ਜਾਨਕੀ ਦੇਵੀ ਬਜਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜਾਨਕੀ ਦੇਵੀ ਬਜਾਜ (7 ਜਨਵਰੀ, 1893 – 21 ਮਈ 1979) ਇੱਕ ਭਾਰਤੀ ਆਜ਼ਾਦੀ ਕਾਰਕੁੰਨ ਸੀ, ਜੋ 1932 ਵਿੱਚ ਸਿਵਲ ਡਿਸਓਬੀਡੈਂਸ ਲਹਿਰ ਵਿੱਚ ਹਿੱਸਾ ਲੈਣ ਲਈ ਜੇਲ੍ਹ ਗਈ ਸੀ।

ਉਸ ਦਾ ਜਨਮ 1893 ਵਿੱਚ ਮੱਧ ਪ੍ਰਦੇਸ਼ ਦੇ ਜੌਰਾ ਵਿੱਚ ਭਾਰਤ ਦੇ ਇੱਕ ਵੈਸ਼ਣਵ ਮਾਰਵਾੜੀ ਪਰਿਵਾਰ ਵਿੱਚ ਹੋਇਆ ਅਤੇ ਉਸਨੇ ਜਮਨਾਲਾਲ ਬਜਾਜ ਨਾਲ ਵਿਆਹ ਕਰਵਾ ਲਿਆ, ਜੋ ਇੱਕ ਪ੍ਰਮੁੱਖ ਸਨਅਤਕਾਰ ਸੀ, ਜਿਹਨਾਂ ਨੇ 1926 [1] ਵਿਚ ਬਜਾਜ ਗਰੁੱਪ ਦੀ ਸਥਾਪਨਾ ਕੀਤੀ ਅਤੇ ਉਹ ਮਹਾਤਮਾ ਗਾਂਧੀ ਦੇ ਨੇੜਲੇ ਸਹਿਯੋਗੀ ਸਨ। ਆਜ਼ਾਦੀ ਦੇ ਸੰਘਰਸ਼ ਵਿੱਚ ਹਿੱਸਾ ਲੈਣ ਦੇ ਨਾਲ ਨਾਲ, ਉਸਨੇ ਚਰਖੇ 'ਤੇ ਖਾਦੀ ਵੀ ਉਣਿਆ। ਔਰਤਾਂ ਦੇ ਉਤਸ਼ਾਹ, ਗੌਸੇਵਾ ਅਤੇ ਹਰਿਜ਼ਨਾਂ ਦੇ ਜੀਵਨ ਅਤੇ 1928 ਵਿੱਚ ਉਹਨਾਂ ਦੇ ਮੰਦਰਾਂ ਦੀ ਭਲਾਈ ਲਈ ਕੰਮ ਕੀਤਾ।ਆਜ਼ਾਦੀ ਤੋਂ ਬਾਅਦ ਉਸਨੇ ਭੂਦਣ ਅੰਦੋਲਨ 'ਤੇ ਵਿਨੋਬਾ ਭਾਵੇ ਨਾਲ ਕੰਮ ਕੀਤਾ।[2]

ਉਸਨੂੰ ਪਦਮ ਵਿਭੂਸ਼ਨ 1956 ਵਿੱਚ ਦੂਜਾ ਵੱਡਾ ਨਾਗਰਿਕ ਪੁਰਸਕਾਰ ਪ੍ਰਦਾਨ ਕੀਤਾ ਗਿਆ ਸੀ।[3] ਉਸਨੇ ਆਪਣੀ ਸਵੈ-ਜੀਵਨੀ 1965 ਵਿੱਚ 'ਮੇਰੀ ਜੀਵਣ ਯਾਤਰਾ' ਨਾਮਕ ਪ੍ਰਕਾਸ਼ਿਤ ਕੀਤੀ ਅਤੇ 1979 ਵਿੱਚ ਅਕਾਲ ਚਲਾਣਾ ਕਰ ਗਈ। ਬਜਾਜ ਇਲੈਕਟ੍ਰੀਕਲਜ਼ ਦੁਆਰਾ ਸਥਾਪਤ ਜਾਨਵੀ ਦੇਵੀ ਬਜਾਜ ਇੰਸਟੀਚਿਊਟ ਆਫ਼ ਮੈਨੇਜਮੈਂਟ ਸਟੱਡੀਜ਼ ਅਤੇ 'ਜਾਨਕੀਦੇਵੀ ਬਜਾਜ ਗ੍ਰਾਮ ਵਿਕਾਸ ਸੰਸਥਾ' ਸਮੇਤ ਉਹਨਾਂ ਦੀਆਂ ਯਾਦਾਂ ਵਿੱਚ ਕਈ ਵਿਦਿਅਕ ਸੰਸਥਾਵਾਂ ਅਤੇ ਪੁਰਸਕਾਰ ਸਥਾਪਤ ਕੀਤੇ ਗਏ ਹਨ।[4]

ਕੰਮ[ਸੋਧੋ]

  • ਬਜਾਜ, ਜਾਨਕੀ ਦੇਵੀ ਮੇਰੀ ਜੀਵਣ ਯਾਤਰਾ (ਮੇਰੀ ਲਾਈਫ ਜਰਨੀ) ਨਵੀਂ ਦਿੱਲੀ: ਮਾਰਟੰਦ ਉਪਧਿਆਇਆ, 1965 (1956). 

ਹਵਾਲੇ[ਸੋਧੋ]