ ਦੋ ਬੱਚੇ ਹਨ ਇੱਕ ਬੇਟੀ ਆਰਤੀ ਤੇ ਇੱਕ ਬੇਟਾ ਜਿਸਦਾ ਨਾਂ ਅਰਜੁਨ ਹੈ।[3]

ਕੈਰੀਅਰ[ਸੋਧੋ]

1984-1993[ਸੋਧੋ]

ਚੰਦਾ ਨੇ 1984 ਵਿੱਚ "ਇੰਡਸਟਰੀਅਲ ਕ੍ਰੇਡਿਟ ਐਂਡ ਇਨਵੇਸਟਮੈਂਟ ਇੰਡੀਆ ਕੋਰਪੋਰੇਸ਼ਨ" (ICICI)[4] ਵਿੱਚ ਬਤੌਰ ਪ੍ਰਬੰਧਕ ਸਿੱਖਿਆਰਥੀ ਵਜੋਂ ਸ਼ਾਮਿਲ ਹੋਈ। ਆਈਸੀਆਈਸੀਆਈ ਵਿੱਚ ਚੰਦਾ ਦੇ ਸ਼ੁਰੂਆਤੀ ਸਮੇਂ ਦੌਰਾਨ, ਚੰਦਾ ਨੂੰ ਕਪੜਾ, ਕਾਗਜ਼ ਅਤੇ ਸੀਮੇਂਟ ਵਰਗੇ ਵਿਭਿੰਨ ਉਦੀਯੋਗਾਂ ਨਾਲ ਯੋਜਨਾਵਾਂ ਬਣਾਉਣ ਦਾ ਕੰਮ ਸੌਂਪਿਆ ਗਿਆ।.[3]

1993-2006[ਸੋਧੋ]

ਕੋਛੜ 1990ਵਿਆਂ ਵਿੱਚ ਆਈ.ਸੀ.ਆਈ.ਸੀ.ਆਈ ਬੈਂਕ ਦੀ ਸਥਾਪਤੀ ਵਿੱਚ ਸਹਾਇਕ ਬਣੀ। 1993 ਵਿੱਚ, ਕੋਛੜ ਨੂੰ ਬੈਂਕ ਦੇ ਪ੍ਰਬੰਧ ਕਰਤਾ ਬਤੌਰ ਇੱਕ ਟੀਮ ਮੈਂਬਰ ਵਜੋਂ ਹੀ ਨਿਯੁਕਤ ਕੀਤਾ ਗਿਆ ਸੀ।

ਹਵਾਲੇ[ਸੋਧੋ]

  1. "India's।CICI names Chanda Kochhar CEO from May 09". Uk.reuters.com (2008-12-19). Retrieved 2012-01-29.
  2. Chanda Kochhar to head।CICI Bank. Business Standard (2008-12-19). Retrieved 2012-01-29.
  3. 3.0 3.1 3.2 Ms. Chanda Kochhar, Joint Managing Director,।CICI Bank Limited.।CICI Bank official site
  4. ICICI was emerged into its daughter project।CICI Bank in 2002.