ਜੈਲਲਿਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜੈਲਲਿਤਾ
ਤਮਿਲਨਾਡੂ ਦੀ ਪੰਜ ਵਾਰ ਬਣੀ ਮੁੱਖ ਮੰਤਰੀ
ਅਹੁਦੇ 'ਤੇ
23 ਮਈ 2015 – 5 ਦਸੰਬਰ 2016
ਗਵਰਨਰ ਕੋਨੀਜੇਤੀ ਰੋਸਾਇਹਾ
ਪਿਛਲਾ ਅਹੁਦੇਦਾਰ ਓ. ਪਾਨੀਰਸੇਲਵਮ
ਅਗਲਾ ਅਹੁਦੇਦਾਰ ਓ. ਪਨੀਰਸੇਲਵਮ
ਚੋਣ-ਹਲਕਾ ਡਾ. ਰਾਧਾਕ੍ਰਿਸ਼ਨਨ ਨਗਰ
ਅਹੁਦੇ 'ਤੇ
16 ਮਈ 2011 – 27 ਸਤੰਬਰ 2014
ਪਿਛਲਾ ਅਹੁਦੇਦਾਰ ਐਮ. ਕਰੁਣਾਨਿਧੀ
ਅਗਲਾ ਅਹੁਦੇਦਾਰ ਓ. ਪਾਨੀਰਸੇਲਵਮ[1]
ਚੋਣ-ਹਲਕਾ ਸ੍ਰੀਰੰਗਮ
ਅਹੁਦੇ 'ਤੇ
2 ਮਾਰਚ 2002 – 12 ਮਈ 2006
ਪਿਛਲਾ ਅਹੁਦੇਦਾਰ ਓ. ਪਾਨੀਰਸੇਲਵਮ
ਅਗਲਾ ਅਹੁਦੇਦਾਰ ਐਮ. ਕਰੁਣਾਨਿਧੀ
ਚੋਣ-ਹਲਕਾ ਅੰਦੀਪਤੀ
ਅਹੁਦੇ 'ਤੇ
14 ਮਈ 2001 – 21 ਸਤੰਬਰ 2001
ਪਿਛਲਾ ਅਹੁਦੇਦਾਰ ਐਮ. ਕਰੁਣਾਨਿਧੀ
ਅਗਲਾ ਅਹੁਦੇਦਾਰ ਓ. ਪਾਨੀਰਸੇਲਵਮ
ਚੋਣ-ਹਲਕਾ ਲੜੀ ਨਹੀਂ
ਅਹੁਦੇ 'ਤੇ
24 ਜੂਨ 1991 – 12 ਮਈ 1996
ਪਿਛਲਾ ਅਹੁਦੇਦਾਰ ਰਾਸ਼ਟਰਪਤੀ ਸ਼ਾਸਨ
ਅਗਲਾ ਅਹੁਦੇਦਾਰ ਐਮ. ਕਰੁਣਾਨਿਧੀ
ਚੋਣ-ਹਲਕਾ ਬਾਰਗੁਰ
ਨਿੱਜੀ ਵੇਰਵਾ
ਜਨਮ ਕੋਮਲਾਵੱਲੀ
(1948-02-24) 24 ਫ਼ਰਵਰੀ 1948 (ਉਮਰ 68)
ਮੰਡਿਆ, ਮੈਸੂਰ ਰਾਜ (ਮੌਜੂਦਾ ਕਰਨਾਟਕ ਰਾਜ, ਭਾਰਤ)
ਕੌਮੀਅਤ ਭਾਰਤੀ
ਸਿਆਸੀ ਪਾਰਟੀ ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕੜਗਮ
ਰਿਹਾਇਸ਼ ਚੇਨੱਈ, ਤਮਿਲਨਾਡੂ
ਧਰਮ ਹਿੰਦੂ

