ਔਰਤਾਂ ਖ਼ਿਲਾਫ ਹਿੰਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਔਰਤਾਂ ਖ਼ਿਲਾਫ ਹਿੰਸਾ Violence against women ਜਿਸ ਨੂੰ ਲਿੰਗ ਅਧਾਰਿਤ ਹਿੰਸਾ[1][2] ਵੀ ਕਿਹਾ ਜਾਂਦਾ ਹੈ ਵਿੱਚ ਅਜਿਹੇ ਹਿੰਸਕ ਵਰਤਾਰਿਆਂ ਨੂੰ ਲਈ ਵਰਤਿਆ ਜਾਂਦਾ ਹੈ ਜੋ ਔਰਤਾਂ ਅਤੇ ਲੜਕੀਆਂ ਤੇ ਕੀਤੇ ਜਾਂਦੇ ਹਨ। ਇਸ ਨੂੰ ਕਈ ਵਾਰ ਘਿਰਨਾ ਦੇ ਅਪਰਾਧ[3] ਦੇ ਤੌਰ 'ਤੇ ਲਿਆ ਜਾਂਦਾ ਹੈ ਜੋ ਇਸ ਲਈ ਕੀਤੇ ਜਾਂਦੇ ਹਨ ਕਿ ਉਹ ਔਰਤਾਂ ਹਨ। ਸੰਯੁਕਤ ਰਾਸ਼ਟਰ ਦੀ " ਔਰਤਾਂ ਖ਼ਿਲਾਫ ਹਿੰਸਾ ਰੋਕੂ ਘੋਸ਼ਣਾ ਪੱਤਰ " ਵਿੱਚ ਇਹ ਬਿਆਨਿਆ ਗਿਆ ਹੈ," ਔਰਤਾਂ ਖ਼ਿਲਾਫ ਹਿੰਸਾ ਇਤਿਹਾਸਿਕ ਤੌਰ  ਔਰਤਾਂ ਅਤੇ ਮਰਦਾਂ ਵਿੱਚ ਤਾਕਤ ਦੇ ਗੈਰ-ਬਰਾਬਰੀ ਵਾਲੇ ਸੰਬੰਧਾਂ ਦਾ ਪ੍ਰਗਟਾਵਾ ਹੈ।" ਅਤੇ " ਔਰਤਾਂ ਖ਼ਿਲਾਫ ਹਿੰਸਾ ਇੱਕ ਨਿਰਨਾਕਾਰੀ ਸਮਾਜਿਕ ਬਣਤਰ ਹੈ ਜਿਸ ਰਾਹੀਂ ਔਰਤਾਂ ਨੂੰ ਮਰਦਾਂ ਦੀ ਤੁਲਨਾ ਵਿੱਚ ਹੇਠਲੀ ਥਾਂ  ਦਿੰਦਾ ਹੈ[4]."

ਸੰਯੁਕਤ ਰਾਸ਼ਟਰ ਦੇ ਜਨਰਲ ਸੱਕਤਰ ਕੌਫੀ ਅੰਨਾਨ ਨੇ ਸੰਯੁਕਤ ਰਾਸ਼ਟਰ ਔਰਤਾਂ ਦੇ ਵਿਕਾਸ ਫੰਡ ਦੀ ਵੇਬਸਾਇਟ ਤੇ ਇਸ ਤਰਾਂ ਲਿਖਿਆ ਹੈ, 

