ਸਮੱਗਰੀ 'ਤੇ ਜਾਓ

ਜੂਲੀਆ ਲੋਪਜ਼ ਡ ਅਲਮੇਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੂਲੀਆ ਲੋਪਜ਼ ਡ ਅਲਮੇਡਾ
ਐਂਨੀਆ ਏਟਰਨਾ ਦੇ ਪਹਿਲੇ ਐਡੀਸ਼ਨ ਵਿੱਚ ਸ਼ਾਮਲ ਸਕੈਚ
ਐਂਨੀਆ ਏਟਰਨਾ ਦੇ ਪਹਿਲੇ ਐਡੀਸ਼ਨ ਵਿੱਚ ਸ਼ਾਮਲ ਸਕੈਚ
ਜਨਮ(1862-09-24)24 ਸਤੰਬਰ 1862
ਰੀਓ ਡੀ ਜਨੇਰੋ, ਬ੍ਰਾਜ਼ੀਲ
ਮੌਤ30 ਮਈ 1934(1934-05-30) (ਉਮਰ 71)
ਰੀਓ ਡੀ ਜਨੇਰੋ, ਬ੍ਰਾਜ਼ੀਲ
ਕਿੱਤਾਲੇਖਕ, ਪੱਤਰਕਾਰ, ਲੈਕਚਰਾਰ ਅਤੇ ਔਰਤਾਂ ਦੇ ਅਧਿਕਾਰਾਂ ਦੀ ਐਡਵੋਕੇਟ
ਪ੍ਰਮੁੱਖ ਕੰਮਮੈਮੋਰੀਸ ਡ ਮਾਰਟਾ, ਅ ਫੈਮਿਲਿਆ ਮੈਡੀਰੋਸ, Livro das Noivas, A Falência, ਐਂਨੀਆ ਏਟਰਨਾ, Eles e Elas, ਕੋਰੀਓ ਡਾ ਰੋਗਾ

