ਜ਼ਾਇਨ ਮਲਿਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜ਼ਾਇਨ ਮਲਿਕ
Zayn Malik November 2014.jpg
2014 ਵਿੱਚ ਮਲਿਕ
ਜਾਣਕਾਰੀ
ਜਨਮ ਦਾ ਨਾਂਜ਼ਾਇਨ ਜਾਵਦ ਮਲਿਕ
ਜਨਮ (1993-01-12) 12 ਜਨਵਰੀ 1993 (ਉਮਰ 26)
ਬਰੈਡਫ਼ੋਰਡ, ਯੂ.ਕੇ.
ਵੰਨਗੀ(ਆਂ)
ਕਿੱਤਾ
  • ਗਾਇਕ
  • ਗੀਤਕਾਰ
ਸਾਜ਼ਆਵਾਜ਼
ਸਰਗਰਮੀ ਦੇ ਸਾਲ2010–ਹੁਣ ਤੱਕ
ਲੇਬਲ
ਸਬੰਧਤ ਐਕਟਵਨ ਡਾਇਰੈਕਸ਼ਨ

ਜ਼ੈਨ ਜਾਵਦ "ਜ਼ਾਇਨ" ਮਲਿਕ (12 ਜਨਵਰੀ1993) ਇੱਕ ਅੰਗਰੇਜ਼ ਗਾਇਕ ਅਤੇ ਗੀਤਕਾਰ ਹੈ। 2010 ਵਿੱਚ ਇਹਨੇ ਦ ਐਕਸ ਫੈਕਟਰ ਵਿੱਚ ਭਾਗ ਲਿਆ ਅਤੇ ਇਹ 2010–2015 ਤੱਕ ਵਨ ਡਾਇਰੈਕਸ਼ਨ ਬੈਂਡ ਦਾ ਮੈਂਬਰ ਸੀ।

ਮੁੱਢਲਾ ਜੀਵਨ[ਸੋਧੋ]

ਜ਼ੈਨ ਜਾਵਦ "ਜ਼ਾਇਨ" ਮਲਿਕ[1][2] ਦਾ ਜਨਮ 12 ਜਨਵਰੀ 1993[3] ਬ੍ਰੈਡਫੋਰਡ, ਵੈਸਟ ਯੋਰਕਸ਼ਾਇਰ ਵਿੱਚ ਹੋਇਆ।[4][5] ਇਸ ਦਾ ਪਿਤਾ ਯਾਸੀਰ ਮਲਿਕ ਇੱਕ ਬਰਤਾਨਵੀ ਪਾਕਿਸਤਾਨੀ ਹੈ ਅਤੇ ਇਸ ਦੀ ਮਾਂ ਟ੍ਰੀਸ਼ੀਆ(ਬਰਾਨਨ) ਆਇਰਿਸ਼-ਅੰਗਰੇਜ਼ੀ ਮੂਲ ਦੀ ਹੈ। ਇਸ ਦੀ ਮਾਂ ਨੇ ਇਸਲਾਮ ਕਬੂਲ ਕੀਤਾ ਅਤੇ ਆਪਣੇ ਬੱਚਿਆਂ ਦੀ ਇਸ ਅਨੁਸਾਰ ਪਰਵਰਿਸ਼ ਕੀਤੀ। ਇਸ ਦੀ ਇੱਕ ਵੱਡੀ ਭੈਣ ਡੋਨੀਆ ਅਤੇ ਦੋ ਛੋਟੀਆਂ ਭੈਣਾਂ ਵਾਲੀਹਾ ਅਤੇ ਸਾਫ਼ਾ ਹਨ। ਮਲਿਕ ਬ੍ਰੈਡਫੋਰਡ ਸ਼ਹਿਰ ਦੇ ਈਸਟ ਬਾਊਲਿੰਗ ਇਲਾਕੇ ਵਿੱਚ ਵੱਡਾ ਹੋਇਆ। ਇਸਨੇ ਬ੍ਰੈਡਫੋਰਡ ਦੇ ਲੋਅਰ ਫ਼ੀਲਡਜ਼ ਪ੍ਰਾਇਮਰੀ ਸਕੂਲ ਅਤੇ ਟੋਂਗ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ। ਸਕੂਲ ਦੇ ਸਮੇਂ ਵਿੱਚ ਇਸਨੇ ਸਕੂਲ ਦੇ ਪ੍ਰੋਗਰਾਮਾਂ ਵਿੱਚ ਕਈ ਵਾਰ ਹਿੱਸਾ ਲਿਆ। ਆਪਣੀ ਵਿਲੱਖਣ ਪਿਛੋਕੜ ਕਰ ਕੇ ਇਸਨੂੰ ਆਪਣੇ ਪਹਿਲੇ ਦੋ ਸਕੂਲਾਂ ਵਿੱਚ ਬਾਕੀ ਬੱਚਿਆਂ ਨਾਲ ਘੁਲਣ-ਮਿਲਣ ਵਿਛਕ ਦਿੱਕਤ ਆਈ। ਉਸਨੇ ਦੱਸਿਆ ਹੈ ਕਿ 12 ਸਾਲ ਦੀ ਉਮਰ ਤੋਂ ਬਾਅਦ ਉਸਨੂੰ ਆਪਣੀ ਦਿੱਖ ਉੱਤੇ ਮਾਣ ਹੋਣਾ ਸ਼ੁਰੂ ਹੋਇਆ।

ਹਵਾਲੇ[ਸੋਧੋ]

  1. "Zayn Malik Biography". Biography. FYI / A&E Networks. Archived from the original on 20 August 2013. Retrieved 6 April 2015. Full Name: Zain Javadd Malik 
  2. "Diva Fever's Craig Saggers: One Direction's Zain 'Zayn' Malik wears the dog-tag I gave him". Teen Now Magazine. 19 December 2010. Retrieved 17 March 2011. 
  3. "People Magazine Archive". 20 June 2012. Retrieved 19 November 2014. 
  4. Mahmood, Shabnam (19 December 2013). "Mum Direction: Zayn Malik's mother on raising a pop star". BBC News. Retrieved 5 April 2015. 
  5. Clayton, Emma (5 October 2010). "East Bowling teenager Zain Malik makes it to finals, but Bradford girl band Husstle bow out". Bradford Telegraph & Argus. Newsquest Media Group. Retrieved 5 October 2012.