," ਔਰਤਾਂ ਅਤੇ ਕੁੜੀਆਂ ਖ਼ਿਲਾਫ ਹਿੰਸਾ ਇੱਕ ਮਹਾਮਾਰੀ ਸਮੱਸਿਆ ਹੈ ‌‌‌‌‌‌‌.ਦੁਨੀਆ ਵਿੱਚ  ਘੱਟੋ-ਘੱਟ ਹਰ ਤਿੰਨ ਵਿਚੋਂ ਇੱਕ ਔਰਤ ਕੁੱਟ ਦਾ ਸ਼ਿਕਾਰ ਹੁੰਦੀ ਹੈ, ਸੰਭੋਗ ਲਈ ਮਜਬੂਰ ਕੀਤੀ ਜਾਂਦੀ ਹੈ ਜਾਂ ਫਿਰ ਜ਼ਿੰਦਗੀ ਵਿੱਚ ਉਸ ਨਾਲ ਦੁਰਵਿਹਾਰ ਕੀਤਾ ਜਾਂਦਾ ਹੈ . ਦੁਰਵਿਹਾਰ ਕਰਨ ਵਾਲਾ ਆਮ ਤੌਰ ਕੇ ਕੋਈ ਨਜ਼ਦੀਕੀ ਜਾਣਕਾਰ ਹੁੰਦਾ ਹੈ। [5]

ਔਰਤਾਂ ਖ਼ਿਲਾਫ਼ ਹਿੰਸਾ ਨੂੰ ਕਈ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ . ਇਹ ਹਿੰਸਾ ਵਿਅਕਤੀਗਤ, ਸਮਾਜ ਵੱਲੋਂ ਜਾਂ ਰਾਜ ਵੱਲੋਂ ਕੀਤੀ ਜਾਂਦੀ ਹੈ। ਬਲਾਤਕਾਰ, ਘਰੇਲੂ ਹਿੰਸਾ, ਜਿਨਸੀ ਤਸ਼ਦੱਦ, ਪ੍ਰਜਨਨ ਜ਼ਬਰਦਸਤੀ, ਕੰਨਿਆ ਭਰੂਣ ਹੱਤਿਆ, ਮਾਪਿਆਂ ਵੱਲੋਂ ਹੋਣ ਵਾਲੇ ਬੱਚੇ ਦੀ ਜਿਨਸੀ ਚੋਣ  ਆਦਿ . ਕੁਝ ਤਸ਼ਦੱਦ ਸਮਾਜ ਵੱਲੋਂ ਕੀਤੇ ਜਾਂਦੇ ਹਨ ਜਿਵੇਂ ਇੱਜ਼ਤ ਲਈ ਕਤਲ, ਦਹੇਜ ਹੱਤਿਆ ਨੂੰ ਜਾਇਜ਼ ਸਮਝਨਾ, ਜ਼ਬਰਦਸਤੀ ਵਿਆਹ ਨੂੰ ਮਾਨਤਾ ਦੇਣਾ ਜਾਂ ਹਜੂਮੀ ਕਤਲ. ਰਾਜ ਦੁਆਰਾ ਕੀਤੇ ਜਾਂਦੇ ਤਸ਼ਦੱਦ ਵਿੱਚ ਜ਼ੰਗੀ ਬਲਾਤਕਾਰ, ਜਿਨਸੀ ਹਿੰਸਾ, ਵਿਵਾਦ ਵਾਲੇ ਇਲਾਕਿਆਂ ਵਿੱਚ ਜਿਨਸੀ ਗ਼ੁਲਾਮੀ, ਜ਼ਬਰਦਸਤੀ ਨਸਬੰਦੀ, ਜ਼ਬਰਦਸਤੀ ਗਰਭ ਗਿਰਾਉਣ,ਪੁਲਿਸ ਜਾਂ ਫ਼ੌਜ ਵੱਲੋਂ ਜਿਨਸੀ ਵਧੀਕੀਆਂ, ਔਰਤਾਂ ਦੀ ਸਮੱਗਲਿੰਗ, ਜ਼ਬਰਦਸਤੀ ਵੇਸਵਾ ਗਮਨੀ ਆਦਿ[6]

ਭਾਰਤ ਵਿੱਚ ਔਰਤਾਂ ਖ਼ਿਲਾਫ ਹਿੰਸਾ ਦੀ ਸਥਿਤੀ[ਸੋਧੋ]