ਜੂਲੀਆ ਵੈਲਨਟੀਨਾ ਡ ਸਿਲਵੀਰਾ ਲੋਪਜ਼ ਡ ਅਲਮੇਡਾ (24 ਸਤੰਬਰ 1862 – 30 ਮਈ 1934) ਇੱਕ ਲੇਖਕ ਦੇ ਤੌਰ 'ਤੇ ਪ੍ਰਸ਼ੰਸਾ ਅਤੇ ਸਮਾਜਿਕ ਪਰਵਾਨਗੀ ਖੱਟਣ ਵਾਲੀਆਂ ਪਹਿਲੀਆਂ ਬ੍ਰਾਜ਼ੀਲੀ ਔਰਤਾਂ ਵਿੱਚੋਂ ਇੱਕ ਸੀ. ਉਸਨੇ ਪੰਜ ਦਹਾਕਿਆਂ ਲੰਮੇ ਆਪਣੇ ਕੈਰੀਅਰ ਵਿੱਚ ਕਈ ਪ੍ਰਕਾਰ ਦੀਆਂ ਸਾਹਿਤਕ ਰਚਨਾਵਾਂ ਲਿਖੀਆਂ; ਹਾਲਾਂਕਿ, ਇਹ ਉਸ ਦੀ ਗਲਪ ਰਚਨਾ ਹੈ, ਜੋ ਪ੍ਰਕਿਰਤੀਵਾਦੀਆਂ ਐਮੀਲੀ ਜ਼ੋਲਾ ਅਤੇ ਗਾਯ ਦ ਮੋਪਾਸਾਂ ਦੇ ਪ੍ਰਭਾਵ ਹੇਠ ਲਿਖੀ ਗਈ ਹੈ, ਜਿਸ ਨੇ ਹਾਲੀਆ ਆਲੋਚਕਾਂ ਦਾ ਧਿਆਨ ਖਿੱਚਿਆ ਹੈ। ਉਸ ਦੀਆਂ ਉਘੇ ਨਾਵਲਾਂ ਵਿੱਚ ਸ਼ਹਿਰੀ ਖੇਤਰ ਵਿੱਚ ਵਾਪਰਿਆ ਪਹਿਲਾ ਬ੍ਰਾਜ਼ੀਲੀ ਨਾਵਲ, ਮੈਮੋਰੀਸ ਡ ਮਾਰਟਾ (ਮਾਰਟਾ ਦੀਆਂ ਯਾਦਾਂ), ਅ ਫੈਮਿਲਿਆ ਮੈਡੀਰੋਸ (ਮੈਡੀਰੋਸ ਪਰਿਵਾਰ) ਅਤੇ ਅ ਫੈਲਨੇਸੀਆ (ਦਿਵਾਲੀਆਪਣ) ਸ਼ਾਮਲ ਹਨ। ਬਹੁਤ ਪ੍ਰਭਾਵਸ਼ਾਲੀ ਅਤੇ ਅਲੂਸੀਓ ਐਜ਼ਵੇਡੋ, ਜ਼ੂਆਓ ਡੂ ਰੀਓ ਅਤੇ ਜੋਆਨ ਲੁਸੋ ਵਰਗੇ ਸਮਕਾਲੀਆਂ ਦੀ ਪ੍ਰਸੰਸਾ ਹਾਸਲ ਕਰਨ ਵਾਲੀ ਜੂਲੀਆ ਨੂੰ[1] [2] ਆਧੁਨਿਕ ਜੈਂਡਰ ਭੂਮਿਕਾਵਾਂ ਅਤੇਔਰਤਾਂ ਦੇ ਵੱਧ ਅਧਿਕਾਰਾਂ ਦੀ ਸ਼ੁਰੂਆਤੀ ਐਡਵੋਕੇਟ, ਲਾਰਿਸ ਲੁਸਪੈਕਟਰ ਵਰਗੀਆਂ ਔਰਤ ਲੇਖਕਾਂ ਲਈ ਅਗਵਾਨੂੰ ਅਤੇ ਗ਼ੁਲਾਮੀ ਦੇ ਖ਼ਾਤਮੇ ਦੀ ਸਮਰਥਕ ਦੇ ਤੌਰ 'ਤੇ ਯਾਦ ਕੀਤਾ ਜਾਂਦਾ ਹੈ। ਉਹ ਕਵੀ ਫਿਲਿੰਟੋ ਡ ਅਲਮੇਡਾ ਨਾਲ ਵਿਆਹੀ ਹੋਈ ਸੀ।

ਜ਼ਿੰਦਗੀ

[ਸੋਧੋ]

ਲੋਪਜ਼ ਡ ਅਲਮੇਡਾ ਦਾ ਜਨਮ 24 ਸਤੰਬਰ 1862 ਨੂੰ ਰਿਓ ਦੇ ਜਨੇਯਰੋ ਵਿੱਚ ਹੋਇਆ ਸੀ। ਉਹ ਵਿਸਕੌਂਡ ਡੇ ਸਾਓ ਵੈਲਨਟੀਮ (ਅੰਗਰੇਜ਼ੀ ਵਿੱਚ "ਵਿਸਕੌਂਟ ਆਫ਼ ਸੇਂਟ ਵੈਲਨਟੀਨ") ਦੀ ਧੀ ਸੀ। ਉਸ ਦੇ ਕਰੀਅਰ ਦੀ ਸ਼ੁਰੂਆਤ 1881 ਵਿੱਚ ਕੈਂਪਿਨਸ ਦੇ ਇੱਕ ਅਖ਼ਬਾਰ ਦ ਗੈਜੇਟਾ ਡ ਕੈਂਪਿਨਸ ਤੋਂ ਹੋਈ। ਇਸ ਸਾਲ ਨੇ ਬ੍ਰਾਜ਼ੀਲ ਦੇ ਸਾਹਿੱਤ ਵਿੱਚ ਕਈ ਸ਼ਿਫਟ ਲਿਆਂਦੇ, ਯਾਨੀ ਮੈਮੋਰੀਸ ਪੋਸਟਮਾਸ ਡ ਬਰਾਸ ਕਿਊਬਾਸ ਆਫ਼ ਮਾਛੋਡੋ ਡ ਅੱਸੀਸ। ਲੋਪਸ ਡ ਅਲਮੇਡਾ ਨੇ ਨਵੇਂ ਰੁਝਾਨਾਂ ਨੂੰ ਅਪਣਾਇਆ; ਪਰ, ਉਸ ਦੀ ਪ੍ਰਸਿੱਧੀ ਵਕਤੀ ਸੀ। 

