ਪਦਮ ਵਿਭੂਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪਦਮ ਵਿਭੂਸ਼ਨ ਭਾਰਤ ਰਤਨ ਤੋਂ ਬਾਅਦ ਦੂਜਾ ਵੱਡਾ ਭਾਰਤ ਦਾ ਨਾਗਰਿਕ ਸਨਮਾਨ ਹੈ, ਜਿਸ ਵਿੱਚ ਪਦਕ ਅਤੇ ਸਨਮਾਨ ਪੱਤਰ ਦਿੱਤਾ ਜਾਂਦਾ ਹੈ। 2016 ਤੱਕ 294 ਨਾਗਰਿਕ ਇਹ ਸਨਮਾਨ ਪ੍ਰਾਪਤ ਕਰ ਚੁੱਕੇ ਹਨ। ਇਸ ਸਨਮਾਨ ਤੋਂ ਬਾਅਦ ਪਦਮ ਭੂਸ਼ਨ ਅਤੇ ਪਦਮ ਸ਼੍ਰੀ ਸਨਮਾਨ ਦਾ ਰੈਂਕ ਆਉਂਦਾ ਹੈ। ਇਹ ਸਨਮਾਨ ਦੇਸ਼ ਵਿੱਚ ਖਾਸ ਸੇਵਾ ਕਰਨ ਵਾਲੇ ਨਾਗਰਿਕ ਜਾਂ ਸਰਕਾਰੀ ਕਰਮਚਾਰੀ ਨੂੰ ਦਿੱਤਾ ਜਾਂਦਾ ਹੈ।
ਸਭ ਤੋਂ ਪਹਿਲਾ ਸਨਮਾਨ 1954 ਵਿੱਚ ਹਾਸਿਲ ਕਰਨ ਵਾਲੇ ਸਤਿੰਦਰ ਨਾਥ ਬੋਸ, ਨੰਦ ਲਾਲ ਬੋਸ, ਜ਼ਾਕਿਰ ਹੁਸੈਨ, ਬਾਲਾਸਾਹਿਬ ਗੰਗਾਧਰ ਖੇਰ, ਜਿਗਮੇ ਡੋਰਜੀ ਵੰਗਚੁਕ ਅਤੇ ਵੀ. ਕੇ. ਕ੍ਰਿਸ਼ਨਾ ਮੈਨਨ ਸਨ।

ਇਤਿਹਾਸ[ਸੋਧੋ]

ਇਸ ਸਨਮਾਨ ਦੀ ਸਥਾਪਨਾ 2 ਜਨਵਰੀ 1954 ਨੂੰ ਭਾਰਤ ਦੇ ਰਾਸ਼ਟਰਪਤੀ ਦੁਆਰਾ ਕੀਤੀ ਗਈ। ਪਦਮ ਵਿਭੂਸ਼ਨ ਦਾ ਪਹਿਲਾ ਨਾਮ ਪਹਿਲਾ ਵਰਗ ਜੋ ਇਸ ਸਨਮਾਨ ਦੀਆਂ ਕਿਸਮਾਂ ਵਿੱਚੋਂ ਇੱਕ ਸੀ ਪਰ 1955 ਵਿੱਚ ਇਸ ਨੂੰ ਬਦਲ ਦਿਤਾ ਗਿਆ। 1977 ਅਤੇ 1980 ਦੇ ਵਿਚਕਾਰ ਅਤੇ 1992 ਅਤੇ 1998 ਵਿੱਚ ਕੋਈ ਵੀ ਸਨਮਾਨ ਨਹੀਂ ਦਿੱਤਾ ਗਿਆ।
2016 ਤੱਕ 294 ਲੋਕਾਂ ਨੂੰ ਇਹ ਸਨਮਾਨ ਦਿੱਤਾ ਜਾ ਚੁੱਕਾ ਹੈ।[1][2]

ਪਹਿਲਾ ਸਨਮਾਨ (1954–1955)[ਸੋਧੋ]

ਇਹ ਸਨਮਾਨ ਚੱਕਰਕਾਰ ਵਿੱਚ ਸੋਨੇ ਦਾ ਜਿਸ ਦਾ 1-3/8 ਇੰਚ ਵਿਆਸ ਸੀ ਜਿਸ ਦੇ ਕੇਂਦਰ ਵਿੱਚ ਕੰਵਲ ਦਾ ਫੁੱਲ ਉਕਰਿਆ ਅਤੇ ਹੇਠਾਂ ਪਦਮ ਵਿਭੂਸ਼ਨ ਲਿਖਿਆ ਹੋਇਆ ਸੀ। ਦੂਜੇ ਪਾਸੇ ਦੇਸ਼ ਸੇਵਾ ਲਿਖਿਆ ਹੋਇਆ ਹੈ।

ਦੁਜਾ ਸਨਮਾਨ (1955–1957)[ਸੋਧੋ]

1955 ਵਿੱਚ ਸਨਮਾਨ ਨੂੰ 1-3/16 ਇੰਚ ਵਿਆਸ ਦੇ ਕਾਂਸੀ ਨਾਲ ਗੋਲਾਕਾਰ ਚਿਤਰ ਬਣਾਇਆ ਗਿਆ ਅਤੇ ਕੇਂਦਰ ਵਿੱਚ ਕੰਵਲ ਦਾ ਫੁਲ ਸਨਿਹਰੀ ਰੰਗ ਦੀਆਂ ਪੱਤੀਆ ਨਾਲ ਉਕਰਿਆ ਹੋਇਆ ਹੈ ਅਤੇ ਪਦਮ ਵਿਭੂਸ਼ਨ ਨੂੰ ਚਾਂਦੀ ਨਾਲ ਉਕਰਿਆ ਹੋਇਆ ਹੈ।

ਹੁਣ ਵਾਲਾ ਮੈਡਲ (1957–)[ਸੋਧੋ]

1957 ਵਿੱਚ ਸਿਰਫ ਕਾਂਸੀ ਨਾਲ ਬਣਾਇਆ ਗਿਆ ਹੈ ਬਾਕੀ ਸਭ ਦੂਜੇ ਸਨਮਾਨ ਨਾਲ ਮਿਲਦਾ ਹੈ

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]