ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ (JGND-PSOU) 2019 ਦੇ ਪੰਜਾਬ ਐਕਟ ਨੰ. 19 ਦੁਆਰਾ ਸਥਾਪਿਤ ਕੀਤੀ ਗਈ ਇੱਕ ਦੂਰ ਤੋਂ ਸਿੱਖਣ ਵਾਲੀ ਪਬਲਿਕ ਸਟੇਟ ਯੂਨੀਵਰਸਿਟੀ ਹੈ, ਜੋ ਕਿ ਭਾਰਤ ਦੇ ਪੰਜਾਬ ਰਾਜ ਦੇ ਸ਼ਹਿਰ ਪਟਿਆਲਾ ਵਿੱਚ ਸਥਿਤ ਹੈ।

ਇਤਿਹਾਸ[ਸੋਧੋ]

ਰਾਜ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦੇ ਸਮਾਗਮਾਂ ਦੇ ਹਿੱਸੇ ਵਜੋਂ, ਪੰਜਾਬ ਸਰਕਾਰ ਮੰਤਰੀ ਮੰਡਲ ਨੇ 24 ਅਕਤੂਬਰ 2019 (ਵੀਰਵਾਰ) ਨੂੰ ਪਟਿਆਲਾ, ਪੰਜਾਬ, ਭਾਰਤ ਵਿਖੇ ਜਨਤਕ ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ਦੀ ਸਥਾਪਨਾ ਨੂੰ ਹਰੀ ਝੰਡੀ ਦਿੱਤੀ ਸੀ। [1] [2]

ਯੂਨੀਵਰਸਿਟੀ ਨੇ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਦੇ ਪ੍ਰਿੰਸੀਪਲ ਦੀ ਸਰਕਾਰੀ ਰਿਹਾਇਸ਼ ਵਿਖੇ ਬਨਾਏ ਅਸਥਾਈ ਕੈਂਪਸ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। [3]

ਅਕਾਦਮਿਕ[ਸੋਧੋ]

ਕੋਰਸ[ਸੋਧੋ]

  • ਬੈਚਲਰ ਆਫ਼ ਆਰਟਸ (BA)
  • ਬੈਚਲਰ ਆਫ਼ ਸਾਇੰਸ (ਬੀ.ਐਸ.ਸੀ. )
  • ਬੈਚਲਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ (BBA)

ਹਵਾਲੇ[ਸੋਧੋ]

  1. "CABINET OKAYS SETTING UP OF "JAGAT GURU NANAK DEV PUNJAB STATE OPEN UNIVERSITY" AT PATIALA | Directorate of Information and Public Relations, Punjab, India ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ,ਭਾਰਤ". diprpunjab.gov.in.
  2. Service, Tribune News. "Nod to Guru Nanak open university". Tribuneindia News Service.
  3. "Jagat Guru Nanak Dev Punjab State Open University to Roll out First Course by Coming January-VC Karamjit Singh".