ਜੀਰਾ ਆਲੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੀਰਾ ਆਲੂ
Jeera aloo served with sprouts and dal.jpg
ਜੀਰਾ ਲੂ ਦਾਲ ਦੇ ਨਾਲ
ਸਰੋਤ
ਸੰਬੰਧਿਤ ਦੇਸ਼ਭਾਰਤ
ਇਲਾਕਾਪੰਜਾਬ
ਖਾਣੇ ਦਾ ਵੇਰਵਾ
ਪਰੋਸਣ ਦਾ ਤਰੀਕਾਗਰਮ
ਮੁੱਖ ਸਮੱਗਰੀਆਲੂ, ਜੀਰਾ, ਭਾਰਤੀ ਮਸਾਲੇ

ਜੀਰਾ ਆਲੂ ਇੱਕ ਸ਼ਾਕਾਹਾਰੀ ਭਾਰਤੀ ਭੋਜਨ ਹੋ ਜੋ ਕੀ ਗਰਮ ਪੂਰੀ, ਰੋਟੀ, ਜਾਂ ਦਾਲ ਦੇ ਨਾਲ ਖਾਇਆ ਜਾਂਦਾ ਹੈ। ਇਸਦੀ ਮੁੱਖ ਸਮੱਗਰੀ ਆਲੂ, ਜੀਰਾ ਅਤੇ ਭਾਰਤੀ ਮਸਾਲੇ ਹਨ।, ਇਸ ਵਿੱਚ ਲਾਲ ਮਿਰਚ, ਅਦਰੱਕ, ਧਨੀਆ ਪਾਉਡਰ, ਕੜੀ ਪੱਤਾ, ਸਬਜੀ ਦਾ ਤੇਲ ਅਤੇ ਲੂਣ ਪਾਏ ਜਾਂਦੇ ਹਨ। ਇਹ ਵਿਅੰਜਨ ਵੈਸੇ ਗਰਮ ਹਨਹੀਂ ਹੁੰਦਾ ਪਰ ਕਾਲੀ ਮਿਰਚ ਦਾ ਪਾਉਡਰ ਪਾਕੇ ਮਸਾਲੇਦਾਰ ਬਣਾਇਆ ਜਾ ਸਕਦਾ ਹੈ। ਕਈ ਬਾਰ ਇਸਨੂੰ ਸ਼ਕਰਕੰਦੀ ਨਾਲ ਵੀ ਬਣਾਇਆ ਜਾਂਦਾ ਹੈ। ਇਸਨੂੰ ਬਣਾਉਣਾ ਬੜਾ ਸਰਲ ਹੈ ਅਤੇ ਇਹ ਜਲਦੀ ਬਣ ਜਾਂਦੀ ਹੈ। ਇਸਨੂੰ ਜਿਆਦਾ ਤੌਰ 'ਤੇ ਵਰਤ ਤੇ ਖਾਇਆ ਜਾਂਦਾ ਹੈ।

ਸਮੱਗਰੀ[ਸੋਧੋ]

 • 200 ਗ੍ਰਾਮ ਆਲੂ
 • 50 ਮਿ.ਲੀ. ਤੇਲ
 • 250 ਗ੍ਰਾਮ ਪਿਆਜ਼
 • 10 ਗ੍ਰਾਮ ਜੀਰਾ
 • 20 ਗ੍ਰਾਮ ਅਦਰਕ
 • 30 ਗ੍ਰਾਮ ਲਸਣ
 • 10 ਗ੍ਰਾਮ ਹਲਦੀ
 • 20 ਗ੍ਰਾਮ ਲਾਲ ਮਿਰਚ ਪਾਊਡਰ
 • 5 ਗ੍ਰਾਮ ਗਰਮ ਮਸਾਲਾ
 • 20 ਗ੍ਰਾਮ ਧਨੀਆ ਪਾਊਡਰ
 • 10 ਗ੍ਰਾਮ ਧਨੀਆ ਪੱਤੇ
 • ਲੂਣ ਸੁਆਦ ਅਨੁਸਾਰ

ਵਿਧੀ[ਸੋਧੋ]

 1. ਆਲੂ ਉਬਾਲ ਲੋਆ ਤੇ ਉਨਾ ਨੂੰ ਕੱਟ ਲੋ. ਪਿਆਜ, ਲਸਣ, ਅਦਰੱਕ, ਧਨੀਆ ਨੂੰ ਕੱਟ ਲਓ।
 2. ਹੁਣ ਤੇਲ ਗਰਮ ਕਰਕੇ ਜੀਰਾ ਭੁੰਨੋ।
 3. ਪਿਆਜ, ਲਸਣ ਅਤੇ ਅਦਰੱਕ ਨੂੰ ਭੂਰਾ ਹੋਣ ਤੱਕ ਪਕਾਓ।
 4. ਇਸ ਵਿੱਚ ਆਲੂ ਪਾ ਦੋ ਅਤੇ ਚੰਗੀ ਤਰਾਂ ਹਿਲਾਓ।
 5. ਹੁਣ ਹਲਦੀ, ਗਰਮ ਮਸਾਲਾ, ਧਨੀਆ ਪਾਉਡਰ ਅਤੇ ਲਾਲ ਮਿਰਚ ਪਾਉਡਰ ਪਾਕੇ ਹਿਲਾਓ।

=ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]