ਜੇਰੇਮੀ ਰੇਨਰ
ਜੇਰੇਮੀ ਲੀ ਰੇਨਰ[1] (ਜਨਮ 7 ਜਨਵਰੀ, 1971)[2] ਇੱਕ ਅਮਰੀਕੀ ਅਦਾਕਾਰ ਹੈ। ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਦਹਮਰ (2002) ਅਤੇ ਨੀਓ ਨੇਡ (2005) ਵਰਗੀਆਂ ਸੁਤੰਤਰ ਫਿਲਮਾਂ ਰਾਹੀਂ ਕੀਤੀ। ਜੇਰੇਮੀ ਨੇ ਵੱਡੀਆਂ ਫਿਲਮਾਂ, ਜਿਵੇਂ ਕਿ ਸਵੈਟ (2003) ਅਤੇ 28 ਵੀਕ ਲੇਟਰ (2007) ਵਿੱਚ ਸਹਾਇਕ ਭੂਮਿਕਾਵਾਂ ਪ੍ਰਾਪਤ ਕੀਤੀਆਂ। ਜੇਰੇਮੀ ਨੂੰ ਦਿ ਹਰਟ ਲਾਕਰ (2008) ਵਿੱਚ ਆਪਣੀ ਕਾਰਗੁਜ਼ਾਰੀ ਲਈ ਅਕਾਦਮੀ ਅਵਾਰਡ ਲਈ ਸਰਬੋਤਮ ਅਭਿਨੇਤਾ ਅਤੇ ਦਿ ਟਾਊਨ (2010) ਵਿੱਚ ਉਸ ਦੇ ਪ੍ਰਦਰਸ਼ਨ ਲਈ ਸਰਬੋਤਮ ਸਹਾਇਕ ਅਦਾਕਾਰ ਲਈ ਅਕੈਡਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। ਉਸ ਦੀਆਂ ਫਿਲਮਾਂ ਨੇ ਉੱਤਰੀ ਅਮਰੀਕਾ ਵਿੱਚ 3.5 ਬਿਲੀਅਨ ਡਾਲਰ ਅਤੇ ਦੁਨੀਆ ਭਰ ਵਿੱਚ 9.8 ਬਿਲੀਅਨ ਡਾਲਰ ਦੀ ਕਮਾਈ ਕੀਤੀ ਹੈ,[3] ਜਿਸ ਨਾਲ ਉਹ ਹੁਣ ਤਕ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਬਾਕਸ-ਆਫਿਸ ਸਿਤਾਰਿਆਂ ਵਿਚੋਂ ਇੱਕ ਬਣ ਗਿਆ ਹੈ।[4]
ਜੇਰੇਮੀ ਮਾਰਵਲ ਸਿਨੇਮੈਟਿਕ ਯੂਨੀਵਰਸ ਦੀਆਂ ਫਿਲਮਾਂ ਥੋਰ (2011), ਅਵੈਂਜਰਸ (2012), ਅਵੈਂਜਰਸ: ਏਜ ਆਫ ਅਲਟਰਾਨ (2015), ਕੈਪਟਨ ਅਮਰੀਕਾ: ਸਿਵਲ ਵਾਰ (2016) ਅਤੇ ਐਵੇਂਜ਼ਰਸ: ਐਂਡਗੇਮ (2019) ਵਿੱਚ ਹਾਕਆਈ ਦੀ ਭੂਮਿਕਾ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ। ਉਹ ਮਿਸ਼ਨ: ਇੰਪੋਸੀਬਲ - ਗੋਸਟ ਪ੍ਰੋਟੋਕੋਲ (2011), ਦਿ ਬੌਰਨ ਲੀਗੇਸੀ (2012), ਹੈਂਸਲ ਅਤੇ ਗ੍ਰੇਟਲ: ਵਿੱਚ ਹੰਟਰਜ਼ (2013), ਅਮੈਰੀਕਨ ਹਸਲ (2013), ਮਿਸ਼ਨ: ਇੰਪੋਸੀਬਲ - ਰੋਗ ਨੇਸ਼ਨ (2015), ਅਤੇ ਅਰਾਈਵਲ ਵਿੱਚ ਵੀ ਨਜ਼ਰ ਆਇਆ ਸੀ। ਜੇਰੇਮੀ ਇੱਕ ਰੌਕ ਸੰਗੀਤਕਾਰ ਵੀ ਹੈ।[5]
ਮੁੱਢਲਾ ਜੀਵਨ
[ਸੋਧੋ]ਜੇਰੇਮੀ ਦਾ ਜਨਮ ਕੈਲੀਫੋਰਨੀਆ ਦੇ ਮੋਡੇਸਟੋ ਵਿੱਚ, ਮਾਂ ਵੈਲੇਰੀ ਕਰੀਅਰਲੀ ਅਤੇ ਪਿਤਾ ਲੀ ਰੇਨਰ, ਜੋ ਮੈਕਹੇਨਰੀ ਬੌਲ, ਜੋ ਇੱਕ ਮੋਡੇਸਟੋ ਗੇਂਦਬਾਜ਼ੀ ਐਲੀ, ਦਾ ਪ੍ਰਬੰਧਨ ਕਰਦਾ ਸੀ, ਦੇ ਘਰ ਹੋਇਆ ਸੀ।[6][7][8] ਉਸਦੇ ਮਾਪਿਆਂ ਨੇ ਅੱਲੜ ਉਮਰ ਵਿੱਚ ਵਿਆਹ ਕਰਵਾ ਲਿਆ ਅਤੇ ਜਦੋਂ ਉਹ ਦਸ ਸਾਲਾਂ ਦਾ ਸੀ ਤਾਂ ਉਹਨਾਂ ਦਾ ਤਲਾਕ ਹੋ ਗਿਆ।[9][10][11] ਉਹ ਸੱਤ ਭੈਣਾਂ-ਭਰਾਵਾਂ ਵਿਚੋਂ ਸਭ ਤੋਂ ਵੱਡਾ ਹੈ।[12] ਉਸਦੀ ਵੰਸ਼ ਵਿੱਚ ਜਰਮਨ, ਇੰਗਲਿਸ਼, ਸਕਾਟਿਸ਼, ਸਵੀਡਿਸ਼, ਆਇਰਿਸ਼ ਅਤੇ ਪਨਾਮਣੀਅਨ ਸ਼ਾਮਲ ਹਨ।
