ਛੱਜੂ ਭਗਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਛੱਜੂ ਭਗਤ ਲਾਹੌਰ ਦਾ ਰਹਿਣ ਵਾਲਾ ਸੀ। ਉਹ ਸਰਾਫ਼ੀ ਦੀ ਦੁਕਾਨ ਕਰਦਾ ਸੀ। ਛੱਜੂ ਭਗਤ ਨੇ ਜੱਲ੍ਹਣ ਜੱਟ ਅਤੇ ਸੁਥਰੇ ਵਾਂਗ ਸਲੋਕ ਉਚਾਰੇ ਸੀ। ਇਸਦੀ ਨਾਥਾਂ ਵਰਗੀ ਬੋਲੀ ਸੀ। ਸਰਾਫ਼ੀ ਕਰਨ ਕਾਰਨ ਛੱਜੂ ਭਗਤ ਬਾਰੇ ਏਸ ਸੰਬੰਧ ਵਿੱਚ ਅਖਾਣ ਹੈ।[1][2]

ਜੇ ਸੁੱਖ ਛੱਜੂ ਦੇ ਚੁਬਾਰੇ।

ਉਹ ਬਲਖ਼ ਨਾ ਬੁਖਾਰੇ।

ਜੀਵਨ[ਸੋਧੋ]

ਛੱਜੂ ਭਗਤ ਸਬਰ ਸੰਤੋਖ ਵਾਲਾ ਬੰਦਾ ਸੀ। ਛੱਜੂ ਭਗਤ ਨੇ ਰਚਨਾ ਥੋੜ੍ਹੀ ਕੀਤੀ ਹੈ। ਪਰ ਇਹ ਬਹੁਤ ਪ੍ਰਾਪਤ ਨਹੀਂ ਹੁੰਦੀ ਹੈ। ਜੇ ਸ਼ਲੋਕਾ ਅਤੇ ਛੰਦਾਂ ਵਿੱਚ ਹੈ। ਛੱਜੂ ਭਗਤ ਨੇ ਜਿਆਦਾਤਰ ਆਪਣੀ ਰਚਨਾ, ਸ਼ਲੋਕਾਂ ਵਿੱਚ ਲੋਕਾਂ ਨੂੰ ਗਿਆਨ ਅਤੇ ਸੱਚਾਈ ਦਾ ਉਪਦੇਸ਼ ਦਿੱਤਾ ਹੈ। ਇਹ ਭਾਟੀਆ ਜਾਤੀ ਨਾਲ ਸੰਬਧਿਤ ਸੀ। ਉਹ ਜਹਾਂਗੀਰ ਦਾ ਸਮਕਾਲੀ ਸੀ। ਛੱਜੂ ਪੰਥੀਆਂ ਨਿਯਮ ਹਿੰਦੂ ਮੁਸਲਮਾਨੀ ਧਰਮ ਦੇ ਮਿਲਵੇਂ ਹਨ। ਇਹਨਾਂ ਦਾ ਸੁੱਖ ਅਸਥਾਨ ਮਲਕਾ ਹਾਂਸ ਜਿਹਨਾਂ ਮਿੰਟਗੁਮਰੀ (ਪਾਕਿਸਤਾਨ) ਹੈ। ਛੱਜੂ ਦੀ ਸੈਲੀ ਜਲ੍ਹਣ ਜੱਟ ਅਤੇ ਸੁਥਰੇ ਵਰਗੀ ਹੈ। ਛੱਜੂ ਭਗਤ ਦੀ ਚਾਲ ਸੱਠੀ ਹੈ। ਉਸਦੀ ਸ਼ਬਦਾਵਲੀ `ਚ ਰਸ ਘੱਟ ਹੈ। ਇਹਨਾਂ ਦੀ ਬਾਣੀ ਵਧੇਰੇ ਸਾਹਿਤਕ ਰੂਪ ਰੰਗ ਵਾਲੀ ਹੈ। ਆਪ ਜੀ ਦੀ ਰਚਨਾ ਥੋੜ੍ਹੀ ਚੁਟਕਲੇ ਬਾਜ਼ੀ ਵਾਲੀ ਵੀ ਹੈ। ਆਪ ਦੀ ਰਚਨਾ ਦਾ ਵਿਸ਼ੇ ਪਰੰਪਰਾਗਤ ਰੂਪ ਵਾਲਾ ਹੈ।[3][4][5][6] ਛੱਜੂ ਭਗਤ ਵੈਰਾਗੀ ਸੀ। ਆਪ ਇਸਤਰੀਆਂ ਅਤੇ ਨਾਥਾਂ ਜੋਗੀਆਂ ਨੂੰ ਬਹੁਤ ਨਿੰਦਦੇ ਸੀ। ਆਪ ਦੀ ਭਾਸ਼ਾ ਪੁਰਾਣੀ ਸੀ। ਆਪ ਨੇ ਇਸਤਰੀਆਂ ਨੂੰ ਨਿੰਦਿਆ ਉਦਾਹਰਣ ਦਿੱਤੀ ਦੇਖੋ:

