ਜਯਾ ਸ਼ਰਮਾ (ਨਾਰੀਵਾਦੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜਯਾ ਸ਼ਰਮਾ ਇੱਕ ਕੁਇਰ ਨਾਰੀਵਾਦੀ ਲੇਖਕ ਹੈ[1][2][3] ਜੋ ਦਿੱਲੀ, ਭਾਰਤ ਵਿੱਚ ਰਹਿੰਦੀ ਹੈ। ਉਹ ਇੱਕ ਨਾਰੀਵਾਦੀ ਕਾਰਕੁਨ ਵਜੋਂ ਜਾਣੀ ਜਾਂਦੀ ਹੈ, ਜੋ ਲਿੰਗ, ਸਿੱਖਿਆ ਅਤੇ ਲਿੰਗਕਤਾ ਦੇ ਮੁੱਦੇ 'ਤੇ ਕੰਮ ਕਰਦੀ ਹੈ। ਉਹ ਨਿਰੰਤਰ ਸੰਸਥਾਪਕ ਅਤੇ ਨਿਰੰਤਰ ਦੀ ਸ਼ੁਰੂਆਤ ਕਾਮੁਕਤਾ ਦੀ ਸਿੱਖਿਆ ਨਾਲ ਕੀਤੀ, ਉਹ ਸਮਰੱਥਾ ਨਿਰਮਾਣ, ਖੋਜ ਅਤੇ ਵਕਾਲਤ ਦੇ ਨਾਲ ਜੁੜੀ ਹੋਈ ਹੈ।[4]


ਜ਼ਿੰਦਗੀ ਅਤੇ ਕੈਰੀਅਰ[ਸੋਧੋ]

ਉਹ ਨਿਰੰਤਰ (Nirantar), ਨਵੀਂ ਦਿੱਲੀ ਅਧਾਰਿਤ ਲਿੰਗ ਅਤੇ ਸਿੱਖਿਆ ਲਈ ਕੇਂਦਰ, ਦੀ ਇੱਕ ਸੰਸਥਾਪਕ ਮੈਂਬਰ ਹੈ।ਨਿਰੰਤਰ ਭਾਰਤ ਵਿੱਚ ਇੱਕ ਐਨ.ਜੀ.ਓ ਹੈ ਜੋ ਨਾਰੀਵਾਦੀ ਅਤੇ ਐਲਜੀਬੀਟੀ ਮੁੱਦਿਆਂ ਨਾਲ ਨਜਿੱਠਦਾ ਹੈ। ਉਹ ਪੰਦਰਾਂ ਸਾਲਾਂ ਤੋਂ ਵੱਧ ਸਮੇਂ ਤੋਂ ਔਰਤਾਂ ਦੇ ਅਧਿਕਾਰਾਂ ਅਤੇ ਸਿੱਖਿਆ ਅਤੇ LGBTQ + ਕਮਿਊਨਿਟੀ ਉੱਤੇ ਕੰਮ ਕਰ ਰਹੀ ਹੈ।[5]

ਉਹ ਪਿਟਾਰਾ, ਇੱਕ ਦਿਹਾਤੀ ਮੈਗਜ਼ੀਨ, ਦੀ ਸਹਿ-ਸਥਾਪਨਾ ਕੀਤੀ, ਜਿਸ ਦਾ ਉਦੇਸ਼ ਮੁਕਾਬਲਤਨ ਸਥਾਨਕ ਅਤੇ ਕੌਮਾਂਤਰੀ ਖਬਰਾਂ ਪਬਲਿਸ਼ ਕਰਕੇ ਪੇਂਡੂ ਖੇਤਰਾਂ ਵਿਚ ਸਾਖਰਤਾ ਕਾਇਮ ਕਰਨਾ ਸੀ। ਇਸ ਪ੍ਰਾਜੈਕਟ ਨੂੰ ਨਿਰੰਤਰ ਨੇ ਸਮਰਥ ਕੀਤਾ ਸੀ।ਪ੍ਰੋਗਰਾਮ ਨੇ ਕੁੱਲ ਸਾਖਰਤਾ ਮੁਹਿੰਮ ਦੇ ਮੱਦੇਨਜ਼ਰ ਆਰੰਭ ਕੀਤਾ ਅਤੇ 2010 ਵਿਚ ਕੰਮ ਬੰਦ ਕਰ ਦਿੱਤਾ।[6]

[ਹਵਾਲਾ ਲੋੜੀਂਦਾ]

ਹਵਾਲੇ[ਸੋਧੋ]