ਜੈਅੰਤੀ ਮਾਜਰੀ ਡੈਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੈਅੰਤੀ ਮਾਜਰੀ ਡੈਮ
Jyanti Majri Dam, district Mohali, Punjab,India 01.JPG
ਜੈਅੰਤੀ ਮਾਜਰੀ ਡੈਮ
Lua error in Module:Location_map at line 414: No value was provided for longitude.Location of ਜੈਅੰਤੀ ਮਾਜਰੀ ਡੈਮ
ਦਫ਼ਤਰੀ ਨਾਮ Jayanti Majri
ਦੇਸ਼ ਭਾਰਤ
ਸਥਿਤੀ ਮੋਹਾਲੀ, ਪੰਜਾਬ
ਕੋਆਰਡੀਨੇਟ 30°48′56″N 76°46′56″E / 30.81556°N 76.78222°E / 30.81556; 76.78222ਗੁਣਕ: 30°48′56″N 76°46′56″E / 30.81556°N 76.78222°E / 30.81556; 76.78222
ਮੰਤਵ ਸਿੰਚਾਈ , ਹੜ੍ਹ ਰੋਕਣਾ
ਰੁਤਬਾ ਚਾਲੂ
ਉਦਘਾਟਨ ਤਾਰੀਖ 2001; 18 ਸਾਲ ਪਿਹਲਾਂ (2001)
ਮਾਲਕ ਪੰਜਾਬ ਸਰਕਾਰ
Dam and spillways
ਡੈਮ ਦੀ ਕਿਸਮ ਮਿੱਟੀ ਦੇ ਭਾਰਤ ਨਾਲ ਬਣਾਇਆ ਬੰਨ੍ਹ,
ਰੋਕਾਂ ਸੂੰਕ ਨਦੀ/ਚੋਅ
ਉਚਾਈ 19.75 ft (6.02 m)
ਉਚਾਈ (ਬੁਨਿਆਦ) 19.75 ਮੀ
ਲੰਬਾਈ 256 ft (78 m)

ਜੈਅੰਤੀ ਮਾਜਰੀ ਡੈਮ,ਭਾਰਤ ਦੇ ਪੰਜਾਬ ਰਾਜ ਦੇ ਮੋਹਾਲੀ ਜਿਲੇ ਵਿੱਚ ਪੈਂਦਾ ਇੱਕ ਛੋਟਾ ਡੈਮ ਹੈ ਜੋ ਜੈਅੰਤੀ ਮਾਜਰੀ ਪਿੰਡ ਦੀ ਜ਼ਮੀਨ ਵਿੱਚ ਬਣਿਆ ਹੋਇਆ ਹੈ ।[1][2] ਇਸ ਡੈਮ ਦਾ ਮੁੱਖ ਮੰਤਵ ਆਲੇ ਦੁਆਲੇ ਦੇ ਪਿੰਡਾਂ ਨੂੰ ਸਿੰਚਾਈ ਲਈ ਪਾਣੀ ਦੇਣਾ ਹੈ । ਜੈਅੰਤੀ ਮਾਜਰੀ ਤੋਂ ਇਲਾਵਾ ਇਸ ਡੈਮ ਤੋਂ ਸ਼ੰਕੂ,ਫਿਰਜਪੁਰ ਬੰਗਰ ਅਤੇ ਮੁੱਲਾਂਪੁਰ ਗਰੀਬਦਾਸ ਆਦਿ ਪਿੰਡਾਂ ਨੂੰ ਸਿੰਚਾਈ ਲਈ ਪਾਣੀ ਮਿਲਦਾ ਹੈ। ਇਹ ਡੈਮ ਪਹਿਲਾਂ ਪ੍ਰਵਾਸੀ ਪੰਛੀਆਂ ਲਈ ਕਾਫੀ ਖਿੱਚ ਦਾ ਕੇਂਦਰ ਸੀ ਅਤੇ ਵੱਡੀ ਗੀਂਤੀ ਵਿੱਚ ਇਥੇ ਪੰਛੀ ਆਓਂਦੇ ਸਨ । ਪਰ ਹੁਣ ਇਹਨਾਂ ਦੀ ਗਿਣਤੀ ਕਾਫੀ ਘੱਟ ਹੈ । ਇਸਦਾ ਇੱਕ ਕਰਨ ਇਹ ਹੋ ਸਕਦਾ ਹੈ ਕਿ ਅਜਿਹੇ ਡੈਮ ਮੱਛੀਆਂ ਦੇ ਵਪਾਰ ਲਈ ਠੇਕੇ ਤੇ ਦਿੱਤੇ ਜਾਂਦੇ ਹਨ ਅਤੇ ਠੇਕੇਦਾਰ ਪ੍ਰਵਾਸੀ ਪੰਛੀਆਂ ਨੂੰ ਆਓਣ ਤੋਂ ਰੋਕਦੇ ਹਨ ।

ਸਮਸਿਆਵਾਂ[ਸੋਧੋ]

ਇਸ ਡੈਮ ਦੇ ਸਹੀ ਰੱਖ ਰਖਾਓ ਦੀ ਘਾਟ ਕਾਰਣ ਕਈ ਵਾਰੀ ਇਲਾਕੇ ਦੇ ਕਿਸਾਨਾਂ ਨੂੰ ਕੁਝ ਸਮਸਿਆਵਾਂ ਪੇਸ਼ ਆਉਂਦੀਆਂ ਹਨ। ਇਸ ਵਿੱਚ ਮੁੱਖ ਤੌਰ ਤੇ ਇਹਨਾਂ ਵਿੱਚ ਗਾਰ ਜੰਮਣਾ ਅਤੇ ਪਾਣੀ ਦੀ ਸਪਲਾਈ ਵਿੱਚ ਵਿਘਨ ਪੈਣਾ ਜਾਂ ਪਾਣੀ ਸਪਲਾਈ ਦੀ ਮਸ਼ੀਨਰੀ ਆਦਿ ਦਾ ਖਰਾਬ ਹੋ ਜਾਣਾ ਮੁੱਖ ਹਨ ।[3]

ਫੋਟੋ ਗੈਲਰੀ[ਸੋਧੋ]

ਹਵਾਲੇ[ਸੋਧੋ]