ਜੇਰੇਮੀ 1989 ਵਿੱਚ ਮੋਡੇਸਟੋ ਦੇ ਫਰੈੱਡ ਸੀ. ਬੇਅਰ ਹਾਈ ਸਕੂਲ ਤੋਂ ਗ੍ਰੈਜੂਏਟ ਹੋਇਆ[7] ਉਹ ਮੋਡੇਸਟੋ ਜੂਨੀਅਰ ਕਾਲਜ ਵਿੱਚ ਪੜ੍ਹਿਆ, ਜਿੱਥੇ ਉਸਨੇ ਕੰਪਿਊਟਰ ਸਾਇੰਸ ਅਤੇ ਕ੍ਰਿਮੀਨੋਲੋਜੀ ਦੀ ਪੜ੍ਹਾਈ ਕੀਤੀ, ਇਸ ਤੋਂ ਪਹਿਲਾਂ ਕਿ ਉਸਨੇ ਚੋਣਵੇਂ ਵਜੋਂ ਨਾਟਕ ਦੀ ਕਲਾਸ ਲਈ ਅਤੇ ਅਦਾਕਾਰੀ ਵਿੱਚ ਕਰੀਅਰ ਬਣਾਉਣ ਦਾ ਫੈਸਲਾ ਕੀਤਾ।[13]
ਹਵਾਲੇ
[ਸੋਧੋ]- ↑
- ↑
- ↑ "Jeremy Renner Movie Box Office Results". Box Office Mojo. Retrieved October 9, 2019.
- ↑ "People Index". Box Office Mojo. Retrieved October 9, 2019.
- ↑ "Renner music yandex". Archived from the original on 2020-10-01. Retrieved 2019-10-20.
{{cite web}}
: Unknown parameter|dead-url=
ignored (|url-status=
suggested) (help) - ↑
- ↑ 7.0 7.1 Rowlandmrowland, Marijke (March 7, 2010). "Renner has taken a long, slow road to fame – Jeremy Renner". Modesto Bee. Retrieved February 22, 2012.
- ↑ Lippolis, Raffaella (June 17, 2012). "Jeremy Renner, l'antiero dagli occhi di ghiaccio". Cinefilos (in Italian). Archived from the original on August 24, 2012. Retrieved April 16, 2013.
{{cite web}}
: CS1 maint: unrecognized language (link) - ↑
- ↑ "Jeremy Renner Finally Gets Some Action". Details. Archived from the original on ਅਗਸਤ 19, 2014. Retrieved December 11, 2011.
{{cite web}}
: Unknown parameter|dead-url=
ignored (|url-status=
suggested) (help) - ↑ Braun, Liz. "Renner tackling bigger missions | Movies | Entertainment". Toronto Sun. Archived from the original on ਦਸੰਬਰ 23, 2016. Retrieved February 22, 2012.
{{cite web}}
: Unknown parameter|dead-url=
ignored (|url-status=
suggested) (help) - ↑ "Jeremy Renner on His Daughter". Retrieved April 20, 2015.
- ↑