ਜਾਵੇਦ ਅਲੀ
ਦਿੱਖ
ਜਾਵੇਦ ਅਲੀ | |
---|---|
![]() 2017 ਵਿੱਚ ਅਲੀ | |
ਜਾਣਕਾਰੀ | |
ਜਨਮ ਦਾ ਨਾਮ | ਜਾਵੇਦ ਹੁਸੈਨ |
ਜਨਮ | ਦਿੱਲੀ, ਭਾਰਤ | 5 ਜੁਲਾਈ 1982
ਵੰਨਗੀ(ਆਂ) | ਪਿਠਵਰਤੀ ਗਾਇਕ |
ਕਿੱਤਾ | ਪਲੇਬੈਕ ਸਿੰਗਰ, ਲਾਈਵ ਪਰਫਾਰਮਰ, ਟੈਲੀਵਿਜ਼ਨ ਮੇਜ਼ਬਾਨ, ਗਾਇਕੀ ਦੇ ਰਿਐਲਿਟੀ ਸ਼ੋਆਂ ਦਾ ਜੱਜ |
ਸਾਲ ਸਰਗਰਮ | 2000–ਹੁਣ ਤੱਕ |
ਵੈਂਬਸਾਈਟ | JavedAli.in |
ਜਾਵੇਦ ਅਲੀ (ਹਿੰਦੀ: जावेद अली, ਉਰਦੂ: جاوید علی, ਜਨਮ 5 ਜੁਲਾਈ 1982) ਇੱਕ ਭਾਰਤੀ ਪਲੇਅਬੈਕ ਗਾਇਕ ਹੈ ਜੋ ਸਾਲ 2000 ਤੋਂ ਹਿੰਦੀ ਫਿਲਮਾਂ ਵਿੱਚ ਗਾਇਕੀ ਕਰ ਰਿਹਾ ਹੈ। ਉਹ ਹਿੰਦੀ, ਬੰਗਾਲੀ, ਓਡੀਆ, ਕੰਨੜ, ਤਮਿਲ, ਤੇਲਗੂ, ਮਰਾਠੀ ਅਤੇ ਅਸਾਮੀ ਵਰਗੀਆਂ ਭਾਸ਼ਾਵਾਂ ਵਿੱਚ ਪਲੇਬੈਕ ਗਾਇਕ ਵਜੋਂ ਕੰਮ ਕਰਦਾ ਹੈ। ਜਾਵੇਦ ਨੂੰ ਨਕਾਬ ਫਿਲਮ ਦੇ ਗਾਣੇ ਏਕ ਦਿਨ ਤੇਰੀ ਰਾਹੋਂ ਮੇਂ ਤੋਂ ਪ੍ਰਸਿੱਧੀ ਪ੍ਰਾਪਤ ਹੋਈ ਸੀ। ਇਸ ਤੋਂ ਬਾਅਦ ਉਸਨੇ ਲਗਾਤਾਰ ਹਿੱਟ ਫਿਲਮਾਂ ਵਿੱਚ ਗਾਣੇ ਗਾਏ। ਉਹ ਜ਼ੀ ਟੀਵੀ ਦੇੇ ਸ਼ੋਅ ਸਾ ਰੇ ਗਾ ਮਾ ਪਾ ਲਿਲ ਚੈਂਪ 2011 ਵਿੱਚ ਜੱਜ ਵੀ ਰਿਹਾ ਹੈ। ਜਾਵੇਦ ਅਲੀ ਨੇ ਜ਼ੀ ਟੀ.ਵੀ. ਦੇ ਗਾਇਕੀ ਰਿਐਲਿਟੀ ਸ਼ੋਅ ਸਾ ਰੇ ਗਾ ਮਾ ਪਾ 2012 ਦੀ ਮੇਜ਼ਬਾਨੀ ਵੀ ਕੀਤੀ।[1][2][3][4][5][6][7][8][9][10][11][12][13][14][15][16]