ਇੰਪੀਰੀਅਲ ਬ੍ਰਾਜ਼ੀਲ, ਸਾਹਿਤ ਨੂੰ ਸਮਰਪਿਤ ਇੱਕ ਔਰਤ ਨੂੰ ਹਿਕਾਰਤ ਅਤੇ ਇੱਕ ਤਰ੍ਹਾਂ ਦੇ ਤੁਅੱਸਬ ਨਾਲ ਦੇਖਿਆ ਜਾਂਦਾ ਸੀ। ਜੋਆਓ ਡੋ ਰਿਓ ਨੂੰ ਇੱਕ ਇੰਟਰਵਿਊ ਵਿੱਚ ਉਸ ਨੇ ਕਿਹਾ ਕਿ:

Pois eu em moça fazia versos. Ah! Não imagina com que encanto. Era como um prazer proibido! Sentia ao mesmo tempo a delícia de os compor e o medo de que acabassem por descobri-los. Fechava-me no quarto, bem fechada, abria a secretária, estendia pela alvura do papel uma porção de rimas... De repente, um susto. Alguém batia à porta. E eu, com a voz embargada, dando volta à chave da secretária: já vai, já vai! A mim sempre me parecia que se viessem a saber desses versos, viria o mundo abaixo. Um dia porém, eu estava muito entretida na composição de uma história, uma história em verso, com descrições e diálogos, quando ouvi por trás de mim uma voz alegre: – Peguei-te, menina! Estremeci, pus as duas mãos em cima do papel, num arranco de defesa, mas não me foi possível. Minha irmã, adejando triunfalmente a folha e rindo a perder, bradava:– Então a menina faz versos? Vou mostrá-los ao papá! Não mostres! – É que mostro![3]

