ਜਗਸੀਰ ਜੀਦਾ
ਦਿੱਖ
ਜਗਸੀਰ ਜੀਦਾ | |
---|---|
ਜਨਮ | 1963 ਪੰਜਾਬ, ਭਾਰਤ |
ਕਿੱਤਾ | ਲੋਕ ਸਾਹਿਤਕ ਗਾਇਕ |
ਜਗਸੀਰ ਜੀਦਾ ਪੰਜਾਬ ਦਾ ਇਨਕਲਾਬੀ ਗਾਇਕ ਅਤੇ ਗੀਤਕਾਰ ਹੈ। ਉਸਨੇ 1992 ਵਿੱਚ ਲੋਕ ਸੰਗੀਤ ਮੰਡਲੀ, ਜੀਦਾ ਬਣਾਈ ਗਈ ਸੀ। ਉਹ ਅਕਸਰ ਆਪਣੇ ਪ੍ਰੋਗਰਾਮਾਂ ਵਿੱਚ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦਾ ਹੈ।[1] ਉਹ ਮੁੱਖ ਤੌਰ 'ਤੇ ਬੋਲੀਆਂ, ਟੱਪੇ ਅਤੇ ਗੀਤਾਂ ਨੂੰ ਆਪਣਾ ਮਾਧਿਅਮ ਬਣਾਉਂਦਾ ਹੈ।
ਜੀਵਨ ਵੇਰਵੇ
[ਸੋਧੋ]ਜਗਸੀਰ ਦਾ ਜਨਮ ਭਾਰਤੀ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਦਾ ਵਿਖੇ ਪਿਤਾ ਸ੍ਰੀ ਗੁਰਦੇਵ ਸਿੰਘ ਅਤੇ ਮਾਤਾ ਮਰਹੂਮ ਮੁਖਤਿਆਰ ਕੌਰ ਦੇ ਘਰ 1963 ਵਿੱਚ ਹੋਇਆ ਸੀ। ਉਹ ਆਪਣੇ ਪਰਿਵਾਰ ਨਾਲ ਗਿੱਦੜਬਾਹਾ ਵਿਖੇ ਰਹਿ ਰਿਹਾ ਜਗਸੀਰ ਜੀਦਾ ਮੌਜੂਦਾ ਸਮੇਂ ਪਿੰਡ ਦੌਲਾ (ਮੁਕਤਸਰ) ਵਿਖੇ ਬਤੌਰ ਵੈਟਰਨਰੀ ਇੰਸਪੈਕਟਰ ਸੇਵਾ ਨਿਭਾ ਰਿਹਾ ਹੈ।
ਕਿਤਾਬਾਂ
[ਸੋਧੋ]- ਲੋਕ ਚੇਤਨਾ
- ਸੋਚਾਂ ਦਾ ਸਿਰਨਾਵਾਂ[2]
ਐਲਬਮਾਂ
[ਸੋਧੋ]- ਗ਼ਦਰ ਲਹਿਰ ਦਾ ਹੋਕਾ