ਸਮੱਗਰੀ 'ਤੇ ਜਾਓ

ਜਸਵੀਰ ਸਿੰਘ (ਵਕੀਲ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜਸਵੀਰ ਸਿੰਘ
OBE FRSA Esq.
ਜਸਵੀਰ ਸਿੰਘ
ਜਨਮ
ਲੰਡਨ
ਰਾਸ਼ਟਰੀਅਤਾਬ੍ਰਿਟਿਸ਼
ਸਿੱਖਿਆਕਨੂੰਨ੍ਹ
ਅਲਮਾ ਮਾਤਰਬੀਪੀਪੀ ਲਾਅ ਸਕੂਲ
ਲਾਅ ਦਾ ਯੂਨਿਵਰਸਿਟੀ
ਕਿੰਗਜ਼ ਕਾਲਜ ਲੰਡਨ
ਪੇਸ਼ਾਵਕੀਲ, ਟਿੱਪਣੀਕਾਰ, ਅੰਤਰ-ਧਰਮ ਕਾਰਕੁਨ
ਸਰਗਰਮੀ ਦੇ ਸਾਲ2006–ਹੁਣ
ਰਾਜਨੀਤਿਕ ਦਲਲੇਬਰ ਪਾਰਟੀ
ਪੁਰਸਕਾਰਓਬੀਈ (2017), ਐਡਵਰਡ ਕੈਡਬਰੀ ਸੈਂਟਰ ਆਨਰੇਰੀ ਫੈਲੋ (2018)

ਜਸਵੀਰ ਸਿੰਘ ਓਬੀਈ (ਲੰਡਨ ਵਿੱਚ ਪੈਦਾ ਹੋਇਆ) ਇੱਕ ਬ੍ਰਿਟਿਸ਼ ਪਰਿਵਾਰਕ ਵਕੀਲ (ਬੈਰਿਸਟਰ), ਮੀਡੀਆ ਟਿੱਪਣੀਕਾਰ ਅਤੇ ਸਮਾਜਕ ਕਾਰਕੁਨ ਹੈ। ਉਹ ਸਾਊਥ ਏਸ਼ੀਅਨ ਹੈਰੀਟੇਜ ਮਹੀਨੇ ਦਾ ਸਹਿ-ਸੰਸਥਾਪਕ ਹੈ। ਜਸਵੀਰ ਬਰਤਾਨਵੀ ਮੀਡੀਆ ਵਿੱਚ ਬਰਤਾਨਵੀ ਸਿੱਖ ਤਜਰਬੇ ਅਤੇ ਅੰਤਰ-ਧਰਮ ਤਜਰਬਿਆਂ ਦੇ ਨਾਲ ਸਬੰਧਤ ਮਾਮਲਿਆਂ ਬਾਰੇ ਗੱਲ ਕਰਨ ਹੇਤ ਉੱਘਾ ਹੈ। [1]

ਕੈਰੀਅਰ

[ਸੋਧੋ]
ਭਾਰਤ ਵਿੱਚ ਹਰਿਮੰਦਰ ਸਾਹਿਬ ਵਿਖੇ ਲੰਡਨ ਦੇ ਮੇਅਰ ਸਾਦਿਕ ਖਾਨ ਦੇ ਨਾਲ ਜਸਵੀਰ ਸਿੰਘ
ਜਸਵੀਰ ਸਿੰਘ ਓ.ਬੀ.ਈ. ਏਸ਼ੀਅਨ ਪ੍ਰੋਫੈਸ਼ਨਲ ਅਵਾਰਡ ਦੀ ਪਾਰਲੀਮੈਂਟਰੀ ਲਾਂਚਿੰਗ ਦੇ ਮੌਕੇ ਤੇ

