ਜਾਤੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੱਡੇ ਦੇ ਫੱਲੜ ਦੇ ਦੋਵੇਂ ਸਿਰਿਆਂ ਵਿਚ ਜੋ ਦੋ ਅਣਘੜ ਤੇ ਵਿੰਗੇ ਜਿਹੇ ਮਨ ਡੰਡੇ ਪਾਏ ਜਾਂਦੇ ਹਨ, ਉਨ੍ਹਾਂ ਨੂੰ ਜਾਤੂ ਕਹਿੰਦੇ ਹਨ। ਜਾਤੂ ਆਮ ਤੌਰ 'ਤੇ ਕਿੱਕਰ ਦੀ ਲੱਕੜ ਦੇ ਬਣਾਏ ਜਾਂਦੇ ਸਨ। ਜਾਤੂਆਂ ਨੂੰ ਫੱਲੜ ਦੇ ਅਖੀਰ ਵਿਚ ਰੱਖੀਆਂ ਮੋਰੀਆਂ ਵਿਚ ਪਾ ਕੇ ਗੱਡੇ ਦਾ ਵੱਡਾ ਵਿੱਢ ਬਣਾਇਆ ਜਾਂਦਾ ਸੀ। ਵੱਡੇ ਵਿੱਚ ਨਾਲ ਫਸਲਾਂ ਦਾ ਲਾਂਗਾ, ਤੂੜੀ, ਤੂੜੀ ਦੀਆਂ ਪੰਡਾਂ ਢੋਈਆਂ ਜਾਂਦੀਆਂ ਸਨ। ਕਪਾਹ ਨੂੰ ਮੰਡੀ ਵਿਚ ਵੇਚਨ ਲਈ ਵੀ ਵੱਡੇ ਵੱਢਾਂ ਵਿਚ ਪਾ ਕੇ ਲਿਜਾਇਆ ਜਾਂਦਾ ਸੀ। ਹੁਣ ਜਦ ਗੱਡੇ ਹੀ ਨਹੀਂ ਰਹੇ ਤਾਂ ਜਾਤੂ ਕਿਥੋਂ ਰਹਿਣੇ ਸਨ ? ਜਾਤੂ ਸ਼ਬਦ ਤਾਂ ਹੁਣ ਦੀ ਪੀੜੀ ਨੂੰ ਸ਼ਬਦ ਕੋਸ਼ ਵਿਚੋਂ ਹੀ ਮਿਲੇਗਾ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.