ਜੇਮਜ਼ ਕੇ. ਪੋਕ
ਜੇਮਜ਼ ਕੇ. ਪੋਕ | |
|---|---|
| 11ਵਾਂ ਰਾਸ਼ਟਰਪਤੀ | |
| ਦਫ਼ਤਰ ਵਿੱਚ 4 ਮਾਰਚ, 1845 – 4 ਮਾਰਚ, 1849 | |
| ਉਪ ਰਾਸ਼ਟਰਪਤੀ | ਜਾਰਜ ਐਮ ਡੈਲਸ |
| ਤੋਂ ਪਹਿਲਾਂ | ਜੌਹਨ ਟਾਈਲਰ |
| ਤੋਂ ਬਾਅਦ | ਜੈਚਰੀ ਟਾਇਲਰ |
| 9th ਟੈਨੇਸੀ ਦਾ ਗਵਰਨਰ | |
| ਦਫ਼ਤਰ ਵਿੱਚ 14 ਅਕਤੂਬਰ, 1839 – 15 ਅਕਤੂਬਰ, 1841 | |
| ਤੋਂ ਪਹਿਲਾਂ | ਨਿਊਟਨ ਕੈਨਨ |
| ਤੋਂ ਬਾਅਦ | ਜੇਮਜ਼ ਸੀ ਜੋਨਜ਼ |
| ਸਪੀਕਰ | |
| ਦਫ਼ਤਰ ਵਿੱਚ 7 ਦਸੰਬਰ, 1835 – 4 ਮਾਰਚ, 1839 | |
| ਰਾਸ਼ਟਰਪਤੀ | ਐਾਡਰਿਊ ਜੈਕਸਨ ਮਾਰਟਿਨ ਵੈਨ ਬੁਰੇਨ |
| ਤੋਂ ਪਹਿਲਾਂ | ਜੌਹਨ ਬੈੱਲ |
| ਤੋਂ ਬਾਅਦ | ਰੋਬਰਟ ਐਮ ਟੀ ਹੰਟਰ |
| ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ (ਟੈਨੇਸੀ ਦੇ ਟੈਨੇਸੀ ਜ਼ਿਲ੍ਹੇ ਤੋਂ) | |
| ਦਫ਼ਤਰ ਵਿੱਚ 4 ਮਾਰਚ, 1833 – 4 ਮਾਰਚ, 1839 | |
| ਤੋਂ ਪਹਿਲਾਂ | ਵਿਲੀਅਮ ਫਿਟਜ਼ਗਰਲਡ |
| ਤੋਂ ਬਾਅਦ | ਹਰਵੇ ਮਾਗੀ ਵਾਟਰਸਨ |
| ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ (ਟੈਨੇਸੀ ਦੇ ਟੈਨੇਸੀ ਜ਼ਿਲ੍ਹੇ ਤੋਂ) | |
| ਦਫ਼ਤਰ ਵਿੱਚ 4 ਮਾਰਚ, 1825 – 4 ਮਾਰਚ, 1833 | |
| ਤੋਂ ਪਹਿਲਾਂ | ਜੌਹਨ ਅਲੈਜ਼ੈਂਡਰ ਕਾੱਕ |
| ਤੋਂ ਬਾਅਦ | ਬਾਲੀ ਪੇਟਨ |
| ਨਿੱਜੀ ਜਾਣਕਾਰੀ | |
| ਜਨਮ | ਜੇਮਜ਼ ਕੇ ਪੋਕ ਨਵੰਬਰ 2, 1795 ਪਾਇਨਵਿਲੇ |
| ਮੌਤ | ਜੂਨ 15, 1849 (ਉਮਰ 53) ਨਸ਼ਵਿਲੇ |
| ਕਬਰਿਸਤਾਨ | ਟੈਨੇਸੀ ਨਾਸ਼ਵਿਲੇ |
| ਸਿਆਸੀ ਪਾਰਟੀ | ਡੈਮੋਕ੍ਰੈਟਿਕ |
| ਜੀਵਨ ਸਾਥੀ |
ਸਰਾਹ ਚਾਈਲਡਿਸ ਪੋਕ (ਵਿ. 1824) |
| ਅਲਮਾ ਮਾਤਰ | ਉੱਤਰੀ ਕਾਰੋਲੀਨਾ ਯੂਨੀਵਰਸਿਟੀ |
| ਪੇਸ਼ਾ |
|
| ਦਸਤਖ਼ਤ | |
| ਫੌਜੀ ਸੇਵਾ | |
| ਵਫ਼ਾਦਾਰੀ | ਫਰਮਾ:Country data ਟੈਨੇਸੀ |
| ਬ੍ਰਾਂਚ/ਸੇਵਾ | ਟੈਨੇਸੀ ਸਟੇਟ |
