ਜਗਤਾਰ ਸਿੰਘ ਹਵਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੱਥੇਦਾਰ ਜਗਤਾਰ ਸਿੰਘ ਹਵਾਰਾ
ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ
ਜਨਮ1973
ਹਵਾਰਾ, ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ, ਪੰਜਾਬ, ਭਾਰਤ
ਪੇਸ਼ਾਬੱਬਰ ਖ਼ਾਲਸਾ ਦਾ ਆਗੂ

ਜਗਤਾਰ ਸਿੰਘ ਹਵਾਰਾ "ਬੱਬਰ ਖ਼ਾਲਸਾ" ਦਾ ਮੈਂਬਰ ਹੈ, ਜੋ ਖ਼ਾਲਿਸਤਾਨ ਲਹਿਰ ਲਈ ਲੜਨ ਵਾਲਿਆਂ ਵਿੱਚੋਂ ਮੰਨਿਆ ਜਾਂਦਾ ਹੈ।

ਜੀਵਨ[ਸੋਧੋ]

ਹਵਾਰਾ ਦਾ ਜਨਮ 16 ਮਈ 1973 ਨੂੰ ਹਵਾਰਾ ਪਿੰਡ, ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਵਿੱਚ ਹੋਇਆ ਜੋ ਸਿੱਖ ਧਰਮ ਨਾਲ ਸਬੰਧਿਤ ਹੈ।[1] ਇਸ ਦੇ ਪਿਤਾ ਦੀ ਮੌਤ 1991 ਵਿੱਚ ਹੋਈ। ਹਵਾਰਾ, ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਕ਼ਤਲ ਕਰਨ ਵਾਲਿਆਂ ਵਿਚੋਂ ਮੁੱਖ ਸੀ।[2] ਇਸ ਤੋਂ ਪਹਿਲਾਂ ਇਸਨੇ 15 ਸਾਲ ਦੀ ਉਮਰ ਵਿੱਚ ਮੁਕਤਸਰ ਦੇ ਇੱਕ ਗ੍ਰੰਥੀ ਦਾ ਵੀ ਕ਼ਤਲ ਕੀਤਾ ਪਰ ਇਸ ਦੋਸ਼ ਲਈ ਇਸਨੂੰ ਬਾਅਦ ਵਿੱਚ ਬਰੀ ਕਰ ਦਿੱਤਾ ਗਿਆ।[3][4] 2004 ਵਿੱਚ ਇਹ ਮੁੜ ਸੁਰਖੀਆਂ ਵਿੱਚ ਆਇਆ ਜਦੋਂ ਇਸਨੇ "ਬੁੜੈਲ" ਜੇਲ ਦੀਆਂ ਸਖ਼ਤ ਸੁਰੱਖਿਆ ਪਾਬੰਦੀਆਂ ਨੂੰ ਤੋੜ ਕੇ ਨੰਗੇ ਹੱਥਾਂ ਨਾਲ 90 ਫੁੱਟ ਲੰਬੀ ਸੁਰੰਗ ਪੱਟ ਕੇ ਫ਼ਰਾਰ ਹੋਇਆ ਜਿਸ ਵਿੱਚ ਉਸ ਦੇ ਦੋ ਸਾਥੀਆਂ ਨੇ ਉਸ ਦੀ ਮਦਦ ਕੀਤੀ।[2][5]

ਹਵਾਲੇ[ਸੋਧੋ]

  1. http://www.indiastudychannel.com/india/pincodes/Districts-348-Fatehgarh-Sahib.aspx[ਮੁਰਦਾ ਕੜੀ]
  2. 2.0 2.1 "The Tribune, Chandigarh,।ndia - Main News". Retrieved 1 April 2015. 
  3. Punjab News Line
  4. "Babbar Khalsa।nternational "Roundup"". Retrieved 1 April 2015. 
  5. "The Tribune, Chandigarh,।ndia - Chandigarh Stories". Retrieved 1 April 2015.