ਜੂਲੀਅਟ ਜੈਕੀਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜੂਲੀਅਟ ਜੈਕੀਸ (ਜਨਮ 3 ਅਕਤੂਬਰ 1981) ਇਕ ਬ੍ਰਿਟਿਸ਼ ਪੱਤਰਕਾਰ, ਆਲੋਚਕ ਅਤੇ ਲਘੂ ਗਲਪ ਲੇਖਕ ਹੈ, ਜਿਸਨੂੰ ਟਰਾਂਸ ਔਰਤ ਹੋਣ ਵਜੋਂ ਆਪਣੀ ਤਬਦੀਲੀ ਅਤੇ ਟਰਾਂਸਜੈਂਡਰ ਤਜਰਬੇ ਅਧਾਰਿਤ ਉਸਦੇ ਕੰਮ ਲਈ ਜਾਣਿਆ ਜਾਂਦਾ ਹੈ।[1]


ਸਿੱਖਿਆ[ਸੋਧੋ]

ਜੈਕੀਸ ਦਾ ਜਨਮ ਰੇੱਡਹਿੱਲ, ਸੂਰੇ ਹੋਇਆ ਅਤੇ ਉਹ ਹੋਰਲੇ ਰਹਿ ਕੇ ਵੱਡੀ ਹੋਈ। ਉਹ ਸਕੂਲੀ ਪੜ੍ਹਾਈ ਲਈ ਖੇਤਰੀ ਕੰਪਰੀਹੇਨਸਿਵ ਸਕੂਲ ਜਾਣ ਤੋਂ ਪਹਿਲਾਂ ਦੋ ਸਾਲ ਰੇਜੀਗੇਟ ਗਰਾਮਰ ਸਕੂਲ ਗਈ।[2] ਫਿਰ ਉਸ ਤੋਂ ਬਾਅਦ ਉਹ ਹੋਰਸ਼ਮ ਦੇ ਕੋਲੀਅਰ ਕਾਲਜ, ਵੇਸਟ ਸਸੇਕਸ ਗਈ ਅਤੇ ਮੈਨਚੇਸਟਰ ਯੂਨੀਵਰਸਿਟੀ ਤੋਂ ਇਤਿਹਾਸ ਪੜ੍ਹਨ ਤੋਂ ਬਾਅਦ ਉਹ ਸਾਹਿਤ ਅਤੇ ਫ਼ਿਲਮ ਦੀ ਪੜ੍ਹਾਈ ਲਈ ਸਸੇਕਸ ਯੂਨੀਵਰਸਿਟੀ ਗਈ।


ਰਚਨਾਵਾਂ[ਸੋਧੋ]

2007 ਵਿਚ ਉਸਨੇ ਰੇਅਨਰ ਲੇਖਕ ਦੀ ਅਵੇਂਟ-ਗਾਰਡ ਕਿਤਾਬ ਪ੍ਰਕਾਸ਼ਿਤ ਕੀਤੀ ਅਤੇ ਉਸ ਤੋਂ ਬਾਅਦ ਉਸਦੀ ਜੀਵਨੀ ਟਰਾਂਸ ਸਿਰਲੇਖ ਹੇਠ 2015 ਵਿਚ ਵਰਸੋ ਬੁਕਸ ਵਲੋਂ ਪ੍ਰਕਾਸ਼ਿਤ ਕੀਤੀ ਗਈ ਸੀ। ਉਹ 'ਦ ਗਾਰਡੀਅਨ' ਲਈ 'ਲਿੰਗ ਪਛਾਣ' ਵਿਸ਼ੇ ਦੀ ਕਲਮਨਵੀਸ ਹੈ[3] ਅਤੇ 'ਦ ਨਿਊ ਸਟੇਟਸਮੈਨ' ਲਈ ਸਾਹਿਤ, ਫ਼ਿਲਮ, ਕਲਾ ਅਤੇ ਫੁੱਟਬਾਲ 'ਤੇ ਲਿਖਦੀ ਹੈ।[4] ਉਸਨੇ 2010 ਵਿਚ ਆਪਣੇ ਲਿੰਗ ਨਿਰਧਾਰਨ ਲਈ ਲਿਖਣਾ ਸ਼ੁਰੂ ਕੀਤਾ। ਉਸਨੇ ਸ਼ੀਲਾ ਹੇਤੀ ਦੀ ਕਿਤਾਬ, "ਵੁਮੈਨ ਇਨ ਕਲੌਥਸ" ਵਿਚ ਇਕ ਸੈਕਸ਼ਨ ਦਾ ਯੋਗਦਾਨ ਪਾਇਆ, ਜਿਸ ਨੂੰ 2014 ਵਿਚ ਪ੍ਰਕਾਸ਼ਿਤ ਕੀਤਾ ਗਿਆ ਸੀ।