ਜਸਵੀਰ ਨੇ 2006 ਤੋਂ ਫੈਮਿਲੀ ਲਾਅ ਬੈਰਿਸਟਰ ਵਜੋਂ ਕੰਮ ਕੀਤਾ ਹੈ। ਉਸਨੇ ਕਨੂੰਨੀ ਉਦਯੋਗ ਵਿੱਚ ਸ਼ਾਮਲ ਹੋਣ ਦਾ ਨਿਰਨਾ ਉਦੋਂ ਲਿਆ ਜਦੋਂ ਉਸਨੇ 8 ਸਾਲ ਦੀ ਉਮਰ ਵਿੱਚ ਉਸਦੀ ਇੱਕ ਨਜ਼ਦੀਕੀ ਮਾਸੀ ਨੂੰ ਇੱਕ ਦੁਖਦਾਈ ਤਲਾਕ ਵਿੱਚੋਂ ਲੰਘਦਿਆਂ ਵੇਖਿਆ। [2]

ਉਹ 9 ਪ੍ਰਮੁੱਖ ਧਰਮ ਪਰੰਪਰਾਵਾਂ ਦੇ ਹਿੱਤਾਂ ਦੀ ਨੁਮਾਇੰਦਗੀ ਕਰਨ ਵਾਲੀ ਲੰਡਨ ਵਿੱਚ ਸਥਿਤ ਇੱਕ ਅੰਤਰ-ਧਰਮ ਸੰਸਥਾ, ਫੇਥਸ ਫੋਰਮ ਫਾਰ ਲੰਡਨ ਦਾ ਚੇਅਰਪਰਸਨ ਹੈ। [3] ਉਹ ਸਿਟੀ ਸਿੱਖਸ ਦਾ ਚੇਅਰਪਰਸਨ ਹੈ, ਇੱਕ ਚੈਰਿਟੀ ਜੋ ਪ੍ਰਗਤੀਸ਼ੀਲ ਸਿੱਖਾਂ ਦੇ ਹਿੱਤਾਂ ਦੀ ਨੁਮਾਇੰਦਗੀ ਕਰਦੀ ਹੈ। 2016 ਵਿੱਚ ਉਹ ਸੇਂਟ ਪੌਲਜ਼ ਇੰਸਟੀਚਿਊਟ ਦਾ ਸਹਿਯੋਗੀ ਵੀ ਬਣ ਗਿਆ। [4]

ਉਹ ਬੀਬੀਸੀ ਰੇਡੀਓ 4 ਦੇ ਟੂਡੇ ਪ੍ਰੋਗਰਾਮ ਵਿੱਚ ਥੌਟ ਫਾਰ ਦ ਡੇ ਭਾਗ ਦਾ ਪੇਸ਼ਕਾਰ ਹੈ। [5] ਉਹ ਦ ਟਾਈਮਜ਼, ਦ ਗਾਰਡੀਅਨ ਅਤੇ ਦ ਇੰਡੀਪੈਂਡੈਂਟ ਸਮੇਤ ਬ੍ਰਿਟਿਸ਼ ਅਤੇ ਵਿਦੇਸ਼ੀ ਅਖਬਾਰਾਂ ਵਿੱਚ ਵੀ ਯੋਗਦਾਨ ਪਾਉਂਦਾ ਹੈ।

ਜਸਵੀਰ ਯੂਨਾਇਟਡ ਕਿੰਗਡਮ ਵਿੱਚ ਸਾਊਥ ਏਸ਼ੀਅਨ ਹੈਰੀਟੇਜ ਮਹੀਨੇ ਦਾ ਸੰਸਥਾਪਕ ਹੈ, ਇਹ ਭਾਰਤੀ ਉਪਮਹਾਂਦੀਪ ਨਾਲ ਸਬੰਧਤ ਵਿਸ਼ਿਆਂ ਦੇ ਬਾਰੇ ਜਾਗਰੂਕਤਾ ਵਧਾਉਣ ਹੇਤ ਮਹੀਨਾ ਹੈ ਜਿਸਦਾ ਉਦੇਸ਼ ਬ੍ਰਿਟਿਸ਼ ਦੱਖਣੀ ਏਸ਼ੀਆਈ ਸੱਭਿਆਚਾਰ ਅਤੇ ਪਛਾਣ ਨੂੰ ਮਨਾਉਣਾ ਹੈ। [6]