ਥਾਮਸਨ ਰਾਇਟਰਜ਼ ਫੈਡਰੇਸ਼ਨ ਵੱਲੋਂ ਕੀਤੇ ਗਏ ਸਰਵੇਖਣ ਅਨੁਸਾਰ ਹਿੰਦੁਸਤਾਨ ਔਰਤਾਂ ਲਈ ਪਹਿਲੇ ਦਸ ਬਦਤਰੀਨ ਅਤੇ ਅਸੁਰੱਖਿਅਤ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਿਲ ਹੈ।[7] ਭਾਰਤੀ ਸੰਵਿਧਾਨ ਨੇ ਹਰ ਨਾਗਰਿਕ ਨੂੰ ਬਰਾਬਰ ਅਧਿਕਾਰ ਦਿੱਤੇ ਹਨ। ਬੋਲਣ ਦੀ ਆਜ਼ਾਦੀ, ਧਰਮ ਦੀ ਆਜ਼ਾਦੀ, ਆਪਣੇ ਸੱਭਿਆਚਾਰਕ ਮੁੱਲਾਂ ਅਨੁਸਾਰ ਰਹਿਣ, ਖਾਣ-ਪੀਣ ਦੀ ਆਜ਼ਾਦੀ ਦੇ ਨਾਲ ਆਪਣੇ ਸਰੀਰ ਉੱਪਰ ਅਧਿਕਾਰ ਦੀ ਆਜ਼ਾਦੀ ਵੀ ਸ਼ਾਮਲ ਹੈ। ਇਸ ਦੇ ਬਾਵਜੂਦ ਸਮਾਜਿਕ ਮੁੱਲਾਂ ਵਿੱਚ ਔਰਤ ਦਾ ਦਰਜਾ ਦੋਇਮ ਬਣਾ ਦਿੱਤਾ ਗਿਆ ਹੈ। ਅਜਿਹੇ ਸਮਾਜਿਕ, ਸੱਭਿਆਚਾਰਕ, ਆਰਥਿਕ ਅਤੇ ਅਣਮਨੁੱਖੀ ਮੁੱਲਾਂ ਦਾ ਸਾਹਮਣਾ ਕਰਦੀਆਂ ਔਰਤਾਂ ਕਰੂਰ ਹਿੰਸਾ ਦਾ ਸ਼ਿਕਾਰ ਹਨ।[7]

ਹਵਾਲੇ[ਸੋਧੋ]

  1. Russo, Nancy Felipe; Pirlott, Angela (November 2006). "Gender-based violence: concepts, methods, and findings". Annals of the New York Academy of Sciences. Taylor and Francis and Oxfam. 1087 (Violence and Exploitation Against Women and Girls): 178–205. doi:10.1196/annals.1385.024. 
  2. Sexual and Gender-based Violence (WHO)
  3. Citations:
  4. "A/RES/48/104 - Declaration on the Elimination of Violence against Women". United Nations General Assembly. Retrieved 6 August 2014. 
  5. Moradian, Azad (10 September 2010). "Domestic Violence against Single and Married Women in Iranian Society". Tolerancy.org. The Chicago School of Professional Psychology. Archived from the original on 25 April 2012. Retrieved 1 March 2015. 
  6. Prügl, Elisabeth (Director) (25 November 2013). Violence Against Women. Gender and International Affairs Class 2013. Lecture conducted from The Graduate Institute of International and Development Studies (IHEID). Geneva, Switzerland. 
  7. 7.0 7.1 ਡਾ. ਕੰਵਲਜੀਤ ਕੌਰ ਢਿੱਲੋਂ* (2018-09-29). "ਹਿੰਸਾ ਖ਼ਿਲਾਫ਼ ਔਰਤਾਂ ਦਾ ਅਮਨ ਕਾਫ਼ਲਾ - Tribune Punjabi". Tribune Punjabi. Retrieved 2018-10-02. [ਮੁਰਦਾ ਕੜੀ]