ਸਨਮਾਨ[ਸੋਧੋ]

ਲਿੰਗ ਨਿਰਧਾਰਨ 'ਤੇ ਉਸਦੀ ਸੀਰੀਜ਼ ਲਈ ਉਸਨੂੰ 2011 ਵਿਚ 'ਦ ਓਰਵੈਲ ਪ੍ਰਾਇਜ਼' ਨਾਲ ਸਨਮਾਨਿਤ ਕੀਤਾ ਸੀ।[5] 2012 ਵਿਚ ਉਸਨੂੰ ਸੰਡੇ ਪਿੰਕ ਲਿਸਟ 'ਚ ਪ੍ਰਭਾਵਸ਼ਾਲੀ ਪੱਤਰਕਾਰ ਵਜੋਂ 'ਦ ਇੰਡਪੇਂਡਟ' ਵਿਚ ਇਕ ਚੁਣਿਆ ਗਿਆ ਸੀ[6] ਅਤੇ 2013 ਦੀ ਲਿਸਟ ਵਿਚ ਵੀ।[7]


ਨਿੱਜੀ ਜ਼ਿੰਦਗੀ[ਸੋਧੋ]

ਜੈਕੀਸ ਫੁੱਟਬਾਲ ਵੀ ਖੇਡਦੀ ਹੈ ਅਤੇ ਉਸਨੇ ਬ੍ਰਾਇਟ ਬੇਂਡਟ ਨਾਲ 2008 ਦੇ ਆਈ.ਜੀ.ਐਲ.ਐਫ.ਏ. ਵਿਸ਼ਵ ਕੱਪ 'ਚ ਸ਼ੀਲਡ ਜਿੱਤੀ ਸੀ।[8] ਕਾਫੀ ਸਾਲਾਂ ਤੱਕ ਉਸਨੇ ਐਨ.ਐਚ.ਐਸ. ਲਈ ਕੰਮ ਕੀਤਾ, ਇਸ ਸਮੇਂ ਦੌਰਾਨ ਐਂਡ੍ਰਿਊ ਲੈਂਸਲੇ ਦੇ ਸੁਧਾਰ ਲਾਗੂ ਕੀਤੇ ਗਏ ਸਨ. ਉਸਨੇ 2014 ਵਿੱਚ ਰਿਡੰਡੈਂਟ ਬਣਾ ਦਿੱਤਾ ਸੀ। ਉਸਨੇ ਨਿਊ ਸਟੇਟਸਮੈਨ ਲਈ ਇੱਕ ਨਿਜੀ ਲੇਖ 'ਚ ਐੱਨ.ਐਚ.ਐਸ. ਦੀ ਇਸ ਮਿਆਦ ਬਾਰੇ ਵੀ ਲਿਖਿਆ ਸੀ।[9]


ਹਵਾਲੇ[ਸੋਧੋ]

  1. Juliet Jacques (2 June 2012). "A transgender journey: part one". The Guardian. London. Retrieved 12 January 2013. 
  2. Jacques, Juliet. "On the dispute between the trans community and radical feminism". New Statesman. Retrieved 21 September 2014. 
  3. "A transgender journey | Life and style". The Guardian. London. 2 June 2010. Retrieved 12 January 2013. 
  4. "Juliet Jacques". Newstatesman.com. Retrieved 12 January 2013. 
  5. "Long Lists". The Orwell Prize. Retrieved 12 January 2013. 
  6. "IoS Pink List 2012: Journalists - News - People". The Independent. London. 4 November 2012. Retrieved 12 January 2013. 
  7. "The Independent on Sunday's Pink List 2013". The Independent. London. 13 October 2013. 
  8. "Juliet Jacques". The Orwell Prize. Retrieved 12 January 2013. 
  9. Jacques, Juliet. "Goodbye to the NHS: a personal story of a public service". New Statesman. Retrieved 21 September 2014.