ਪੁਰਸਕਾਰ ਅਤੇ ਸਨਮਾਨ

[ਸੋਧੋ]

2017 ਦੇ ਨਵੇਂ ਸਾਲ ਦੇ ਸਨਮਾਨਾਂ ਵਿੱਚ, ਜਸਵੀਰ ਸਿੰਘ ਨੂੰ ਭਾਈਚਾਰਕ ਏਕਤਾ ਨੂੰ ਉਤਸ਼ਾਹਿਤ ਕਰਨ ਲਈ ਬ੍ਰਿਟਿਸ਼ ਸਾਮਰਾਜ ਦਾ ਅਧਿਕਾਰੀ (ਆਰਡਰ ਆਫ ਦ ਬ੍ਰਿਟਿਸ਼ ਐਮਪਾਇਅਰ) ਨਿਯੁਕਤ ਕੀਤਾ ਗਿਆ ਸੀ। ਉਹ ਇਸ ਸਮੇਂ ਇਹ ਸਨਮਾਨ ਹਾਸਲ ਕਰਨ ਵਾਲਾ ਦੁਨੀਆਂ ਦਾ ਸਭ ਤੋਂ ਜਵਾਨ ਸਿੱਖ ਹੈ। [7] [8]

2018 ਵਿੱਚ, ਉਸਨੂੰ ਉਸਦੇ ਅੰਤਰ-ਧਰਮ ਕੰਮ ਦੀ ਮਾਨਤਾ ਵਿੱਚ ਬਰਮਿੰਘਮ ਯੂਨੀਵਰਸਿਟੀ ਵਿੱਚ ਸਥਿਤ ਧਰਮ ਦੀ ਜਨਤਕ ਸਮਝ ਲਈ ਐਡਵਰਡ ਕੈਡਬਰੀ ਸੈਂਟਰ ਦਾ ਆਨਰੇਰੀ ਫੈਲੋ ਬਣਾਇਆ ਗਿਆ ਸੀ। [9] [10]

ਹਵਾਲੇ

[ਸੋਧੋ]
  1. "Jasvir Singh: Bridging faiths in troubled times". theindiandiaspora.com. Retrieved 26 March 2018.
  2. Lowther, Anusha Kumar, Aidan Castelli and Ed (9 May 2018). "More UK Punjabis 'seek alcohol support'". BBC News. Retrieved 9 May 2018.{{cite news}}: CS1 maint: multiple names: authors list (link)
  3. ABPL. "London Faith Forum elects new Co-Chair". asian-voice.com. Retrieved 26 March 2018.
  4. "Welcome to the new Associates of St Paul's Institute – St Paul's Cathedral". stpauls.co.uk. Retrieved 26 March 2018.
  5. "Thought for the Day – Clips – BBC Radio 4". BBC. Retrieved 26 March 2018.
  6. "South Asian Heritage Month". 14 July 2020.
  7. "British Sikh Barrister Jasvir Singh Receives Order of the British Empire From Prince William". NDTV.com. Retrieved 26 March 2018.
  8. "London barrister becomes youngest Sikh to receive OBE". The Times of India. Retrieved 26 March 2018.
  9. "Jasvir Singh appointed fellow of UK religion centre". Hindustan Times. 14 May 2018. Retrieved 14 May 2018.
  10. ABPL. "Chair of City Sikhs appointed Honorary Fellow of the Edward Cadbury Centre..." asian-voice.com. Retrieved 17 May 2018.

ਬਾਹਰੀ ਲਿੰਕ

[ਸੋਧੋ]