ਜੇਨ ਪ੍ਰੈਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੇਨ ਪ੍ਰੈਟ
ਜਨਮ (1962-11-11) ਨਵੰਬਰ 11, 1962 (ਉਮਰ 61)
ਅਲਮਾ ਮਾਤਰਓਬ੍ਰ੍ਲਿਨ ਕਾਲਜ
ਪੇਸ਼ਾਮੈਗਜ਼ੀਨ ਸੰਪਾਦਕ, ਪਬਲਿਸ਼ਰ
ਜੀਵਨ ਸਾਥੀਐਂਡਰਿਊ ਸ਼ਾਇਫਰ
ਬੱਚੇ1

ਜੇਨ ਪ੍ਰੈਟ (ਜਨਮ 11 ਨਵੰਬਰ, 1962) ਸੈਸੀ ਅਤੇ ਜੇਨ ਦੀ ਬਾਨੀ ਸੰਪਾਦਕ ਹੈ, ਅਤੇ ਐਕਸੋਜੇਨ ਦੀ ਮੌਜੂਦਾ ਸੰਪਾਦਕ ਹੈ।[1][2] ਇਹ ਸੀਰੀਅਸ ਐਕਸਐਮ ਰੇਡੀਓ ਤੇ ਟਾਕ ਸ਼ੋਅ ਜੇਨ ਰੇਡੀਓ ਦੀ ਮੇਜ਼ਬਾਨ ਹੈ।

ਮੁੱਢਲਾ ਜੀਵਨ [ਸੋਧੋ]

ਜੇਨ ਪ੍ਰੈਟ ਦਾ ਜਨਮ ਸਾਨ ਫ਼੍ਰਾਂਸਿਸਕੋ, ਕੈਲੀਫੋਰਨੀਆ ਵਿੱਚ ਇੱਕ ਕਲਾਕਾਰ ਸ਼ੇਇਲਾ ਮਾਰਕਸ ਬਲੇਕ, ਡਿਊਕ ਯੂਨੀਵਰਸਿਟੀ ਵਿੱਚ ਕਲਾ ਦੇ ਇੱਕ ਪ੍ਰੋਫ਼ੈਸਰ ਅਤੇ ਚਿੱਤਰਕਾਰ ਵਰਨਨ ਪ੍ਰੈਟ ਕੋਲ ਹੋਇਆ ਸੀ।[3][4] ਇਸ ਦੀ ਮਾਂ ਨਿਊਯਾਰਕ ਦੇ ਕਵੀਨਸ ਸ਼ਹਿਰ ਵਿੱਚ ਵੱਡੀ ਹੋਈ ਅਤੇ ਇਸਦਾ ਨਾਨਾ, ਜੋਸਫ ਮਾਰਕਸ, ਡੱਬਲਡੇ ਪਬਲੀਸਿੰਗ ਕੰਪਨੀ ਦਾ ਉਪ-ਪ੍ਰਧਾਨ ਸੀ। ਉਸਦੇ ਦਾਦਾ ਜੀ ਗੈਥੇਰ ਪ੍ਰੈਟ ਸਨ, ਜੋ ਵਰਜੀਨੀਆ ਯੂਨੀਵਰਸਿਟੀ ਵਿੱਚ ਇੱਕ ਪੈਰਾਨਾਰਮਲ ਮਨੋ-ਵਿਗਿਆਨ ਖੋਜਕਾਰ ਸਨ। ਜੇਨ ਦੇ ਮਾਤਾ-ਪਿਤਾ ਦਾ ਤਲਾਕ ਹੋ ਗਿਆ ਜਦੋਂ ਇਹ 13 ਸਾਲ ਦੀ ਸੀ। ਉਹ ਉੱਤਰੀ ਕੈਰੋਲੀਨਾ ਦੇ ਡਰਹਮ, ਵਿੱਚ ਵੱਡੀ ਹੋਈ ਅਤੇ 15 ਸਾਲ ਦੀ ਉਮਰ ਵਿੱਚ ਐਂਡੋਵਰ, ਮੈਸੇਚਿਉਸੇਟਸ ਵਿੱਚ ਫਿਲੀਪਸ ਅਕੈਡਮੀ ਵਿੱਚ ਦਾਖ਼ਲਾ ਲਿਆ। ਫਿਲੀਪਸ ਅਕੈਡਮੀ ਤੋਂ ਗ੍ਰੈਜੁਏਸ਼ਨ ਤੋਂ ਬਾਅਦ, ਪ੍ਰੈਟ ਓਬ੍ਰ੍ਲਿਨ, ਓਹਿਓ ਦੇ ਓਬ੍ਰ੍ਲਿਨ ਕਾਲਜ ਵਿੱਚ  ਦਾਖ਼ਿਲਾ ਲਿਆ, ਜਿੱਥੇ ਇਸਨੇ ਆਧੁਨਿਕ ਨਾਚ ਨਾਲ ਸੰਚਾਰ ਵਿੱਚ ਇੱਕ ਡਿਗਰੀ ਪ੍ਰਾਪਤ ਕੀਤੀ। 

ਨਿੱਜੀ ਜੀਵਨ[ਸੋਧੋ]

ਜੇਨ ਪ੍ਰੈਟ ਅਤੇ ਅਭਿਨੇਤਾ/ਲੇਖਕ ਐਂਡਰਿਊ ਸ਼ਾਇਫਰ ਦੀ ਇੱਕ ਧੀ, ਸ਼ਾਰਲੈਟ ਜੇਨ (ਜਨਮ ਦਸੰਬਰ, 2002), ਹੈ।[5]

ਹਵਾਲੇ[ਸੋਧੋ]

  1. Brodesser-Akner, Taffy (2011-05-29). "The Los Angeles Times". Articles.latimes.com. Retrieved 2013-12-05.
  2. Kira Cochrane. "The Guardian". The Guardian. Retrieved 2013-12-05.
  3. Swanson, Carl (August 14, 2012). "Jane Pratt's Perpetual Adolescence: Why She's Still Talking Teen Three Decades After Sassy". New York Magazine. Retrieved October 16, 2014. {{cite web}}: Italic or bold markup not allowed in: |publisher= (help)
  4. Smith, Dinitia (May 25, 1992). "Jane's World! Jane's World!". Vol. 25, no. 21. New York Magazine. p. 65. {{cite news}}: |access-date= requires |url= (help); Italic or bold markup not allowed in: |publisher= (help)|access-date= requires |url= (help)
  5. "Jane Pratt miscarries twins – Moms & Babies – Moms & Babies - People.com". Celebrity-babies.com. 2011-12-17. Archived from the original on 2008-09-22. Retrieved 2013-01-11.

ਬਾਹਰੀ ਲਿੰਕ[ਸੋਧੋ]