ਗਿੱਦੜਬਾਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਗਿੱਦੜਬਾਹਾ (ਅੰਗਰੇਜ਼ੀ: Giddarbaha ਜਾਂ Gidderbaha) ਚੜ੍ਹਦੇ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦਾ ਇੱਕ ਸ਼ਹਿਰ, ਵਿਧਾਨ ਸਭਾ ਚੋਣ ਹਲਕਾ[1] ਅਤੇ ਤਹਿਸੀਲ ਹੈ।[2] 2001 ਦੀ ਮਰਦਮਸ਼ੁਮਾਰੀ ਮੁਤਾਬਕ ਇਸ ਦੀ ਅਬਾਦੀ 36,593 ਹੈ।

ਜ਼ਿਲੇ ਦਾ ਕਾਫ਼ੀ ਪੁਰਾਣਾ ਇਹ ਸ਼ਹਿਰ ਬਠਿੰਡਾ-ਮਲੋਟ ਸੜਕ ਤੇ ਵਸਿਆ ਹੋਇਆ ਹੈ। ਇਹ ਉੱਘੇ ਪੰਜਾਬੀ ਗਾਇਕ ਗੁਰਦਾਸ ਮਾਨ ਦਾ ਪਿੰਡ ਹੈ।

ਆਮ ਲੋਕਾਂ ਦੀ ਸਹੂਲਤ ਲਈ ਜ਼ਿਲੇ ਦੇ ਹੋਰ ਥਾਵਾਂ ਵਾਂਗ ਪੰਜਾਬ ਸਰਕਾਰ ਵੱਲੋਂ ਇੱਥੇ ਵੀ ਇੱਕ ਫਰਦ ਕੇਂਦਰ ਖੋਲ੍ਹਿਆ ਗਿਆ।[3]

ਹਵਾਲੇ[ਸੋਧੋ]