ਜ਼ਰਥ਼ੁਸ਼੍ਤ੍ਰ
ਦਿੱਖ
ਜ਼ਰਥ਼ੁਸ਼੍ਤ੍ਰ, ਜ਼ਰਥ਼ੁਸ਼੍ਟ੍ਰ, ਜ਼ਰਥ਼ੁਸ੍ਟ੍ਰ (ਫ਼ਾਰਸੀ: زرتشت (ਜ਼ਰਤੁਸ਼੍ਤ), ਅਵਸਤਾਈ: 𐬰𐬀𐬭𐬀𐬚𐬎𐬱𐬙𐬭𐬀 (ਜ਼ਰਥ਼ੁਸ਼੍ਤ੍ਰ), ਸੰਸਕ੍ਰਿਤ: हरिदुष्ट्रः (ਹਰਿਤੁਸ਼੍ਟ੍ਰਃ), ਅਨੁ. ਸੁਨਹਿਰੀ ਉੱਠ ਵਾਲ਼ਾ) ਈਰਾਨ ਦੇ ਇੱਕ ਪੈਗ਼ੰਬਰ/ਮਹਾਤਮ ਸਨ ਜਿਨ੍ਹਾਂ ਦਾ ਸਬੰਧ ਪਾਰਸੀ ਧਰਮ ਨਾਲ਼ ਹੈ।[1][2] ਜ਼ਰਥ਼ੁਸ਼੍ਤ੍ਰ ਦੀ ਜਨਮ ਤਰੀਕ ਉੱਤੇ ਵਿਦਵਾਨ ਇੱਕਮਤ ਨਹੀਂ ਹਨ।[3] ਉਹਨਾਂ ਨੇ ਗਾਥਾ ਹਪਤਾਨਗ਼ੈਤੀ ਅਤੇ 'ਗਾਥਾਵਾਂ' ਦੀ ਰਚਨਾ ਕੀਤੀ। ਉਹਨਾਂ ਦੇ ਜੀਵਨ ਇਤਿਹਾਸ ਨੂੰ ਜ਼ਰਥ਼ੁਸ਼੍ਤ੍ਰੀ ਗ੍ਰੰਥਾਂ ਵਿੱਚ ਕ਼ਲਮਬੱਧ ਕੀਤਾ ਗਿਆ ਹੈ। [1]