ਜ਼ਮੀਂਦਾਰ (ਅਖ਼ਬਾਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜ਼ਮੀਂਦਾਰ (ਅਖ਼ਬਾਰ)
زمیندار
ਸੰਸਥਾਪਕਮੌਲਾਨਾ ਜ਼ਫਰ ਅਲੀ ਖ਼ਾਨ
ਸੰਪਾਦਕਮੌਲਾਨਾ ਜ਼ਫਰ ਅਲੀ ਖ਼ਾਨ
ਭਾਸ਼ਾਉਰਦੂ
ਮੁੱਖ ਦਫ਼ਤਰਲਾਹੌਰ

ਜ਼ਮੀਂਦਾਰ ਉਰਦੂ ਭਾਸ਼ਾ ਵਿਚ ਇਕ ਭਾਰਤੀ ਮੁਸਲਿਮ ਅਖ਼ਬਾਰ ਸੀ। ਇਸ ਅਖ਼ਬਾਰ ਦਾ ਸੰਸਥਾਪਕ ਸੰਪਾਦਕ ਮੌਲਾਨਾ ਜ਼ਫਰ ਅਲੀ ਖ਼ਾਨ (1873 – 27 ਨਵੰਬਰ 1956) ਸੀ, ਜੋ ਇੱਕ ਕਵੀ, ਬੁੱਧੀਜੀਵੀ, ਲੇਖਕ, ਮੁਸਲਮਾਨ ਰਾਸ਼ਟਰਵਾਦੀ ਅਤੇ ਆਲ ਇੰਡੀਆ ਮੁਸਲਿਮ ਲੀਗ ਦੇ ਪਾਕਿਸਤਾਨ ਅੰਦੋਲਨ ਦਾ ਸਮਰਥਕ ਸੀ।[1][2]

ਪ੍ਰਕਾਸ਼ਨ[ਸੋਧੋ]

ਜ਼ਿਮੀਂਦਾਰ 1920, 1930 ਅਤੇ 1940 ਦੇ ਦਹਾਕਿਆਂ ਦੌਰਾਨ ਭਾਰਤੀ ਮੁਸਲਮਾਨਾਂ, ਮੁਸਲਿਮ ਰਾਸ਼ਟਰਵਾਦੀ ਅਤੇ ਪਾਕਿਸਤਾਨ ਅੰਦੋਲਨ ਦਾ ਮੁੱਖ ਪੱਤਰ ਸੀ। ਇਹ ਭਾਰਤ ਦੇ ਮੁਸਲਮਾਨਾਂ ਦਾ ਸਭ ਤੋਂ ਮਸ਼ਹੂਰ ਅਖ਼ਬਾਰ ਸੀ ਅਤੇ ਇਸਨੇ ਪਾਕਿਸਤਾਨ ਅਤੇ ਉਰਦੂ ਭਾਸ਼ਾ ਦੀ ਪੱਤਰਕਾਰੀ ਦੀਆਂ ਪਰੰਪਰਾਵਾਂ ਤਿਆਰ ਕਰਨ ਵਿਚ ਮੁੱਖ ਭੂਮਿਕਾ ਨਿਭਾਈ ਸੀ।[3][2][4] ਪਾਕਿਸਤਾਨ ਵਿਚ ਜ਼ਫਰ ਅਲੀ ਖ਼ਾਨ ਦਾ ਨਾਮ “ਬਾਬਾ ਏ ਸਹਾਫਤ” (“ਪੱਤਰਕਾਰੀ ਦਾ ਪਿਤਾ”) ਹੈ। ਅਖ਼ਬਾਰ ਦਾ ਮੁੱਖ ਦਫ਼ਤਰ ਲਾਹੌਰ ਵਿਖੇ ਸੀ ਅਤੇ 1947 ਵਿਚ ਪਾਕਿਸਤਾਨ ਦੀ ਆਜ਼ਾਦੀ ਤੋਂ ਬਾਅਦ ਉਥੋਂ ਪ੍ਰਕਾਸ਼ਤ ਹੁੰਦਾ ਰਿਹਾ। ਇਸ ਨੂੰ ਕਈ ਵਾਰ ਪਾਬੰਦੀਆਂ ਦਾ ਸਾਹਮਣਾ ਕਰਨਾ ਪਿਆ ਪਰ ਇਹ ਛਪਣਾ ਜਾਰੀ ਰਿਹਾ ਅਤੇ ਲੋਕਾਂ ਵਿੱਚ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

 

  1. Parekh, Rauf (19 November 2012). "Pakistani writers show renewed interest in Zafar Ali Khan's works". Dawn (newspaper). Retrieved 23 October 2019.
  2. 2.0 2.1 Maulana Zafar Ali Khan paid glowing tribute The Nation (newspaper), Published 28 November 2018, Retrieved 23 October 2019
  3. "Maulana Zafar Ali Khan to be remembered". The Nation (newspaper). 26 November 2014. Retrieved 23 October 2019.
  4. Markus Daechsel (1 June 2002). Politics of Self-Expression. Routledge, Google Books. pp. 64–. ISBN 978-1-134-38371-9. Retrieved 23 October 2019.