ਜਾਮਾ ਮਸਜਿਦ, ਦਿੱਲੀ
ਜਾਮਾ ਮਸਜਿਦ | |
---|---|
![]() | |
ਧਰਮ | |
ਮਾਨਤਾ | ਇਸਲਾਮ |
ਜ਼ਿਲ੍ਹਾ | ਕੇਂਦਰੀ ਦਿੱਲੀ |
Ecclesiastical or organizational status | ਮਸਜਿਦ |
ਟਿਕਾਣਾ | |
ਟਿਕਾਣਾ | ![]() |
Territory | ਦਿੱਲੀ |
ਗੁਣਕ | 28°39′3″N 77°13′59″E / 28.65083°N 77.23306°Eਗੁਣਕ: 28°39′3″N 77°13′59″E / 28.65083°N 77.23306°E |
ਆਰਕੀਟੈਕਚਰ | |
ਕਿਸਮ | ਮਸਜਿਦ |
ਸ਼ੈਲੀ | ਇਸਲਾਮੀ |
ਮੁਕੰਮਲ | 1656 |
ਗ਼ਲਤੀ: ਅਕਲਪਿਤ < ਚਾਲਕ। | |
ਸਮਰੱਥਾ | 25,000 |
ਲੰਬਾਈ | 80 m |
ਚੌੜਾਈ | 27 m |
Dome(s) | 3 |
Minaret(s) | 2 |
Minaret height | 41 m |
ਜਾਮਾ ਮਸਜਿਦ (Persian: مسجد جھان نما) ਦਾ ਨਿਰਮਾਣ ਸੰਨ 1656 ਵਿੱਚ ਮੁਗ਼ਲ ਸਮਰਾਟ ਸ਼ਾਹਜਹਾਂ ਨੇ ਕਰਵਾਇਆ। ਇਹ ਪੁਰਾਣੀ ਦਿੱਲੀ ਵਿਚ ਸਥਿਤ ਹੈ। ਇਹ ਮਸਜਿਦ ਲਾਲ ਪੱਥਰ ਅਤੇ ਚਿੱਟੇ ਸੰਗਮਰਮਰ ਨਾਲ ਬਣੀ ਹੋਈ ਹੈ। ਇਹ ਭਾਰਤ ਦੀ ਸਭ ਤੋਂ ਵੱਡੀ ਮਸਜਿਦ ਹੈ। ਇਹ ਲਾਲ ਕਿਲੇ ਤੋਂ ਮਹਜ 500 ਮੀਟਰ ਦੀ ਦੂਰੀ 'ਤੇ ਸਥਿਤ ਹੈ। ਇਸ ਮਸਜਿਦ ਦਾ ਨਿਰਮਾਣ 1650 'ਚ ਸ਼ਾਹਜਹਾਂ ਨੇ ਸ਼ੁਰੂ ਕਰਵਾਇਆ ਅਤੇ ਇਸਦੇ ਨਿਰਮਾਣ ਵਿੱਚ 6 ਸਾਲ ਦਾ ਸਮਾਂ ਅਤੇ 10 ਲੱਖ ਰੁਪਏ ਦਾ ਖਰਚ ਆਇਆ। ਲਾਲ ਪੱਥਰ ਅਤੇ ਚਿੱਟੇ ਸੰਗਮਰਮਰ ਨਾਲ ਬਣੀ ਹੋਈ, ਇਸ ਮਸਜਿਦ ਵਿੱਚ ਉਤਰ ਅਤੇ ਦੱਖਣ ਦੇ ਦਰਵਾਜ਼ਿਆ ਤੋਂ ਹੀ ਪਰਵੇਸ਼ ਕੀਤਾ ਜਾ ਸਕਦਾ ਹੈ। ਇਸ ਦੀਆਂ ਬਾਰੀਆਂ ’ਚੋਂ ਲਾਲ ਕਿਲ੍ਹੇ ਨੂੰ ਸਾਫ਼ ਦੇਖਿਆ ਜਾ ਸਕਦਾ ਹੈ। ਇਸ ਦੀਆਂ ਦੀਵਾਰਾਂ ’ਤੇ, ਉਸ ਸਮੇਂ ਦੀਆਂ ਉੱਕਰੀਆਂ ਹੋਈਆਂ ਕੁਰਾਨ ਸ਼ਰੀਫ਼ ਦੀਆਂ ਕਲਮਾਂ ਅੱਜ ਵੀ ਬਰਕਰਾਰ ਹਨ। ਮਸਜਿਦ ਦੇ ਅੰਦਰ ਜਾਂਦੇ ਹੀ ਸਾਹਮਣੇ ਵੁਜ਼ੂਖ਼ਾਨਾ ਹੈ, ਜਿੱਥੇ ਮੁਸਲਮਾਨ ਵੁਜ਼ੂ ਕਰ ਕੇ ਨਮਾਜ਼ ਅਦਾ ਕਰਨ ਲਈ ਮਸਜਿਦ ਦੇ ਅੰਦਰ ਜਾਂਦੇ ਹਨ। ਮਸਜਿਦ ਦੇ ਨਾਲ ਦੋ ਉੱਚੇ ਗੁੰਬਦ ਹਨ। ਅੱਗੇ ਚਬੂਤਰਾ ਬਣਿਆ ਹੋਇਆ ਹੈ। ਮਸਜਿਦ ਦੇ ਬਾਹਰ ਬਾਜ਼ਾਰ ਹੈ ਪੂਰਵੀ ਦਰਵਾਜ਼ਾ ਕੇਵਲ ਸ਼ੁੱਕਰਵਾਰ ਨੂੰ ਹੀ ਖੁੱਲਦਾ ਹੈ। ਇਸਦੇ ਬਾਰੇ ਕਿਹਾ ਜਾਂਦਾ ਹੈ ਕਿ ਸੁਲਤਾਨ ਇਸੇ ਦਰਵਾਜ਼ੇ ਦਾ ਪ੍ਰਯੋਗ ਕਰਦੇ ਸਨ। ਨਮਾਜ਼ ਅਦਾ ਕਰਨ ਲਈ ਬਣੀ ਮਜ਼ਾਰ ਬਹੁਤ ਸੁੰਦਰ ਹੈ। ਇਸ ਵਿੱਚ 11 ਮਹਿਰਾਬ ਬਣੇ ਹੋਏ ਹਨ, ਵਿਚਕਾਰਲਾ ਮਹਿਰਾਬ ਦੂਸਰਿਆਂ ਤੋਂ ਵੱਡਾ ਹੈ।ਇਸ ਉਪਰ ਬਣੇ ਗੁੰਬਦਾਂ ਨੂੰ ਲਾਲ ਅਤੇ ਚਿੱਟੇ ਸੰਗਮਰਮਰ ਨਾਲ ਸਜਾਇਆ ਗਿਆ ਹੈ ਜੋ ਨਿਜ਼ਾਮੂਦੀਨ ਦੀ ਦਰਗਾਹ ਦੀ ਯਾਦ ਦਵਾਉਂਦਾ ਹੈ।[1][2][3][4]
ਫੋਟੋ ਗੈਲਰੀ[ਸੋਧੋ]
ਜਾਮਾ ਮਸਜਿਦ ਦੇ ਇਮਾਮ[ਸੋਧੋ]
- ਸ਼ਾਹ ਇਸਮਾਇਲ ਸ਼ਹੀਦ
- ਸਯਦ ਅਬਦੁਲ ਬੁਖ਼ਾਰੀ
- ਸਯਦ ਅਹਮਦ ਬੁਖ਼ਾਰੀ
- ਸਯਦ ਸ਼ਾਬਾਨ ਬੁਖ਼ਾਰੀ,14ਵੇਂ ਇਮਾਮ (22 ਨਵੰਬਰ 2014)
ਹਵਾਲੇ[ਸੋਧੋ]
- ↑ Jama Masjid (Delhi)page Archived 2006-12-02 at the Wayback Machine. at India Image, the Government of India Information portal
- ↑ Jama Masjid, Delhi page at India Profile, a travel information site
- ↑ "Saudi offer to fix Delhi mosque" (BBC) accessed January 5
- ↑ http://news.google.com/newspapersid=u_MNAAAAIBAJ&sjid=RHkDAAAAIBAJ&pg=4765,1141957&dq=jama+masjid+largest+mosque