ਛੱਤੀਸਗੜ੍ਹ ਰਾਜ ਮਹਿਲਾ ਕਮਿਸ਼ਨ
ਕਮਿਸ਼ਨ ਜਾਣਕਾਰੀ | |
---|---|
ਸਥਾਪਨਾ | 1993 |
ਅਧਿਕਾਰ ਖੇਤਰ | ਛੱਤੀਸਗੜ੍ਹ ਸਰਕਾਰ |
ਮੁੱਖ ਦਫ਼ਤਰ | ਗਾਇਤ੍ਰੀ ਭਵਨ, 13, ਜਲਵਿਹਾਰ ਕਲੋਨੀ, ਰਾਇਪੁਰ - 492001.[1][2] |
ਵੈੱਬਸਾਈਟ | ਅਧਿਕਾਰਿਤ ਵੈੱਬਸਾਈਟ,ਅਧਿਕਾਰਿਤ ਵੈੱਬਸਾਈਟ |
ਛੱਤੀਸਗੜ੍ਹ ਰਾਜ ਮਹਿਲਾ ਕਮਿਸ਼ਨ ਛੱਤੀਸਗੜ੍ਹ ਰਾਜ ਵਿੱਚ ਔਰਤਾਂ ਵਿਰੁੱਧ ਅਪਰਾਧ ਨਾਲ ਸਬੰਧਤ ਮੁੱਦਿਆਂ ਨਾਲ ਨਜਿੱਠਣ ਲਈ, ਸਾਲ 1993 ਵਿੱਚ ਗਠਿਤ ਕੀਤੀ ਗਈ ਇੱਕ ਵਿਧਾਨਕ ਸੰਸਥਾ ਹੈ। ਰਾਜ ਵਿੱਚ ਔਰਤਾਂ ਦੀ ਭਲਾਈ ਲਈ ਕਮਿਸ਼ਨ ਛੱਤੀਸਗੜ੍ਹ ਸਰਕਾਰ ਦੁਆਰਾ, ਇੱਕ ਅਰਧ-ਨਿਆਂਇਕ ਸੰਸਥਾ ਵਜੋਂ ਸਥਾਪਤ ਕੀਤਾ ਗਿਆ ਸੀ।
ਇਤਿਹਾਸ ਅਤੇ ਉਦੇਸ਼
[ਸੋਧੋ]ਛੱਤੀਸਗੜ੍ਹ ਰਾਜ ਮਹਿਲਾ ਕਮਿਸ਼ਨ ਦਾ ਗਠਨ ਔਰਤਾਂ ਨਾਲ ਸਬੰਧਤ ਵਿਸ਼ੇਸ਼ ਸਮੱਸਿਆਵਾਂ ਦੀ ਜਾਂਚ ਕਰਨ, ਅਤੇ ਰਾਜ ਦੀਆਂ ਔਰਤਾਂ ਨਾਲ ਸਬੰਧਤ ਮੁੱਦਿਆਂ ਦਾ ਅਧਿਐਨ ਕਰਨ ਲਈ ਕੀਤਾ ਗਿਆ ਸੀ। [3] ਕਮਿਸ਼ਨ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਕਰਨ, ਅਤੇ ਪਰਿਵਾਰ ਅਤੇ ਸਮਾਜ ਵਿੱਚ ਕਿਸੇ ਵੀ ਤਰ੍ਹਾਂ ਦੇ ਉਤਪੀੜਨ ਅਤੇ ਸਮੱਸਿਆਵਾਂ ਦੇ ਵਿਰੁੱਧ ਉਹਨਾਂ ਦੀ ਸੁਰੱਖਿਆ, ਅਤੇ ਸਮਾਨਤਾ ਨੂੰ ਯਕੀਨੀ ਬਣਾਉਣ ਲਈ ਸ਼ਕਤੀਆਂ ਨਾਲ ਲੈਸ ਹੈ।
ਕਮਿਸ਼ਨ ਨੂੰ ਹੇਠ ਲਿਖੇ ਉਦੇਸ਼ਾਂ ਨਾਲ ਬਣਾਇਆ ਗਿਆ ਸੀ:
- ਔਰਤਾਂ ਦੀ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣਾ।
- ਸੰਬੰਧਤ ਕਾਨੂੰਨਾਂ ਦੀ ਕਿਸੇ ਵੀ ਉਲੰਘਣਾ ਜਾਂ ਮੌਕੇ ਤੋਂ ਇਨਕਾਰ ਕਰਨ ਜਾਂ ਔਰਤਾਂ ਨੂੰ ਕਿਸੇ ਵੀ ਅਧਿਕਾਰ ਤੋਂ ਵਾਂਝੇ ਕਰਨ ਦੀ ਸਥਿਤੀ ਵਿੱਚ ਸਮੇਂ ਸਿਰ ਦਖਲ ਦੇ ਜ਼ਰੀਏ ਲਿੰਗ-ਅਧਾਰਿਤ ਮੁੱਦਿਆਂ ਨੂੰ ਸੰਭਾਲਣਾ।
- ਔਰਤਾਂ ਦੇ ਮੁੱਦਿਆਂ 'ਤੇ ਰਾਜ ਸਰਕਾਰ ਨੂੰ ਸਿਫਾਰਿਸ਼ ਕਰਨਾ।
- ਕਮਿਸ਼ਨ ਕਦੇ-ਕਦਾਈਂ ਰਾਜ ਵਿੱਚ ਔਰਤਾਂ ਅਧਾਰਤ ਕਾਨੂੰਨ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਕਦਮ ਚੁੱਕਦਾ ਹੈ।
