ਪ੍ਰਿਥਵੀਰਾਜ ਚੌਹਾਨ
ਪ੍ਰਿਥਵੀਰਾਜ ਤੀਜਾ (1149–1192 ਈ.),[1] ਜਿਸ ਨੂੰ ਆਮ ਕਰ ਕੇ ਪ੍ਰਿਥਵੀਰਾਜ ਚੌਹਾਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਚੌਹਾਨ ਵੰਸ਼ ਦਾ ਰਾਜਾ ਸੀ ਜਿਸਨੇ ਦਿੱਲੀ ਅਤੇ ਅਜਮੇਰ ਉੱਤੇ ਬਾਰਵੀਂ ਸਦੀ ਦੇ ਪਿਛਲੇ ਅੱਧ ਵਿੱਚ ਰਾਜ ਕੀਤਾ। ਪ੍ਰਿਥਵੀਰਾਜ ਚੌਹਾਨ ਰਾਜਪੂਤ ਵੰਸ਼ ਨਾਲ ਸਬੰਧ ਰੱਖਦਾ ਸੀ। ਹੇਮੂ ਤੋਂ ਪਹਿਲਾਂ ਉਹ ਦਿੱਲੀ ਦੇ ਸਿੰਘਾਸਨ ਤੇ ਬੈਠਣ ਵਾਲਾ ਆਖਰੀ ਆਜ਼ਾਦ ਹਿੰਦੂ ਰਾਜਾ ਸੀ। ਇਤਿਹਾਸਕ ਦਸਤਾਵੇਜ਼ਾਂ ਅਨੁਸਾਰ 1192 ਵਿੱਚ ਮੁਹੰਮਦ ਗੌਰੀ ਨੇ ਪ੍ਰਿਥਵੀ ਰਾਜ ਚੌਹਾਨ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਜਦੋਂ ਉਸ ਦੀਆਂ ਅੱਖਾਂ ਕੱਢ ਦਿੱਤੀਆਂ ਤਾਂ ਮੌਤ ਦੀ ਸਜ਼ਾ ਦੇਣ ਤੋਂ ਪਹਿਲਾਂ ਉਸ ਨੇ ਪ੍ਰਿਥਵੀ ਰਾਜ ਚੌਹਾਨ ਨੂੰ ਆਪਣੇ ਸ਼ਬਦਬੇਦੀ ਬਾਣ ਦਾ ਕਮਾਲ ਵਿਖਾਉਣ ਲਈ ਕਿਹਾ। ਮੁਹੰਮਦ ਗੌਰੀ ਨੇ ਇੱਕ ਉੱਚੇ ਸਥਾਨ ’ਤੇ ਬਹਿ ਕੇ ਪਿੱਤਲ ਦੇ ਤਵੇ ’ਤੇ ਖੜਾਕ ਕੀਤਾ ਤਾਂ ਪ੍ਰਿਥਵੀ ਰਾਜ ਨੇ ਆਵਾਜ਼ ਪਛਾਣਦਿਆਂ ਸਿੱਧਾ ਨਿਸ਼ਾਨਾ ਉਸ ਦੀ ਛਾਤੀ ਵਿੱਚ ਲਾ ਕੇ ਉਸ ਨੂੰ ਢੇਰ ਕਰ ਦਿੱਤਾ। ਉਸੇ ਸਥਾਨ ’ਤੇ ਪ੍ਰਿਥਵੀ ਰਾਜ ਨੇ ਆਪਣੇ ਨਾਲ ਗ੍ਰਿਫ਼ਤਾਰ ਕੀਤੇ ਆਪਣੇ ਦੋਸਤ ਤੇ ਵਜ਼ੀਰ ਚੰਦਬਰਦਾਈ ਨੂੰ ਗਲਵੱਕੜੀ ਵਿੱਚ ਲੈ ਲਿਆ ਅਤੇ ਦੋਵਾਂ ਨੇ ਇੱਕ-ਦੂਜੇ ਦੇ ਖੰਜਰ ਆਰ-ਪਾਰ ਕਰ ਕੇ ਆਤਮ-ਬਲੀਦਾਨ ਦੇ ਦਿੱਤਾ। ਇਹ ਇਤਿਹਾਸਕ ਘਟਨਾ ਬਸੰਤ ਪੰਚਮੀ ਵਾਲੇ ਦਿਨ ਹੀ ਵਾਪਰੀ ਸੀ, ਜਿਸ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ।
ਭਾਰਤੇਸ਼਼ਵਰ [2] ਪਿ੍ਥਵੀਰਾਜ | |
---|---|
ਅੰਤਿਮਹਿੰਦੂਰਾਜਰੂਪ ਪ੍ਰਸਿੱਧ ਪ੍ਰਿਥਵੀਰਾਜ
| |
![]() | |
ਅਜਮੇਰ ਦਾ ਰਾਜਾ | |
ਕਾਲ | ਸਤੰਬਰ ੧੧੭੮- ੨੪ ਮਾਰਚ ੧੧੯੨ |
ਰਾਜਭਿਸ਼ੇਕ | ਸਤੰਬਰ ੧੧੭੮ |
ਪੂਰਵਗਾਮੀ | ਸੋਮੇਸ਼ਵਰ ਚੌਹਾਨ |
ਉੱਤਰਅਧਿਕਾਰੀ | ਹਰਿਰਾਜ ਚੌਹਾਨ |
ਦਿੱਲੀ ਦਾ ਰਾਜਾ | |
ਰਾਜਭਿਸ਼ੇਕ | ੫ ਦਸੰਬਰ ੧੧੬੮ - ੨੪ ਮਾਰਚ ੧੧੯੨ |
ਉੱਤਰਅਧਿਕਾਰੀ | ਗੋਬਿੰਦਰਾਜ ਚੌਹਾਨ |
ਰਾਣੀਆਂ |
|
ਸੰਤਾਨ | ਹਰਿਰਾਜ ਚੌਹਾਨ |
ਵੰਸ਼ | ਚੌਹਾਨ |
ਜਨਮ | ੨੭ ਅਕਤੂਬਰ ੧੧੪੯ ਤਾਰਾਗੜ਼ ਕਿਲ੍ਹਾ,ਗੁਜਰਾਤ |
ਮੌਤ | 15 ਅਪ੍ਰੈਲ ੧੧੯੨ (ਉਮਰ ੪੩) ਗਜ਼ਨੀ,ਅਫਗਾਨਿਸਤਾਨ |
ਧਰਮ | ਹਿੰਦੂ ਧਰਮ |
ਹਵਾਲੇ[ਸੋਧੋ]
- ↑ ਸੁਰਿੰਦਰ ਕੋਛੜ (09 ਫ਼ਰਵਰੀ 2016). "ਇਤਿਹਾਸਕ ਅਤੇ ਕਥਾ-ਪ੍ਰਸੰਗ". ਪੰਜਾਬੀ ਟ੍ਰਿਬਿਊਨ. Retrieved 17 ਫ਼ਰਵਰੀ 2016. Check date values in:
|access-date=, |date=
(help) - ↑ मन्त्री, जयानक (1136–1192). "सर्गः ११, श्लो. ८". पृथ्वीराजविजयमहाकाव्यम् [पृथ्वीराजविजय महाकाव्य] (in ਸੰਸਕ੍ਰਿਤ). डॉ गौरीशङ्कर होराचन्द ओझा.