ਸਮੱਗਰੀ 'ਤੇ ਜਾਓ

ਜਰਨੈਲ ਸਿੰਘ (ਫੁੱਟਬਾਲ ਖਿਡਾਰੀ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜਰਨੈਲ ਸਿੰਘ ਢਿੱਲੋਂ
ਨਿੱਜੀ ਜਾਣਕਾਰੀ
ਜਨਮ ਮਿਤੀ (1936-02-20)20 ਫਰਵਰੀ 1936
ਜਨਮ ਸਥਾਨ ਪਨਾਮ, ਹੁਸ਼ਿਆਰਪੁਰ, ਪੰਜਾਬ
ਮੌਤ ਮਿਤੀ 13 ਅਕਤੂਬਰ 2000(2000-10-13) (ਉਮਰ 64)
ਮੌਤ ਸਥਾਨ ਵੈਨਕੂਵਰ, ਕੈਨੇਡਾ
ਪੋਜੀਸ਼ਨ ਸਟਾਪਰ
ਸੀਨੀਅਰ ਕੈਰੀਅਰ*
ਸਾਲ ਟੀਮ Apps (ਗੋਲ)
1956-1957 ਖ਼ਾਲਸਾ ਸਪੋਰਟਿੰਗ ਕਲੱਬ
1958-1968 ਮੋਹਨ ਬਾਗ਼ਾਨ
ਅੰਤਰਰਾਸ਼ਟਰੀ ਕੈਰੀਅਰ
ਭਾਰਤ
*ਕਲੱਬ ਘਰੇਲੂ ਲੀਗ ਦੇ ਪ੍ਰਦਰਸ਼ਨ ਅਤੇ ਗੋਲ

ਜਰਨੈਲ ਸਿੰਘ ਢਿੱਲੋਂ ਇੱਕ ਸਾਬਕ ਭਾਰਤੀ ਫ਼ੁੱਟਬਾਲ ਖਿਲਾੜੀ ਸੀ, ਜੋ ਸਟਾਪਰ ਵਜੋਂ ਖੇਲ ਚੁੱਕਿਆ ਸੀ। ਉਹ ਭਾਰਤ ਦੀ ਕੌਮੀ ਫ਼ੁੱਟਬਾਲ ਟੀਮ ਦਾ 1965 ਤੋਂ 1967 ਤੱਕ ਕਪਤਾਨ ਰਿਹਾ। ਇਸ ਨੂੰ 1964 ਵਿੱਚ ਫ਼ੁੱਟਬਾਲ ਦੀਆਂ ਕਾਮਯਾਬੀਆਂ ਸਦਕਾ ਅਰਜਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।[1]

ਮੌਤ

[ਸੋਧੋ]

ਜਰਨੈਲ ਸਿੰਘ ਦੀ 64 ਸਾਲ ਦੀ ਉਮਰ ਵਿੱਚ ਦਮੇ ਦੇ ਸਬੱਬ 13 ਅਕਤੂਬਰ 2000 ਵਿੱਚ ਵੈਨਕੂਵਰ, ਕੈਨੇਡਾ ਵਿੱਚ ਮੌਤ ਹੋ ਗਈ।[2]

ਕਾਮਯਾਬੀਆਂ

[ਸੋਧੋ]
  • ਉਹ ਭਾਰਤ ਦੇ ਵਾਹਦ ਫ਼ੁੱਟਬਾਲ ਖਿਲਾੜੀ ਸੀ ਜਿਸਨੂੰ ਕੁੱਲ ਏਸ਼ਿਆਈ ਸਿਤਾਰਿਆਂ ਦੀ ਫ਼ੁੱਟਬਾਲ ਟੀਮ (ਅੰਗਰੇਜ਼ੀ:Asian All Star Football Team) ਦੇ ਕਪਤਾਨ ਵਜੋਂ 1966 ਵਿੱਚ ਚੁਣਿਆ ਗਿਆ ਸੀ।
  • ਇਸ ਨੂੰ 1964 ਵਿੱਚ ਅਰਜਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

ਇਸਦੇ ਇਲਾਵਾ ਏਸ਼ੀਆ ਕੱਪ, ਮਡਰੇਕਾ ਕੱਪ, ਏਸ਼ੀਆ ਖੇਡਾਂ ਵਿਚੋਂ ਸੋਨ ਤਗਮਾ ਜਿੱਤਣਾ, ਉਲੰਪਿਕ ਵਿੱਚ ਸੰਸਾਰ ਇਲੈਵਨ ਦਾ ਮੈਂਬਰ ਚੁਣੇ ਜਾਣਾ, 1970 ਅਤੇ 1974 ਵਿੱਚ ਸੰਤੋਸ਼ ਟਰਾਫੀ ਪੰਜਾਬ ਦੀ ਝੋਲੀ ਪਾਉਣੀ, ਇਸ ਦੀਆਂ ਪ੍ਰਾਪਤੀਆਂ ਵਿੱਚ ਸ਼ਾਮਿਲ ਸੀ।[3]

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]

ਫਰਮਾ:India squad AFC Asian Cup 1964