ਸਮੱਗਰੀ 'ਤੇ ਜਾਓ

ਚੱਠਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਚੱਠਾ ਪਿੰਡ ਹਰਿਆਣਾ, ਭਾਰਤ ਦੇ ਸਿਰਸਾ ਜ਼ਿਲ੍ਹੇ ਦੀ ਡੱਬਵਾਲੀ ਤਹਿਸੀਲ ਵਿੱਚ ਸਥਿਤ ਹੈ। ਇਹ ਉਪ-ਜ਼ਿਲ੍ਹਾ ਹੈੱਡਕੁਆਰਟਰ ਡੱਬਵਾਲੀ (ਤਹਿਸੀਲਦਾਰ ਦਫ਼ਤਰ) ਤੋਂ 20 ਕਿਲੋਮੀਟਰ ਅਤੇ ਜ਼ਿਲ੍ਹਾ ਹੈੱਡਕੁਆਰਟਰ ਸਿਰਸਾ ਤੋਂ 62 ਕਿਲੋਮੀਟਰ ਦੂਰ ਸਥਿਤ ਹੈ।[1]

ਗੁਰਦੁਆਰਾ ਸਾਹਿਬ ਚੱਠਾ ਦੀ ਇਮਾਰਤ

ਰਕਬਾ ਅਤੇ ਆਬਾਦੀ

[ਸੋਧੋ]

ਪਿੰਡ ਦਾ ਕੁੱਲ ਭੂਗੋਲਿਕ ਖੇਤਰ 538 ਹੈਕਟੇਅਰ ਹੈ। ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਚੱਠਾ ਪਿੰਡ ਦੀ ਕੁੱਲ ਆਬਾਦੀ 1,163 ਸੀ, ਜਿਸ ਵਿੱਚੋਂ ਮਰਦ ਆਬਾਦੀ 612 ਅਤੇ ਔਰਤਾਂ ਦੀ ਆਬਾਦੀ 551 ਸੀ। ਚੱਠਾ ਪਿੰਡ ਦੀ ਸਾਖਰਤਾ ਦਰ 58.38% ਹੈ ਜਿਸ ਵਿੱਚੋਂ 66.34% ਮਰਦ ਅਤੇ 49.55% ਔਰਤਾਂ ਪੜ੍ਹੀਆਂ ਲਿਖੀਆਂ ਹਨ। ਚੱਠਾ ਪਿੰਡ ਵਿੱਚ ਕਰੀਬ 191 ਘਰ ਹਨ। ਚੱਠਾ ਪਿੰਡ ਦਾ ਪਿੰਨ ਕੋਡ 125104 ਹੈ।[1]

ਪ੍ਰਸ਼ਾਸਨ

[ਸੋਧੋ]

ਚੱਠਾ ਪਿੰਡ ਡੱਬਵਾਲੀ ਵਿਧਾਨ ਸਭਾ ਹਲਕੇ ਅਤੇ ਸਿਰਸਾ ਲੋਕ ਸਭਾ ਹਲਕੇ ਅਧੀਨ ਆਉਂਦਾ ਹੈ। ਰਾਮਾਂ ਮੰਡੀ ਚੱਠਾ ਪਿੰਡ ਦਾ ਸਭ ਤੋਂ ਨਜ਼ਦੀਕੀ ਸ਼ਹਿਰ ਹੈ।[1]

ਗੁਆਂਢੀ ਪਿੰਡ

[ਸੋਧੋ]

ਚੱਠਾ ਦੇ ਆਸੇ-ਪਾਸੇ ਫੁੱਲੋ ਮਿਹਰ ਸਿੰਘ, ਤਿੱਗੜੀ, ਖੋਖਰ, ਨਰੰਗ, ਤਰਖਾਣਵਾਲਾ, ਸੁਖਲੱਧੀ, ਰਾਮਸਰਾ, ਸੇਖੂ ਆਦਿ ਪਿੰਡ ਹਨ।

ਗੈਲਰੀ

[ਸੋਧੋ]

ਹਵਾਲੇ

[ਸੋਧੋ]
  1. 1.0 1.1 1.2 "Chatha Village in Dabwali (Sirsa) Haryana | villageinfo.in". villageinfo.in. Retrieved 2023-03-13.