ਕਾਗਦ ਸੰਦੀ ਪੁਤਲੀ; ਤਓ ਤ੍ਰਿਆ ਨਿਹਾਰ।

ਯੋਹੀ ਮਾਰ ਲਿਜਾਵਹੀ; ਯਥਾ ਬਲੋਚਨ ਧਾੜ।

ਰਚਨਾਵਾਂ[ਸੋਧੋ]

ਇਸ ਨੇ ਵੱਖ-ਵੱਖ ਸਲੋਕ ਲਿਖੇ। ਜਿਹਨਾਂ ਵਿੱਚ ਸ਼ਬਦ ਰਾਚਨਾ ਧਨਾਸਰੀ, ਆਸਾ, ਗੁਜਰੀ ਆਦਿ। ਭਗਤ ਜੀ ਲਹੌਰੀਏ ਦੱਸੇ ਹਨ। ਛੱਜੂ ਭਗਤ ਵੈਰਾਗੀ ਵੀ ਸਨ ਇਨ੍ਹਾਂ ਦੀ ਕੀਤਾ ਭਗਵਦ ਗੀਤਾ ਦਾ ਨਜ਼ਮੀ ਤਰਜਮਾ ਤੇ ਮਹਾਤਮ ਦਾ ਨਸਰੀ ਓਲਥਾ ਮਿਲਦਾ ਹੈ। ਇਨ੍ਹਾਂ ਤੋਂ ਪਹਿਲਾਂ ਦਾ ਕੋਈ ਉਲਥਾ ਪੰਜਾਬੀ, ਸੰਸਕ੍ਰਿਤ ਗ੍ਰੰਥ ਦਾ ਹੋਇਆ ਨਹੀਂ ਜਾਪਦਾ।[3][7]

ਹਵਾਲੇ[ਸੋਧੋ]

  1. ਸੁਰਿੰਦਰ ਸਿੰਘ ਕੋਹਲੀ, ਪੰਜਾਬੀ ਸਾਹਿਤ ਦਾ ਇਤਿਹਾਸ, ਪੰਜਾਬ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋ, ਚੰਡੀਗੜ੍ਹ (1973), ਪੰਨਾ ਨੰ. 219
  2. ਡਾ. ਜੀਤ ਸਿੰਘ ਸ਼ੀਤਲ, ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ, ਮੁਨੀ ਲਾਲ ਗੁਪਤਾ, ਮਾਲਕ, ਪੈਪਸੂ ਬੁੱਕ ਡਿਪੂ, ਪਟਿਆਲਾ (ਅਗਸਤ 1973) ਪੰਨਾ ਨੰ. 209
  3. 3.0 3.1 ਡਾ. ਪਰਮਿੰਦਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ (ਆਦਿ ਕਾਲ ਤੋਂ 1700 ਈ. ਤੱਕ) ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ (1986), ਪੰਨਾ ਨੰ. 59
  4. ਨਿਹਾਲ ਸਿੰਘ ਰਸ, ਪੰਜਾਬੀ ਸਾਹਿਤ ਦਾ ਵਿਕਾਸ, ਪੰਨਾ ਨੰ. 135
  5. ਡਾ. ਮੋਹਨ ਸਿੰਘ ਉਬਾਰ੍ਹਾ, ਪੰਜਾਬੀ ਸਾਹਿਤ ਦੀ ਇਤਿਹਾਸ ਰੇਖਾ, ਪੰਨਾ ਨੰ. 121
  6. ਮੋਹਣ ਸਿੰਘ, ਪੰਜਾਬੀ ਅਦਬ ਦੀ ਮੁਖ਼ਤਸਰ ਤਾਰੀਖ਼, ਪੰਨਾ ਨੰ. 111, ਪੰਜਾਬੀ ਪਬਲੀਕੇਸ਼ਨ, ਅੰਮ੍ਰਿਤਸਰ
  7. ਸੁਰਿੰਦਰ ਸਿੰਘ ਨਰੂਲਾ, ਪੰਜਾਬੀ ਸਾਹਿਤ ਦਾ ਇਤਿਹਾਸ ਨਿਊ ਬੁੱਕ ਕੰਪਨੀ, ਮਾਈ ਹੀਰਾ ਗੇਟ. ਜਲੰਧਰ, ਪੰਨਾ ਨੰ. 64