ਜੁਕ |
---|
 |
ਸਰੋਤ |
---|
ਸੰਬੰਧਿਤ ਦੇਸ਼ | ਕੋਰੀਆ |
---|
ਖਾਣੇ ਦਾ ਵੇਰਵਾ |
---|
ਪਰੋਸਣ ਦਾ ਤਰੀਕਾ | Warm |
---|
ਮੁੱਖ ਸਮੱਗਰੀ | ਦਲੀਆ |
---|
ਜੁਕ ਪ੍ਰਮੁੱਖ ਕੋਰੀਆਈ ਦਲੀਆ ਵਾਲਾ ਪਕਵਾਨ ਹੈ ਜੋ ਕੀ ਪਕਾਏ ਚਾਵਲ, ਬੀਨ, ਤਿਲ, ਅਤੇ ਅਜ਼ੁਕੀ ਬੀਨ ਨਾਲ ਬਣਾਇਆ ਜਾਂਦਾ ਹੈ। ਪੂਰਬੀ ਏਸ਼ੀਆਈ ਦੇਸ਼ ਵਿੱਚ ਇੱਕ ਆਮ ਭੋਜਨ ਹੈ ਜਿਸਦੇ ਹਰ ਜਗਾ ਵੱਖ-ਵੱਖ ਆਮ ਹੈ ਜਿਂਵੇ ਕੀ ਕਾੰਟੋਨੀ ਭਾਸ਼ਾ ਵਿੱਚ ਇਸਨੂੰ ਜੂਕ ਕਹਿੰਦੇ ਹਨ।[1] ਇਸਨੂੰ ਕੋਰੀਆ ਵਿੱਚ ਗਰਮ-ਗਰਮ ਅਕਸਰ ਸਵੇਰ ਦੇ ਭੋਜਨ ਦੀ ਤਰਾਂ ਦੀ ਖਾਧਾ ਜਾਂਦਾ ਹੈ ਪਰ ਰ ਇਸਨੂੰ ਕਿਸੀ ਵੀ ਸਮੇਂ ਖਾਇਆ ਜਾ ਸਕਦਾ ਹੈ। ਇਹ ਪੋਸ਼ਣ ਭਰਭੂਰ ਹੁੰਦਾ ਹੈ ਅਤੇ ਇਸਦੇ ਨਰਮ ਤੇ ਹਲਕੇਪਨ ਕਰਕੇ ਇਹ ਹਜ਼ਮ ਛੇਤੀ ਆਉਂਦਾ ਹੈ। ਇਹ ਇੱਕ ਤੰਦਰੁਸਤ ਕਰਣ ਵਾਲਾ ਪਕਵਾਨ ਹੈ ਜੋ ਕੀ ਬਿਮਾਰੀ ਜਾਂ ਮਾੜੀ ਸੇਹਤ ਵਿੱਚ ਖਾਇਆ ਜਾਂਦਾ ਹੈ। ਜੁਕ ਵੀ ਬੱਚਿਆਂ ਲਈ ਇੱਕ ਆਦਰਸ਼ ਭੋਜਨ ਮੰਨਿਆ ਗਿਆ ਹੈ, ਅਤੇ ਦੱਖਣੀ ਕੋਰੀਆ ਵਿੱਚ ਬਹੁਤ ਸਾਰੇ ਜੁਕ ਚੇਨ ਸਟੋਰ ਦੇ ਕੇ ਵਪਾਰਕ ਇਸਨੂੰ ਵੇਚਦੇ ਹਨ।[2]
ਜੁਕ ਦੀਆਂ ਚਲੀ ਤੋਂ ਵੱਧ ਕਿਸਮਾਂ ਹਨ ਜਿੰਨਾ ਦਾ ਪੁਰਾਤਨ ਦਸਤਾਵੇਜਾਂ ਵਿੱਚ ਜ਼ਿਕਰ ਕਿੱਤਾ ਗਿਆ ਹੈ। ਜੁਕ ਦੀ ਸਬ ਤੋਂ ਆਮ ਕਿਸਮ "ਹੀਨ ਜੁਕ"(흰죽, ਚਿੱਟੀ ਜੁਕ) ਹੈ ਜੋ ਕੀ ਸਧਾਰਨ ਚਿੱਟੇ ਚੌਲਾਂ ਤੋਂ ਬਣਾਈ ਜਾਂਦੀ ਹੈ। ਇਸਦਾ ਆਪਣਾ ਕੋ ਸਵਾਦ ਨਹੀਂ ਹੁੰਦਾ ਇਸ ਕਰਕੇ ਇਸ ਨੂੰ ਹੋਰ ਸਵਾਦੀ ਪਕਵਾਨਾਂ ਦੇ ਨਾਲ ਪਰੋਸਿਆ ਜਾਂਦਾ ਹੈ ਜਿੱਦਾਂ ਕੀ ਕਿਮਚੀ, ਕਟਲ ਮੱਛੀ ਦਾ ਆਚਾਰ, ਮਸਾਲੇਦਾਰ ਤੰਦੂਆ (octopus) ਅਤੇ ਹੋਰ ਦੂਜੇ ਪਕਵਾਨ. ਹੋਰ ਕਿਸਮਾਂ ਜਿੰਨਾਂ ਵਿੱਚ ਸਮੱਗਰੀ ਜਿਂਵੇ ਦੁੱਧ, ਸਬਜ਼ੀ, ਸਮੁੰਦਰੀ ਭੋਜਨ (seafood), ਗਿਰੀਆਂ ਅਤੇ ਵੱਖ-ਵੱਖ ਤਰਾਂ ਦੀ ਹੋਰ ਦਾਣੇ ਸ਼ਾਮਲ ਹਨ।[3]
ਜੁਕ ਦੀ ਕਿਸਮਾਂ |
---|
| A bowl of Korean take-out olgaengi (melanian snail) juk |
| A bowl of Korean seafood juk with roasted ground seaweed and roasted sesame seeds and Banchan |
|