ਜਦੋਂ ਮੈਂ ਛੋਟੀ ਕੁੜੀ ਸਾਂ ਤਾਂ ਮੈਂ ਕਵਿਤਾਵਾਂ ਲਿਖੀਆਂ। ਓ! ਤੁਸੀਂ ਅਨੰਦ ਦੀ ਕਲਪਨਾ ਨਹੀਂ ਕਰ ਸਕਦੇ। ਇਹ ਇੱਕ ਤਰ੍ਹਾਂ ਵਰਜਿਤ ਮਨੋਰੰਜਨ ਵਾਂਗ ਸੀ! ਮੈਨੂੰ ਲਿਖਣ ਦਾ ਅਨੰਦ ਅਤੇ ਨਾਲ ਹੀ ਡਰ ਸੀ ਕਿ ਕਿਸੇ ਨੂੰ ਉਹਨਾਂ ਦਾ ਪਤਾ ਚੱਲ ਜਾਏਗਾ। ਮੈਂ ਆਪਣੇ ਨੂੰ ਕਮਰੇ ਵਿੱਚ ਬੰਦ ਕਰ ਲੈਂਦੀ, ਕਮਰੇ ਦਾ ਦਰਵਾਜ਼ਾ ਬੰਦ ਰਹਿੰਦਾ। ਡੈਸਕ ਖੋਲ੍ਹਦੀ ਪੇਪਰ ਦੀ ਚਟਿਆਈ ਤੇ ਅਣਗਿਣਤ ਕਵਿਤਾਵਾਂ ਕਵਿਤਾਵਾਂ ਫੈਲੀਆਂ ਹੁੰਦੀਆਂ... ਅਚਾਨਕ, ਕੁਝ ਮੈਨੂੰ ਕੰਬਾ ਦਿੰਦਾ। ਕੋਈ ਦਰਵਾਜ਼ਾ ਖੜਕਾ ਰਿਹਾ ਹੁੰਦਾ। ਅਤੇ ਮੈਂ, ਕੰਬਦੀ ਆਵਾਜ਼ ਨਾਲ, ਡੈਸਕ ਦੀ ਕੁੰਜੀ ਨੂੰ ਘੁਮਾਉਂਦੀ ਕਹਿੰਦੀ: ਮੈਂ ਆ ਰਹੀ ਹਾਂ, ਮੈਂ ਆ ਰਹੀ ਹਾਂ! ਮੈਨੂੰ ਇੰਜ ਜਾਪਦਾ ਸੀ ਕਿ ਜੇ ਕਿਸੇ ਨੂੰ ਇਨ੍ਹਾਂ ਕਵਿਤਾਵਾਂ ਬਾਰੇ ਪਤਾ ਲਗ ਜਾਏ, ਤਾਂ ਦੁਨੀਆ ਬਿਖਰ ਜਾਵੇਗੀ। ਇੱਕ ਦਿਨ, ਹਾਲਾਂਕਿ, ਮੈਨੂੰ ਇੱਕ ਕਹਾਣੀ ਲਿਖਣ ਵਿੱਚ ਬਹੁਤ ਹੀ ਮਗਨ ਸੀ, ਇੱਕ ਕਾਵਿ-ਕਹਾਣੀ, ਵਿਵਰਣਾਂ ਅਤੇ ਸੰਵਾਦਾਂ ਨਾਲ ਭਰਪੂਰ, ਜਦੋਂ ਮੈਂ ਆਪਣੇ ਪਿੱਛੇ ਇੱਕ ਪ੍ਰਸ਼ੰਨ ਅਵਾਜ਼ ਸੁਣੀ: - ਮੈਂ ਤੈਨੂੰ ਫੜ ਲਿਆ ਕੁੜੀਏ! ਮੈਂ ਕੰਬ ਰਹੀ ਸੀ, ਮੈਂ ਬਚਾਓ ਲਈ ਝਟਕੇ ਨਾਲ ਪੇਪਰ ਤੇ ਆਪਣੇ ਦੋਨੋਂ ਹੱਥ ਰੱਖ ਦਿੱਤੇ ਪਰ ਇਹ ਅਸੰਭਵ ਸੀ। ਮੇਰੀ ਭੈਣ ਸ਼ੀਟ ਨੂੰ ਜੇਤੂ ਅੰਦਾਜ਼ ਵਿੱਚ ਫ਼ਰੋਲਦੀ ਹੋਈ ਅਤੇ ਹੱਸਦੀ ਹੋਈ, ਬੋਲੀ: - ਤਾਂ ਫਿਰ, ਕੀ ਇਹ ਕੁੜੀ ਕਵਿਤਾਵਾਂ ਲਿਖਦੀ ਹੈ? ਮੈਂ ਇਹ ਪਾਪਾ ਨੂੰ ਦਿਖਾਉਣ ਜਾਂਦੀ ਹਾਂ! - ਉਹਨਾਂ ਨੂੰ ਨਾ ਦਿਖਾਓ! ਮੈਂ ਦਿਖਾ ਦਿਆਂਗੀ!

ਗਜ਼ੇਟਾ ਡ ਕੈਂਪਿਨਸ ਵਿੱਚ ਉਸ ਦਾ ਪਹਿਲਾ ਲੇਖ ਥੀਏਟਰ ਬਾਰੇ ਇੱਕ ਲੇਖ ਸੀ। ਹਾਲਾਂਕਿ ਉਹ ਲਿਖਣ ਦੇ ਰਾਹ ਤੁਰੀਆਂ ਸਭ ਤੋਂ ਪਹਿਲੀਆਂ ਬ੍ਰਾਜ਼ੀਲੀ ਔਰਤਾਂ ਵਿੱਚੋਂ ਇੱਕ ਸੀ, ਪਰ ਉਸਨੂੰ ਜਾਰਜ ਸੈਂਡ ਅਤੇ ਜੇਨ ਔਸਟਿਨ ਵਰਗੀਆਂ ਯੂਰਪੀ ਔਰਤ ਲੇਖਕਾਂ ਜਿਹੀ ਸਫਲਤਾ ਪ੍ਰਾਪਤ ਨਹੀਂ ਹੋਈ। 

