ਦ ਅਵੈਂਜਰਜ਼ (2012 ਫ਼ਿਲਮ)
ਮਾਰਵਲ ਦ ਅਵੈਂਜਰਸ | |
---|---|
ਤਸਵੀਰ:TheAvengers2012Poster.jpg ਥੀਏਟ੍ਰੀਕਲ ਰਿਲੀਜ਼ ਪੋਸਟਰ | |
ਨਿਰਦੇਸ਼ਕ | ਜੌਸ ਵੇਡਨ |
ਨਿਰਮਾਤਾ | ਕੇਵਿਨ ਫ਼ਾਇਗੀ |
ਸਕਰੀਨਪਲੇਅ ਦਾਤਾ | ਜੌਸ ਵੇਡਨ |
ਕਹਾਣੀਕਾਰ |
|
ਬੁਨਿਆਦ | ਸਟੈਨ ਲੀ ਅਤੇ ਜੈਕ ਕਰਬੀ ਦੀ ਰਚਨਾ ਦ ਅਵੈਂਜਰਸ
ਜੋ ਸਾਈਮਨ ਅਤੇ ਜੈਕ ਕਰਬੀ ਦੀ ਰਚਨਾ ਕੈਪਟਨ ਅਮੈਰਿਕਾ |
ਸਿਤਾਰੇ | |
ਸੰਗੀਤਕਾਰ | ਐਲਨ ਸਿਲਵੈਸਟ੍ਰੀ |
ਸਿਨੇਮਾਕਾਰ | ਸੀਮੱਸ ਮੈਕਗਾਰਵੀ |
ਸੰਪਾਦਕ | |
ਸਟੂਡੀਓ | ਮਾਰਵਲ ਸਟੂਡੀਓਜ਼ |
ਵਰਤਾਵਾ | ਵਾਲਟ ਡਿਜ਼ਨੀ ਸਟੂਡੀਓਜ਼ ਮੋਸ਼ਨ ਪਿਕਚਰਸ1 |
ਰਿਲੀਜ਼ ਮਿਤੀ(ਆਂ) |
|
ਮਿਆਦ | 143 ਮਿੰਟ |
ਦੇਸ਼ | ਸੰਯੁਕਤ ਰਾਜ |
ਭਾਸ਼ਾ | ਅੰਗਰੇਜ਼ੀ |
ਬਜਟ | $220 ਮਿਲੀਅਨ |
ਬਾਕਸ ਆਫ਼ਿਸ | $1.518 ਬਿਲੀਅਨ |
ਮਾਰਵਲ ਦ ਅਵੈਂਜਰਸ ,ਜਾਂ ਆਮ ਤੌਰ 'ਤੇ ਦ ਅਵੈਂਜਰਸ, 2012 ਦੀ ਇੱਕ ਅਮਰੀਕੀ ਸੂਪਰਹੀਰੋ ਫ਼ਿਲਮ ਹੈ ਜੋ ਮਾਰਵਲ ਕੌਮਿਕਸ ਦੀ ਇਸੇ ਨਾਂ ਦੀ ਸੂਪਰਹੀਰੋ ਟੀਮ ’ਤੇ ਅਧਾਰਤ ਹੈ। ਇਹ ਮਾਰਵਲ ਸਟੂਡੀਓਜ਼ ਨੇ ਪ੍ਰੋਡਿਊਸ ਕੀਤੀ ਅਤੇ ਵਾਲਟ ਡਿਜ਼ਨੀ ਸਟੂਡੀਓਜ਼ ਮੋਸ਼ਨ ਪਿਕਚਰਸ ਨੇ ਤਕਸੀਮ ਕੀਤੀ।1 ਮਾਰਵਲ ਸਿਨੇਮੈਟਿਕ ਯੂਨੀਵਰਸ ਦੀ ਇਹ ਛੇਵੀਂ ਫਿਲਮ ਹੈ। ਜੌਸ ਵੇਡਨ ਦੀ ਲਿਖੀ ਅਤੇ ਨਿਰਦੇਸ਼ਿਤ ਇਹ ਫ਼ਿਲਮ ਰੌਬਰਟ ਡਾਓਨੀ ਜੂਨੀਅਰ, ਕ੍ਰਿਸ ਈਵਾਂਸ, ਮਾਰਕ ਰੂਫ਼ਾਲੋ, ਕ੍ਰਿਸ ਹੈਮਸਵਰਥ, ਸਕਾਰਲੈਟ ਜੋਹਾਨਸਨ, ਜੇਰੇਮੀ ਰੈਨਰ, ਟੌਮ ਹਿਡਲਸਟਨ, ਕਲਾਰਕ ਗ੍ਰੈੱਗ, ਕੋਬੀ ਸਮਲਡਰਸ, ਸਟੈਲਨ ਸਕਾਸ਼ਗੂਦ ਅਤੇ ਸੈਮੂਐਲ ਐੱਲ. ਜੈਕਸਨ ਨੂੰ ਬਰਾਬਰ ਅਹਿਮੀਅਤ ਕਿਰਦਾਰ ਵਿੱਚ ਪੇਸ਼ ਕਰਦੀ ਹੈ। ਫ਼ਿਲਮ ਵਿੱਚ ਅਮਨ ਬਹਾਲੀ ਜਥੇਬੰਦੀ ਸ਼ੀਲਡ ਦਾ ਡਾਇਰੈਕਟਰ ਨਿੱਕ ਫ਼ਿਊਰੀ ਥੌਰ ਦੇ ਭਰਾ ਲੋਕੀ ਤੋਂ ਧਰਤੀ ਨੂੰ ਬਚਾਉਣ ਲਈ ਆਈਰਨ ਮੈਨ, ਕੈਪਟਨ ਅਮਰੀਕਾ, ਹਲਕ, ਅਤੇ ਥੌਰ ਨੂੰ ਭਰਤੀ ਕਰਦਾ ਹੈ।
11 ਅਪਰੈਲ 2012 ਨੂੰ ਹਾਲੀਵੁੱਡ ਦੇ ਐਲ ਕੈਪੀਟਨ ਥੀਏਟਰ ਵਿੱਚ ਇਸ ਦਾ ਪ੍ਰੀਮੀਅਰ ਹੋਇਆ ਅਤੇ 4 ਮਈ 2012 ਨੂੰ ਇਹ ਪੂਰੇ ਸੰਯੁਕਤ ਰਾਜ ਅਮਰੀਕਾ ਵਿੱਚ ਜਾਰੀ ਹੋਈ।