ਛਿੱਕਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਛੋਟੇ ਕੱਟਰੂ, ਵੱਛਰੂ ਨੂੰ ਦੁੱਧ ਚੁੰਘਣ ਤੋਂ ਰੋਕਣ ਲਈ ਉਨ੍ਹਾਂ ਦੇ ਮੂੰਹ ਉੱਤੇ ਚਾੜ੍ਹਣ ਵਾਲੀ ਸਣ ਦੀ ਬਾਰੀਕ ਰੱਸੀ ਦੀ ਛੇਕਦਾਰ ਬਣਾਈ ਗੁੱਥਲੀ ਨੂੰ ਛਿੱਕਲੀ ਕਹਿੰਦੇ ਹਨ। ਮਿੱਟੀ ਖਾਣ ਤੋਂ ਰੋਕਣ ਲਈ ਵੀ ਕੱਟਰੂਆਂ, ਵੱਛਰੂਆਂ ਦੇ ਮੂੰਹਾਂ 'ਤੇ ਛਿੱਕਲੀ ਲਾਈ ਜਾਂਦੀ ਹੈ। ਜਦ ਕੱਟਰੂਆਂ, ਵੱਛਰੂਆਂ ਨੂੰ ਮੱਝਾਂ, ਗਾਈਆਂ ਨਾਲ ਖੇਤਾਂ ਵਿਚ ਬਾਹਰ ਚਾਰਨ ਲੈ ਕੇ ਜਾਂਦੇ ਸਨ, ਉਸ ਸਮੇਂ ਵੀ ਛਿੱਕਲੀ ਲਾਈ ਜਾਂਦੀ ਸੀ। ਜਦ ਮੱਝਾਂ, ਗਾਈਆਂ ਕੋਲ ਵਾੜੇ ਵਿਚ ਕੱਟਰੂਆਂ, ਵੱਛਰੂਆਂ ਨੂੰ ਖੁੱਲ੍ਹਾ ਛੱਡਣਾ ਹੁੰਦਾ ਸੀ, ਉਸ ਸਮੇਂ ਵੀ ਛਿੱਕਲੀ ਲਾਈ ਜਾਂਦੀ ਸੀ।[1]

ਛਿੱਕਲੀ ਬਣਾਉਣ ਲਈ ਪਹਿਲਾਂ ਢੇਰਨੇ ਨਾਲ ਸਣ ਦੀ ਰੱਸੀ ਵੱਟੀ ਜਾਂਦੀ ਸੀ। ਰੱਸੀ ਨੂੰ ਫੇਰ ਪਾਣੀ ਵਿਚ ਭਿਉਂ ਕੇ, ਥਾਪੀ ਨਾਲ ਕੁੱਟ ਕੇ ਸਾਰੀ ਮੈਲ੍ਹ ਕੱਢੀ ਜਾਂਦੀ ਸੀ। ਮੈਲ੍ਹ ਕੱਢਣ ਪਿਛੋਂ ਰੱਸੀ ਨੂੰ ਵੱਟ ਦੇ ਕੇ, ਸਾਰਾ ਪਾਣੀ ਸੂਤ ਕੇ ਧੁੱਪੇ ਸੁੱਕਣ ਲਈ ਪਾ ਦਿੱਤਾ ਜਾਂਦਾ ਸੀ। ਸੁੱਕਣ ਪਿਛੋਂ ਛਿੱਕਲੀ ਬਣਾਈ ਜਾਂਦੀ ਸੀ। ਛਿੱਕਲੀ ਦੇ ਇਕ ਪਾਸੇ, ਓਨੀ ਕੁ ਵੱਡੀ ਰੱਸੀ ਬੰਨ੍ਹੀ ਜਾਂਦੀ ਸੀ ਜਿੰਨੀ ਰੱਸੀ ਕੱਟੜੂ, ਵੱਛਰੂ ਦੇ ਸਿਰ ਉਪਰੋਂ ਦੀ ਲੰਘਾ ਕੇ ਮੂੰਹ ਤੇ ਬੰਨ੍ਹੀ ਜਾ ਸਕੇ।

ਹੁਣ ਪਹਿਲਾਂ ਦੇ ਮੁਕਾਬਲੇ ਛਿੱਕਲੀ ਦੀ ਬਹੁਤ ਘੱਟ ਵਰਤੋਂ ਕੀਤੀ ਜਾਂਦੀ ਹੈ।[2]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.