ਉਸਨੇ ਕਵੀ ਫਿਲਿੰਟੋ ਡ ਅਲਮੇਡਾ ਨਾਲ ਵਿਆਹ ਕੀਤਾ। ਉਸ ਦੀਆਂ ਸਭ ਤੋਂ ਮਸ਼ਹੂਰ ਕਿਤਾਬਾਂ ਫੈਮਿਲਿਆ ਮੈਡੀਅਰੋਸ ("ਮੈਡੀਰੋਸ ਟੱਬਰ") ਅਤੇ ਏ ਹੈਰਨਸਾ ("ਦ ਹੈਰੀਟੇਜ") ਹਨ, ਦੋਵੇਂ ਮਨੋਵਿਗਿਆਨਕ ਰੋਮਾਂਸ ਹਨ। ਪਰ ਉਸਨੇ ਬੱਚਿਆਂ ਲਈ ਸਾਹਿਤ ਵੀ ਲਿਖਿਆ, ਖਾਸ ਕਰਕੇ 1900 ਅਤੇ 1917 ਦੇ ਵਿਚਕਾਰ. ਬੱਚਿਆਂ ਲਈ ਉਸ ਦੇ ਮੁੱਖ ਕੰਮ Histórias de nossa Terra ("ਸਾਡੇ ਦੇਸ ਦੀਆਂ ਕਹਾਣੀਆਂ") ਅਤੇ Era uma vez ("ਇੱਕ ਸਮੇਂ ਦੀ ਗੱਲ ਹੈ") ਸਨ। 

ਉਹ ਇੱਕ ਰੱਜੇ ਪੁੱਜੇ ਪਿਛੋਕੜ ਦੀ ਸੀ ਅਤੇ ਔਰਤਾਂ ਦੇ ਜੀਵਨ ਦੇ ਘਰੇਲੂ ਤੱਤਾਂ ਦਾ ਸਮਰਥਨ ਕਰਦੀ ਸੀ। ਹਾਲਾਂਕਿ ਉਹ ਔਰਤ ਦੀ ਸਿੱਖਿਆ ਨੂੰ ਪਰਿਵਾਰ ਲਈ ਬਿਹਤਰ ਸਮਝਦੀ ਅਤੇ ਉਸ ਨੇ ਬ੍ਰਾਜ਼ੀਲ ਦੀ ਅਕੈਡਮੀ ਆਫ ਲੈਟਰਜ਼ ਵਿੱਚ ਸ਼ਾਮਲ ਹੋਣ ਲਈ ਕੋਸ਼ਿਸ਼ ਕੀਤੀ, ਪਰ ਅਸਫਲ ਰਹੀ।  [4][5]

ਰਚਨਾਵਾਂ

[ਸੋਧੋ]

ਨਾਵਲ 

[ਸੋਧੋ]
  • ---. Memórias de Marta (ਮਾਰਟਾ ਦੀਆਂ ਯਾਦਾਂ). ਸੋਰੋਕਾਬਾ: ਦੁਰਸਕੀ, 1889. (ਟ੍ਰਿਬਿਊਨ ਲਿਬਰਲ ਵਿੱਚ ਸੀਰੀਅਲ ਰੂਪ)
  • ---. A Família Medeiros (ਮੈਡੀਰੋਸ ਪਰਿਵਾਰ). Rio de Janeiro: Publisher unnamed, 1892. (Gazeta de Noticias ਵਿੱਚ ਸੀਰੀਅਲ ਰੂਪ), 10/16-12/17, 1891.)
  • ---. A Viúva Simões (The Widow Simões). Lisbon: António Maria Pereira, 1897. (Serialized in Gazeta de Noticias, 1895.)
  • ---. A Falência (The Bankruptcy). Rio de Janeiro: Oficina de Obras d'A Tribuna, 1901.
  • ---. A Intrusa (The Intruder). Rio de Janeiro: Francisco Alves, 1908. (Serialized in Jornal do Commercio, 1905.)
  • ---. Cruel Amor (ਬੇਰਹਿਮ ਪਿਆਰ). Rio de Janeiro: Francisco Alves, 1911. (Serialized in Jornal do Commercio, 1908.)
  • ---. Correio da Roça (ਰੋਗਾ ਦੀਆਂ ਚਿੱਠੀਆਂ). Rio de Janeiro: Francisco Alves, 1913. (Serialized in O País, 9/7/1909 – October 17, 1910.)
  • ---. A Silveirinha. Rio de Janeiro: Francisco Alves, 1914. (Serialized in Jornal do Comércio, 1913.)
  • Almeida, Filinto de, and Júlia Lopes de Almeida. A Casa Verde. São Paulo: Companhia Editora Nacional, 1932. (Serialized in Jornal do Commercio, 12/18/1898 – March 16, 1899.)
  • ---. Pássaro Tonto (ਡਿਜ਼ੀ ਪਰਿੰਦਾ). São Paulo: Companhia Editora Nacional, 1934.