ਛੱਤੀਸਗੜ੍ਹ ਰਾਜ ਮਹਿਲਾ ਕਮਿਸ਼ਨ ਨੇ ਕੋਵਿਡ ਲਾਕਡਾਊਨ ਦੌਰਾਨ ਦੂਜੇ ਰਾਜਾਂ ਦੇ ਮੁਕਾਬਲੇ ਵੱਡੀ ਗਿਣਤੀ ਵਿੱਚ ਸੁਣਵਾਈਆਂ ਕੀਤੀਆਂ। [4]
ਰਚਨਾ
[ਸੋਧੋ]ਛੱਤੀਸਗੜ੍ਹ ਰਾਜ ਮਹਿਲਾ ਕਮਿਸ਼ਨ ਇੱਕ ਚੇਅਰਪਰਸਨ ਅਤੇ 4 ਮੈਂਬਰਾਂ ਨਾਲ ਬਣਾਇਆ ਗਿਆ ਸੀ। ਰਾਜ ਦਾ ਸਮਾਜ ਭਲਾਈ ਵਿਭਾਗ ਰਾਜ ਮਹਿਲਾ ਕਮਿਸ਼ਨ ਦੇ ਚੇਅਰਮੈਨ ਦੀ ਨਿਯੁਕਤੀ ਲਈ ਰੂਪ-ਰੇਖਾ ਬਣਾਉਂਦਾ ਹੈ।
ਸ਼੍ਰੀਮਤੀ ਕਿਰਨਮਈ ਨਾਇਕ, ਛੱਤੀਸਗੜ੍ਹ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਹੈ। [5] [6] ਉਹ ਹੋਰ ਮੈਂਬਰਾਂ ਦੇ ਨਾਲ, 3 ਸਾਲਾਂ ਦੀ ਮਿਆਦ ਲਈ ਅਹੁਦਾ ਸੰਭਾਲਣਗੇ।
- ↑ "Chhattisgarh state women commission". Chhattisgarh state women commission. Retrieved 11 January 2022.
- ↑ "Chhattisgarh state women commission". Chhattisgarh state women commission. Retrieved 11 January 2022.
- ↑ Rajagopalan, Swarna (30 May 2016). "Why National and State Women's Commissions are important and should be held accountable". dnaindia.com. Retrieved 9 January 2022.
- ↑ "Raipur News: Chhattisgarh Women's Commission created a record in getting women rights". naidunia-com. 2 February 2021. Retrieved 11 January 2022.
- ↑ "Raipur : The newly appointed chairperson of Chhattisgarh State Commission for Women Dr. Kiranmayi Nayak took charge". w.bhaskarhindi.com. 22 July 2020. Retrieved 11 January 2022.
- ↑ "Inauguration of the new building of the State Women's Commission, the CM said - justice to women is the priority of the government". patrika.com. 1 March 2021. Retrieved 11 January 2022.