ਜ਼ੈਨਬ ਸਲਬੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜ਼ੈਨਬ ਸਲਬੀ
Zainab Salbi(2).png
ਜ਼ੈਨਬ ਸਲਬੀ (2013ਈ.)
ਜਨਮ (1969-09-24) 24 ਸਤੰਬਰ 1969 (ਉਮਰ 51)
ਬਗ਼ਦਾਦ, ਇਰਾਕ
ਅਲਮਾ ਮਾਤਰਜਾਰਜ ਮੇਸਨ ਯੂਨੀਵਰਸਿਟੀ (ਸੋਸ਼ੀਆਲੋਜੀ ਅਤੇ ਵਿਮਨਜ਼ ਸਟਡੀਜ਼ ਵਿੱਚ ਬੀ ਏ), ਲੰਦਨ ਸਕੂਲ ਆਫ਼ ਇਕਨਾਮਿਕਸ (ਡੀਵਲਪਮਨਟ ਸਟਡੀਜ਼ ਵਿੱਚ ਮਾਸਟਰਜ਼)
ਪੇਸ਼ਾਨਾਰੀਆਂ ਲਈ ਨਾਰੀਆਂ ਇੰਟਰਨੈਸ਼ਨਲ ਦੀ ਬਾਨੀ ਅਤੇ ਸਾਬਕਾ ਸੀ ਈ ਓ
ਵੈੱਬਸਾਈਟwww.zainabsalbi.com www.womenforwomen.org

ਜ਼ੈਨਬ ਸਲਬੀ (Zainab Salbi) ਇੱਕ ਲੇਖਿਕਾ, ਨਾਰੀ ਹੱਕਾਂ ਲਈ ਲੜਨ ਵਾਲੀ, ਸਮਾਜਿਕ ਉੱਦਮੀ, ਮੀਡੀਆ ਟਿੱਪਣੀਕਾਰ], ਇਨਸਾਨੀ ਹਮਦਰਦ ਅਤੇ ਵਾਸ਼ਿੰਗਟਨ ਡੀ ਸੀ ਵਿੱਚ ਕਾਇਮ ਤਨਜ਼ੀਮ ਨਾਰੀਆਂ ਲਈ ਨਾਰੀਆਂ ਇੰਟਰਨੈਸ਼ਨਲ ਦੀ ਬਾਨੀ ਮੈਂਬਰ ਹੈ।

ਸ਼ੁਰੂਆਤੀ ਸਾਲ[ਸੋਧੋ]

ਸਲਬੀ ਦਾ ਜਨਮ 1969 ਨੂੰ ਬਗ਼ਦਾਦ, ਇਰਾਕ ਵਿੱਚ ਹੋਇਆ ਸੀ। ਉਸ ਦੇ ਪਿਤਾ ਨੇ ਸਾਬਕਾ ਇਰਾਕੀ ਰਾਸ਼ਟਰਪਤੀ ਨੂੰ ਸੱਦਾਮ ਹੁਸੈਨ ਦੇ ਨਿੱਜੀ ਪਾਇਲਟ ਦੇ ਤੌਰ 'ਤੇ ਕੰਮ ਕੀਤਾ। ਆਪਣੇ ਪਰਿਵਾਰ ਨਾਲ ਹੁਸੈਨ ਦੀ ਮਨੋਵਿਗਿਆਨਕ ਬਦਸਲੂਕੀ ਦਾ ਪ੍ਰਤੱਖ ਅਨੁਭਵ ਹੋਣ ਕਰਕੇ, ਸਲਬੀ ਨੇ ਆਪਣਾ ਬਾਲਗ ਜੀਵਨ ਸੰਸਾਰ ਭਰ ਵਿੱਚ ਨਾਰੀ ਅੰਦੋਲਨ ਨੂੰ ਸਮਰਪਿਤ ਕਰਨ ਦਾ ਮਾਰਗ ਚੁਣਿਆ ਹੈ।[1] ਉਹ 19 ਸਾਲ ਦੀ ਉਮਰ ਵਿੱਚ ਸੰਯੁਕਤ ਰਾਜ ਅਮਰੀਕਾ ਚਲੀ ਗਈ। ਇਰਾਨ-ਇਰਾਕ ਜੰਗ ਦੇ ਸਲਬੀ ਦੇ ਅਨੁਭਵ ਨੇ ਸੰਸਾਰ ਭਰ ਵਿੱਚ ਜੰਗ ਦੌਰਾਨ ਮਹਿਲਾਵਾਂ ਦੀ ਹਾਲਤ ਲਈ ਉਹ ਸੰਵੇਦਨਸ਼ੀਲ ਹੋਈ। ਉਸ ਨੇ ਜੰਗ ਦੇ ਦੌਰਾਨ ਮਹਿਲਾਵਾਂ ਦੇ ਖਿਲਾਫ ਬਲਾਤਕਾਰ ਅਤੇ ਹਿੰਸਾ ਦੇ ਹੋਰ ਰੂਪਾਂ ਦੀ ਵਰਤੋ ਬਾਰੇ ਵਿਆਪਕ ਪਧਰ ਤੇ ਲਿਖਿਆ ਅਤੇ ਗੱਲ ਕੀਤੀ ਹੈ।[2] ਉਸ ਦਾ ਕੰਮ ਓਪਰਾਹ ਵਿਨਫ੍ਰੇ ਸ਼ੋਅ ਅਤੇ ਵਾਸ਼ਿੰਗਟਨ ਪੋਸਟ ਵਿੱਚ ਸੱਤ ਵਾਰ ਦੇ ਸਮੇਤ ਪ੍ਰਮੁੱਖ ਮੀਡੀਆ ਆਊਟਲੈਟਾਂ ਵਿੱਚ ਬਹੁਤ ਅਹਿਮੀਅਤ ਨਾਲ ਪ੍ਰਕਾਸ਼ਿਤ ਹੋਇਆ ਹੈ।[1] 1995 ਵਿੱਚ ਰਾਸ਼ਟਰਪਤੀ ਬਿਲ ਕਲਿੰਟਨ ਨੇ ਸਲਬੀ ਨੂੰ ਬੋਸਨੀਆ ਵਿੱਚ ਮਨੁੱਖਤਾ ਉਸਦੇ ਕੰਮ ਲਈ ਵ੍ਹਾਈਟ ਹਾਊਸ ਵਿਖੇ ਸਨਮਾਨਿਤ ਕੀਤਾ।

