ਜੀ.ਬੀ. ਰੋਡ, ਨਵੀਂ ਦਿੱਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜੀ.ਬੀ. ਰੋਡ ਜਾਂ ਗਾਰਸਟਿਨ ਬਾਸਟਨ ਰੋਡ (ਪੂਰਾ ਨਾਮ) ਦਿੱਲੀ ਵਿਚ  ਸਥਿਤ ਅਜਮੇਰੀ ਗੇਟ ਤੋਂ ਲਾਹੌਰੀ ਗੇਟ ਤੱਕ ਦੇ ਰੋਡ ਨੂੰ ਕਿਹਾ ਜਾਂਦਾ ਹੈ। ਇਹ ਰਾਜਧਾਨੀ ਦਿੱਲੀ ਦਾ ਪੰਜ ਸwਭ ਤੋਂ ਵੱਡੇ ਲਾਲ-ਬੱਤੀ ਏਰੀਆ ਵਿਚੋਂ ਇਕ ਹੈ। ਇਸ ਬਹੁ-ਮੰਜ਼ਿਲੇ ਏਰੀਏ ਵਿਚ 100 ਦੀ ਗਿਣਤੀ ਵਿਚ ਕੋਠੇ ਹਨ ਜਿਨ੍ਹਾਂ ਵਿਚ ਲਗਭਗ 1000 ਸੈਕਸ ਵਰਕਰ ਹਨ। ਇਨ੍ਹਾਂ ਬਹੁ-ਮੰਜ਼ਿਲੀਆਂ ਬਿਲਡਿੰਗਾਂ ਦੇ ਜ਼ਮੀਨੀ ਹਿੱਸੇ ਉੱਪਰ ਦੁਕਾਨਾਂ ਬਣੀਆਂ ਹਨ ਦਿਨ ਸਮੇਂ ਇਥੇ ਬਾਜ਼ਾਰ ਦੀ ਰੌਣਕ ਹੁੰਦੀ ਹੈ ਅਤੇ ਰਾਤ ਸਮੇਂ ਇਹ ਜਲਦੀ ਹੀ ਬੰਦ ਹੋ ਜਾਂਦਾ ਹੈ। ਇਹ ਦਿੱਲੀ ਦਾ ਸਭ ਤੋਂ ਵੱਡਾ ਲਾਲ-ਬੱਤੀ ਏਰੀਆ ਹੈ।[1] 1966 ਵਿਚ ਇਸਦਾ ਨਾਮ ਬਦਲ ਕੇ ਸਵਾਮੀ ਸ਼ਰਧਾਨੰਦ ਮਾਰਗ ਰੱਖ ਦਿੱਤਾ ਗਿਆ।

ਇਤਿਹਾਸ[ਸੋਧੋ]

 1863 ਵਿਚ ਜੀ.ਬੀ. ਰੋਡ ਦਾ ਨਕਸ਼ਾ


ਜੀ.ਬੀ. ਰੋਡ ਦਾ ਇਤਿਹਾਸ ਮੁਗਲ ਸਲਤਨਤ ਦੇ ਸਮੇਂ ਨਾਲ ਜੂੜਦਾ ਹੈ।ਉਸ ਸਮੇਂ ਇਥੇ ਪੰਜ ਲਾਲ-ਬੱਤੀ ਏਰੀਏ ਜਾਂ ਕੋਠੇ ਸਨ। ਬਰਤਾਨਵੀ ਰਾਜ ਸਮੇਂ ਇਨ੍ਹਾਂ ਪੰਜਾਂ ਕੋਠਿਆਂ ਨੂੰ ਇਕੱਠਾ ਕਰ ਦਿੱਤਾ। ਇਸ ਸਮੇਂ ਹੀ ਇਸਦਾ ਨਾਮ ਜੀ.ਬੀ. ਰੋਡ ਰੱਖਿਆ ਗਿਆ। ਭਾਰਤ ਵਿਚ ਅਜਿਹੇ ਹੋਰ ਲਾਲ-ਬੱਤੀ ਏਰੀਏ ਕਮਥੀਪੁਰਾ(ਮੁੰਬਈ), ਸੋਨਾਗਾਚੀ(ਕਲਕੱਤਾ) ਅਤੇ ਚਤੁਰਭੁਜ ਸਥਨ (ਮੁਜ਼ੱਫ਼ਰਪੁਰ) ਵਿਚ ਸਥਿਤ ਹਨ।[2][3][4][5][6][7][8]

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]