| ਯੂਨਿਟ | 5ਵੇਂ ਬ੍ਰੀਗੇਡ ਰੈਜਮੈਂਟ |
ਜੇਮਜ਼ ਕੇ ਪੋਕ (2 ਨਵੰਬਰ, 1795-15 ਜੂਨ, 1849) ਦਾ ਜਨਮ ਵਿੱਚ ਮੈਕਲਿਨਬਰਗ ਕਾਉਂਟੀ, ਉੱਤਰੀ ਕੈਰੋਲਿਨਾ ਵਿਖੇ ਹੋਇਆ ਸੀ।ਆਪ ਨੇ ਉੱਤਰੀ ਕੈਰੋਲਿਨਾ ਦੀ ਯੂਨੀਵਰਸਿਟੀ ਤੋਂ ਆਨਰਜ਼ ਨਾਲ ਗ੍ਰੈਜੂਏਸ਼ਨ ਕੀਤੀ, ਕਾਨੂੰਨ ਪੜ੍ਹਾਈ ਕੀਤੀ ਅਤੇ ਵਕੀਲ ਤੋਂ ਬਾਅਦ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ। ਆਪ ਨੇ ਸਪੀਕਰ, ਟੈਨੀਸੀ ਦਾ ਗਵਰਨਰ ਆਦਿ ਦੇ ਅਹੁਦਿਆ ਤੇ ਕੰਮ ਕੀਤਾ। ਆਪ ਨੂੰ ਡੈਮੋਕ੍ਰੇਟਿਕ ਨੇ ਉਪ¸ਰਾਸ਼ਟਰਪਤੀ ਦੇ ਪਦ ਲਈ ਨਾਮਜ਼ਾਦ[1] ਕੀਤਾ।
ਵਿਸ਼ੇਸ ਕੰਮ
[ਸੋਧੋ]ਜੇਮਜ਼ ਕੇ ਪੋਕ ਲਈ ਕੈਲੀਫੋਰਨੀਆ ਦੀ ਪ੍ਰਾਪਤੀ ਹੋਰ ਮੁਸ਼ਕਿਲ ਵੱਧ ਗਈ। ਕੈਲੀਫੋਰਨੀਆ ਅਤੇ ਨਿਊ ਮੈਕਸੀਕੋ ਕਾਉਂਟੀ ਦੇਣ ਲਈ ਆਪ ਨੇ ਮੈਕਸੀਕੋ ਕੋਲ ਇੱਕ ਦੂਤ ਭੇਜਿਆ, ਜਿਸ ਨੇ 2,00,00,000 ਡਾਲਰ ਦੀ ਰਾਸ਼ੀ ਅਤੇ ਹੋਰ ਹੋਣ ਵਾਲੇ ਨੁਕਸਾਨ ਦੇ ਦਾਅਵਿਆਂ ਦੀ ਅਮਰੀਕਨਾਂ ਵੱਲੋਂ ਪੂਰਤੀ ਕਰਨ ਦੀ ਪੇਸ਼ਕਸ਼ ਕੀਤੀ। ਦਬਾਅ ਬਣਾਉਣ ਲਈ ਆਪ ਨੇ ਜਨਰਲ ਜੈਚਰੀ ਟਾਇਲਰ ਨੂੰ ਵਿਵਾਦ ਵਾਲੇ ਇਲਾਕੇ ਰਿਓ ਗਰੈਂਡੇ ਵੱਲ ਨੂੰ ਰਵਾਨਾ ਕੀਤਾ। ਮੈਕਸੀਕਨ ਫੌਜਾਂ ਲਈ ਇਹ ਇੱਕ ਧਾਵਾ ਸੀ, ਇਸ ਲਈ ਉਹਨਾਂ ਨੇ ਟਾਇਲਰ ਦੀਆਂ ਫੌਜਾਂ 'ਤੇ ਹਮਲਾ ਕਰ ਦਿੱਤਾ। ਕਾਂਗਰਸ ਨੇ ਯੁੱਧ ਦਾ ਐਲਾਨ ਕਰ ਦਿੱਤਾ ਅਤੇ ਉੱਤਰ ਵਿਰੋਧ ਦੇ ਬਾਵਜੂਦ ਫੌਜੀ ਕਾਰਵਾਈ ਦੀ ਹਮਾਇਤ ਕੀਤੀ। ਅਮਰੀਕਨ ਫੌਜਾਂ ਜਿੱਤਾਂ ਹਾਸਲ ਕਰਦੀਆਂ ਗਈਆਂ ਅਤੇ ਉਹਨਾਂ ਨੇ ਮੈਕਸੀਕੋ ਸ਼ਹਿਰ 'ਤੇ ਕਬਜ਼ਾ ਕਰ ਲਿਆ। ਆਪ ਨੇ ਸੰਯੁਕਤ ਰਾਜ ਵਿੱਚ ਬਹੁਤ ਵੱਡਾ ਇਲਾਕਾ ਸ਼ਾਮਿਲ ਕਰ ਲਿਆ ਪਰ ਇਸ ਪ੍ਰਾਪਤੀ ਨੇ ਗੁਲਾਮਦਾਰੀ ਦਾ ਪਸਾਰ ਕਰਨ ਦੇ ਮੁੱਦੇ ਬਾਰੇ ਉੱਤਰ ਅਤੇ ਦੱਖਣ ਵਿਚਕਾਰ ਸਖਤ ਲੜਾਈ ਛੇੜ ਦਿੱਤੀ।ਆਪ ਦਾ ਜੂਨ 1849 ਵਿੱਚ ਦਿਹਾਂਤ ਹੋ ਗਿਆ।
ਹਵਾਲੇ
[ਸੋਧੋ]- ↑ James Knox Polk from PresidentialAvenue.com