ਲਘੂ ਗਲਪ 

[ਸੋਧੋ]
  • Vieira, Adelina Lopes, and Júlia Lopes de. Contos Infantis. Lisbon: Companhia Editora, 1886.
  • ---. Traços e Illuminuras. Lisbon: Typographia Castro & Irmão, 1887.
  • ---. Ância Eterna. Rio de Janeiro: H. Garnier, 1903.
    • Revised edition: Rio de Janeiro: A Noite: 1938.
  • ---. Histórias da Nossa Terra. Rio de Janeiro: Francisco Alves, 1907.
  • ---. Era uma Vez.... Rio de Janeiro: Jacintho Ribeiro dos Santos, 1917.
  • ---. A Isca. Rio de Janeiro: Leite Ribeiro: 1922.

ਥੀਏਟਰ

[ਸੋਧੋ]
  • ---. A Herança. Rio de Janeiro: Typographia do Jornal do Commercio, 1909. (Performed at the Teatro de Exposição Nacional, 9/4/1908.)
  • ---. Teatro. Porto: Renascença Portuguesa, 1917.
    • Includes: Quem Não Perdoa, Doidos de Amor, and Nos Jardins de Saul.

ਹੋਰ

[ਸੋਧੋ]
  • ---. Livro das Noivas. Rio de Janeiro: Publisher unnamed, 1896.
  • ---. Livro das Donas e Donzellas. Rio de Janeiro: Francisco Alves, 1906.
  • ---. Eles e Elas. Rio de Janeiro: Francisco Alves, 1910.
  • ---. "Cenas e Paisagens do Espíritu Santo." Revistaa do Instituto Histórico e Geográfico Brasileiro 75 (1911): 177–217.
  • Almeida, Júlia Lopes de, and Afonso Lopes de Almeida. A Árvore. Rio de Janeiro: Francisco Alves, 1916.
  • ---. Jornadas no Meu País. Rio de Janeiro: Francisco Alves, 1920.
  • ---. Jardim Florido, Jardinagem. Rio de Janeiro: Leite Ribeiro: 1922.
  • ---. "Brasil – Conferência Pronunciada por la Autora en la Biblioteca del Consejo Nacional de Mujeres de la Argentina." Buenos Aires, 1922.
  • ---. "Oração a Santa Dorotéia". Rio de Janeiro: Francisco Alves, 1923.
  • ---. Maternidade. Rio de Janeiro: Olivia Herdy de Cabral Peixoto, 1925. (Serialized in Jornal do Commercio, 8/19/1924 – August 24, 1925.)
  • ---. Oração à Bandeira. Rio de Janeiro: Olivia Herdy de Cabral Peixoto, 1925.

ਹਵਾਲੇ

[ਸੋਧੋ]
  1. Rio, João de. "Um Lar de Artistas". O Momento Literário. Ed. Rosa Gens. Rio de Janeiro: Edições do Departamento Nacional de Livro, 1994. 28–37. Print.
  2. Luso, João. "D. Júlia Lopes de Almeida." Revista de Academia Brasileira de Letras 45.151 (1934): 363–370. Print.
  3. [1] JÚLIA LOPES DE ALMEIDA: A BUSCA DA LIBERAÇÃO FEMININA PELA PALAVRA – Cátia Toledo Mendonça. UFPR (in Portuguese.)
  4. Emancipating the female sex: the struggle for women's rights in Brazil, 1850 ... by June Edith Hahner, pg 114
  5. Central at the margin: five Brazilian women writers by Renata Ruth Mautner Wasserman, pgs 33–41