ਸਲਬੀ ਨੇ ਜਾਰਜ ਮੇਸਨ ਯੂਨੀਵਰਸਿਟੀ ਤੋਂ ਸੋਸ਼ੀਆਲੋਜੀ ਅਤੇ ਵਿਮਨਜ਼ ਸਟਡੀਜ਼ ਵਿੱਚ ਬੀ ਏ ਕੀਤੀ ਅਤੇ ਲੰਦਨ ਸਕੂਲ ਆਫ਼ ਇਕਨਾਮਿਕਸ ਤੋਂ ਡੀਵਲਪਮਨਟ ਸਟਡੀਜ਼ ਵਿੱਚ ਮਾਸਟਰਜ਼ ਦੀ ਡਿਗਰੀ ਹਾਸਲ ਕੀਤੀ।[3]

ਮਨੁੱਖਤਾਵਾਦੀ ਕੰਮ[ਸੋਧੋ]

1990ਵਿਆਂ ਦੇ ਸ਼ੁਰੂ ਵਿੱਚ, ਨਵ-ਵਿਆਹੇ ਜ਼ੈਨਬ ਸਲਬੀ ਅਤੇ ਇੱਕ ਫਲਸਤੀਨੀ-ਅਮਰੀਕੀ, ਅਮਜਦ ਅਤਾਉਲਾ ਨੇ ਸਾਬਕਾ ਯੂਗੋਸਲਾਵੀਆ ਦੀਆਂ ਔਰਤਾਂ ਦੀ ਮੰਦੀ ਹਾਲਤ ਨੂੰ ਤਹਿ ਦਿਲੋਂ ਮਹਿਸੂਸ ਕੀਤਾ, ਜਿਹਨਾਂ ਵਿੱਚੋਂ ਬਹੁਤ ਸਾਰੀਆਂ ਹੁਣ ਬਦਨਾਮ ਬਲਾਤਕਾਰ ਅਤੇ ਨਜ਼ਰਬੰਦੀ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਕੀਤੀਆਂ ਗਈਆਂ ਸਨ। ਉਹ ਮਦਦ ਕਰਨ ਲਈ ਵਲੰਟੀਅਰਾਂ ਵਜੋਂ ਕੰਮ ਕਰਨਾ ਚਾਹੁੰਦੇ ਸੀ, ਪਰ ਕੋਈ ਸੰਗਠਨ ਜੋ ਇਸ ਬੇਇਨਸਾਫ਼ੀ ਅਤੇ ਘੋਰ ਗੁਨਾਹ ਨੂੰ ਮੁਖਾਤਿਬ ਹੋਵੇ, ਲੱਭ ਨਹੀਂ ਸੀ ਰਿਹਾ।

ਹਨੀਮੂਨ ਦੀ ਥਾਂ, ਜ਼ੈਨਬ ਸਲਬੀ ਅਤੇ ਅਮਜਦ ਅਤਾਉਲਾ ਨੇ ਇੱਕ ਸੰਗਠਨ ਬਣਾਇਆ ਜਿਸਨੇ ਸੰਯੁਕਤ ਰਾਜ ਅਮਰੀਕਾ ਵਿੱਚਲੇ ਸਪਾਂਸਰਾਂ ਅਤੇ ਬੋਸਨੀਆ ਅਤੇ ਹਰਜ਼ੇਗੋਵੀਨਾ ਵਿੱਚ ਜੰਗ ਦੀਆਂ ਝੰਬੀਆਂ ਮਹਿਲਾਵਾਂ ਵਿਚਕਾਰ "ਭੈਣ-ਭੈਣ" ਦੇ ਕੁਨੈਕਸ਼ਨ ਦੀ ਸ਼ੁਰੂਆਤ ਕੀਤੀ। ਇਸ ਕੰਮ ਨੂੰ ਵੱਡੇ ਉਤਸਾਹ ਨਾਲ ਸਵਾਗਤ ਕੀਤਾ ਗਿਆ ਸੀ; ਬਲਾਤਕਾਰ ਕੈਂਪਾਂ ਦੀ ਔਰਤ ਸਰਵਾਈਵਰ, ਜੋ ਜੰਗ ਦੇ ਦੌਰਾਨ ਆਪਣਾ ਪਤੀ ਅਤੇ ਬੱਚੇ ਗਵਾ ਚੁੱਕੀ ਸੀ, ਨੇ ਕਿਹਾ, "ਮੈਨੂੰ ਤਾਂ ਲੱਗਦਾ ਸੀ ਕਿ ਦੁਨੀਆ ਸਾਨੂੰ ਭੁੱਲ ਗਈ ਹੈ।..."

ਹਵਾਲੇ[ਸੋਧੋ]

  1. 1.0 1.1 "Architects of Peace. Zainab Salbi. Biography". Retrieved March 7, 2011. 
  2. Sherr, Lynn (March 12, 2010). "One Woman's Formula for Change". The Daily Beast. Retrieved August 14, 2010. 
  3. "United Nations Girls' Education Initiative. Founder and CEO, Women for Women International". Retrieved March 7, 2011.