ਚੰਦ ਬਰਦਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਚੰਦ ਬਰਦਾਈ
ਜਨਮ 30 ਸਤੰਬਰ 1149
ਰਾਜਸਥਾਨ, ਭਾਰਤ
ਮੌਤ 1200
ਕਿੱਤਾ ਕਵੀ
ਜੀਵਨ ਸਾਥੀ ਕਮਲਾ ਅਤੇ ਗੌਰਾਂ

ਚੰਦ ਬਰਦਾਈ (1149 – 1200) ਭਾਰਤੀ ਰਾਜਾ ਪ੍ਰਿਥਵੀਰਾਜ ਚੌਹਾਨ, ਜਿਹਨਾਂ ਨੇ ਅਜਮੇਰ ਅਤੇ ਦਿੱਲੀ ਉੱਤੇ 1165 ਤੋਂ 1192 ਤੱਕ ਰਾਜ ਕੀਤਾ, ਦੇ ਰਾਜਕਵੀ ਸਨ। ਲਾਹੌਰ ਵਿੱਚ ਜਨਮੇ, ਚੰਦ ਬਰਦਾਈ ਭੱਟ ਜਾਤੀ ਦੇ ਜਗਾਤ ਨਾਮਕ ਗੋਤਰ ਦੇ ਬਾਹਮਣ ਸਨ। ਚੰਦ ਪ੍ਰਥਵੀਰਾਜ ਦੇ ਪਿਤਾ ਸੋਮੇਸ਼ਵਰ ਦੇ ਸਮੇਂ ਵਿੱਚ ਰਾਜਪੂਤਾਨੇ ਆਏ ਸਨ। ਸੋਮੇਸ਼ਵਰ ਨੇ ਚਾਂਦ ਬਰਦਾਈ ਦੇ ਪਿਤਾ ਨੂੰ ਆਪਣਾ ਦਰਬਾਰੀ ਕਵੀ ਬਣਾਇਆ। ਇੱਥੋਂ ਚੰਦ ਦੇ ਦਰਬਾਰੀ ਜੀਵਨ ਦਾ ਅਰੰਭ ਹੋਇਆ। ਪ੍ਰਥਵੀਰਾਜ ਦੇ ਸਮੇਂ ਵਿੱਚ ਉਨ੍ਹਾਂ ਦੇ ਪਿਤਾ ਨਾਗੌਰ ਵਿੱਚ ਵਸ ਗਏ। ਓਹਨਾ ਨੇ ਪ੍ਰਿਥਵੀਰਾਜ ਰਾਸੋ ਨਾਮਕ ਮਹਾਂਕਾਵ ਦੀ ਰਚਨਾ ਕੀਤੀ।