ਜੈਲਲਿਤਾ ਜੈਰਾਮ(24 ਫਰਵਰੀ 1948- 5 ਦਸੰਬਰ 2016), ਜਿਸ ਨੂੰ ਜੈਲਲਿਤਾ, ਜਾਂ ਜਇਆ ਵੀ ਕਿਹਾ ਜਾਂਦਾ ਹੈ, ਇੱਕ ਭਾਰਤੀ ਸਿਆਸਤਦਾਨ ਅਤੇ ਤਮਿਲਨਾਡੂ ਦੀ ਮੁੱਖ ਮੰਤਰੀ ਸੀ।[2] ਉਹ 1991 ਤੋਂ 1996, 2001 ਵਿੱਚ, 2002 ਤੋਂ 2006 ਅਤੇ 2011 ਤੋਂ 2014 ਦੌਰਾਨ ਚਾਰ ਵਾਰ ਤਮਿਲਨਾਡੂ ਦੀ ਮੁੱਖ ਮੰਤਰੀ ਰਹੀ ਚੁੱਕੇ ਸਨ। ਇਸ ਤੋਂ ਪਹਿਲਾਂ ਉਹ ਇੱਕ ਅਦਾਕਾਰਾ ਸੀ। ਉਸਨੇ ਲਗਭਗ 140 ਫਿਲਮਾਂ ਵਿੱਚ ਕੰਮ ਕੀਤਾ। ਉਸਨੇ ਇਹ ਫਿਲਮਾਂ ਤਾਮਿਲ, ਤੇਲਗੂ ਅਤੇ ਕੰਨੜ ਵਿੱਚ ਕੀਤੀਆਂ।[3]

ਚੇਨੱਈ ਦੀਆਂ ਸਡ਼ਕਾਂ ਤੇ ਲੱਗਿਆ ਜੈਲਲਿਤਾ ਦਾ ਫਲੈਕਸ ਬੋਰਡ
ਤਸਵੀਰ:AIADMK Election Manifesto.JPG
ਪਾਰਟੀ ਦਾ ਮੈਨੀਫੈਸਟੋ ਜਾਰੀ ਕਰਨ ਸਮੇਂ
ਹਿਲੇਰੀ ਕਲਿੰਟਨ ਅਤੇ ਜੈਲਲਿਤਾ

ਆਰੰਭਕ ਜੀਵਨ[ਸੋਧੋ]

ਜੈਲਲਿਤਾ ਦਾ ਜਨਮ 24 ਫਰਵਰੀ 1948 ਨੂੰ ਇੱਕ ਅੱਯਰ ਬ੍ਰਾਹਮਣ ਪਰਵਾਰ ਵਿੱਚ, ਮੈਸੂਰ ਰਾਜ (ਜੋ ਕਿ ਹੁਣ ਕਰਨਾਟਕ ਦਾ ਹਿੱਸਾ ਹੈ) ਦੇ ਮਾਂਡਆ ਜ਼ਿਲ੍ਹੇ ਦੇ ਪਾਂਡਵਪੁਰਾ ਤਾਲੁਕ ਦੇ ਮੇਲੁਰਕੋਟ ਪਿੰਡ ਵਿੱਚ ਹੋਇਆ ਸੀ।[4][5] ਉਸਦਾ ਦਾਦਾ ਤਤਕਾਲੀਨ ਮੈਸੂਰ ਰਾਜ ਵਿੱਚ, ਮੈਸੂਰ ਦੇ ਮਹਾਰਾਜਾ ਕ੍ਰਿਸ਼ਨਾ ਰਾਜਾ ਵਾਦੀਆਰ IV ਇੱਕ ਸਰਜਨ ਸਨ। ਸਿਰਫ਼ 2 ਸਾਲ ਦੀ ਉਮਰ ਵਿੱਚ ਹੀ ਉਸ ਦੇ ਪਿਤਾ ਜੈਰਾਮ, ਉਸ ਨੂੰ ਮਾਂ ਵੇਦਾਵੱਲੀ ਦੇ ਨਾਲ ਇਕੱਲਾ ਛੱਡ ਕਰ ਚੱਲ ਬਸੇ ਸਨ। ਪਿਤਾ ਦੀ ਮੌਤ ਦੇ ਬਾਦ ਉਨ੍ਹਾਂ ਦੀ ਮਾਂ ਉਸ ਨੂੰ ਲੈ ਕੇ ਬੰਗਲੌਰ ਚੱਲੀ ਆਈ, ਜਿੱਥੇ ਉਸ ਦੇ ਮਾਤਾ ਪਿਤਾ ਰਹਿੰਦੇ ਸਨ। ਬਾਅਦ ਵਿੱਚ ਉਸ ਦੀ ਮਾਂ ਨੇ ਤਮਿਲ ਸਿਨੇਮਾ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਣਾ ਫਿਲਮੀ ਨਾਮ ਸ਼ਾਮ ਰੱਖ ਲਿਆ।

ਹਵਾਲੇ[ਸੋਧੋ]