ਐਮ. ਕਰੁਣਾਨਿਧੀ
ਮੁਥੁਵੇਲ ਕਰੁਣਾਨਿਧੀ | |
---|---|
![]() ਕਾਲਾਈਗਨਰ ਕਰੁਣਾਨਿਧੀ ਇੱਕ ਰਾਜਕੀ ਸਮਾਗਮ ਤੇ | |
ਤੀਜਾ ਤਮਿਲਨਾਡੂ ਦੇ ਮੁੱਖ ਮੰਤਰੀ | |
ਦਫ਼ਤਰ ਵਿੱਚ 13 ਮਈ 2006 – 15 ਮਈ 2011 | |
ਸਾਬਕਾ | ਜੈਲਲਿਤਾ |
ਉੱਤਰਾਧਿਕਾਰੀ | ਜੈਲਲਿਤਾ |
ਹਲਕਾ | Chepauk |
ਦਫ਼ਤਰ ਵਿੱਚ 13 ਮਈ 1996 – 13 ਮਈ 2001 | |
ਸਾਬਕਾ | ਜੈਲਲਿਤਾ |
ਉੱਤਰਾਧਿਕਾਰੀ | ਜੈਲਲਿਤਾ |
ਹਲਕਾ | Chepauk |
ਦਫ਼ਤਰ ਵਿੱਚ 27 ਜਨਵਰੀ 1989 – 30 ਜਨਵਰੀ 1991 | |
ਸਾਬਕਾ | ਜਾਨਕੀ ਰਾਮਚੰਦਰਨ |
ਉੱਤਰਾਧਿਕਾਰੀ | ਜੈਲਲਿਤਾ |
ਹਲਕਾ | Harbour |
ਦਫ਼ਤਰ ਵਿੱਚ 15 ਮਾਰਚ 1971 – 31 ਮਾਰਚ 1976 | |
ਸਾਬਕਾ | ਰਾਸ਼ਟਰਪਤੀ ਰਾਜ |
ਉੱਤਰਾਧਿਕਾਰੀ | ਰਾਸ਼ਟਰਪਤੀ ਰਾਜ |
ਹਲਕਾ | ਸੈਦਪੇਟ |
ਦਫ਼ਤਰ ਵਿੱਚ 10 ਫ਼ਰਵਰੀ 1969 – 4 ਜਨਵਰੀ 1971 | |
ਸਾਬਕਾ | V. R. Nedunchezhiyan (acting) |
ਉੱਤਰਾਧਿਕਾਰੀ | ਰਾਸ਼ਟਰਪਤੀ ਰਾਜ |
ਹਲਕਾ | ਸੈਦਪੇਟ |
ਨਿੱਜੀ ਜਾਣਕਾਰੀ | |
ਜਨਮ | ਦਕਸ਼ਿਣਮੂਰਤੀ 3 ਜੂਨ 1924 ਤਿਰੁਕੁਵਾਲਾਈ, ਮਦਰਾਸ ਪ੍ਰੈਜੀਡੈਂਸੀ, ਬ੍ਰਿਟਿਸ਼ ਇੰਡੀਆ |
ਮੌਤ | 7 ਅਗਸਤ 2018 | (ਉਮਰ 94)
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਦ੍ਰਾਵਿੜ ਮੁਨੇਤਰ ਕੜਗਮ |
ਪਤੀ/ਪਤਨੀ | ਪਦਮਾਵਤੀ (ਮਰਹੂਮ) Dayalu Rajathi |
ਸੰਤਾਨ | M. K. Muthu M. K. Alagiri M. K. Stalin M. K. Tamilarasu M. K. Selvi Kanimozhi |
ਰਿਹਾਇਸ਼ | ਚੇਨਈ, ਤਮਿਲਨਾਡੂ, ਭਾਰਤ |
ਦਸਤਖ਼ਤ | ਐਮ. ਕਰੁਣਾਨਿਧੀ's signature |
ਵੈਬਸਾਈਟ | http://www.kalaignarkarunanidhi.com |
ਮੁਥੁਵੇਲ ਕਰੁਣਾਨਿਧੀ (3 ਜੂਨ 1924 - 7 ਅਗਸਤ 2018) ਭਾਰਤ ਦੇ ਰਾਜ ਤਮਿਲਨਾਡੂ ਇੱਕ ਸਿਆਸਤਦਾਨ ਹੈ। ਉਹ ਪੰਜ ਵਾਰ ਅਲੱਗ ਅਲੱਗ ਸਮਿਆਂ ਤੇ ਤਮਿਲਨਾਡੂ ਦਾ ਮੁੱਖ ਮੰਤਰੀ ਰਿਹਾ। ਉਹ ਤਮਿਲਨਾਡੂ ਦੀ ਰਾਜਨੀਤਿਕ ਪਾਰਟੀ ਦ੍ਰਾਵਿੜ ਮੁਨੇਤਰ ਕੜਗਮ[1] ਦਾ ਮੁੱਖੀ ਵੀ ਹੈ। ਉਹ ਇਸ ਪਾਰਟੀ ਦੇ ਸੰਸਥਾਪਕ ਸੀ.ਐਨ ਅਨਾਦੁਰਾਈ[2] ਤੋਂ ਲੈ ਕੇ ਹੁਣ ਤੱਕ ਇਸ ਪਾਰਟੀ ਦਾ ਮੁੱਖੀ ਸੀ। ਉਸ ਨੂੰ ਦ੍ਰਾਵਿੜ ਸਿਆਸਤ ਦੇ ਪਿਤਾਮਾ ਵੀ ਕਿਹਾ ਜਾਂਦਾ ਸੀ।[3]
ਰਾਜਨੀਤਿਕ ਸਫ਼ਰ[ਸੋਧੋ]
ਐਰੁਣਾਨਿਧੀ ਛੇ ਦਹਾਕਿਆਂ ਤਕ ਵਿਧਾਨ ਸਭਾ ਦੇ ਮੈਂਬਰ ਰਹੇ ਅਤੇ ਪੰਜ ਵਾਰ ਮੁੱਖ ਮੰਤਰੀ ਵੀ ਬਣੇ। ਇਸ ਤੋਂ ਇਲਾਵਾ ਉਹਨਾਂ ਨੇ ਤਾਮਿਲ ਸਾਹਿਤ ਤੇ ਸਿਨਮਾ ਦੇ ਖੇਤਰ ਵਿੱਚ ਵੀ ਅਹਿਮ ਯੋਗਦਾਨ ਪਾਇਆ। ਤਾਮਿਲ ਨਾਡੂ ਦੀ ਸਮੁੱਚੀ ਸਿਆਸਤ ਦ੍ਰਾਵਿੜ ਲਹਿਰ ਤੇ ਦ੍ਰਾਵਿੜ ਗੌਰਵ ਦੁਆਲੇ ਘੁੰਮਦੀ ਹੈ। ਕਰੁਣਾਨਿਧੀ ਇਸ ਲਹਿਰ ਦੇ ਸਿਰਜਣਹਾਰਾਂ ਵਿੱਚੋਂ ਇੱਕ ਸਨ। ਤਾਮਿਲਾਂ ਨੂੰ ਰਾਜਸੀ, ਸਮਾਜਿਕ ਤੇ ਆਰਥਿਕ ਪੱਧਰ ’ਤੇ ਬ੍ਰਾਹਮਣਵਾਦ ਹੱਥੋਂ ਸਦੀਆਂ ਤਕ ਬਹੁਤ ਨਮੋਸ਼ੀ ਝੱਲਣੀ ਪਈ। ਜ਼ਿੰਦਗੀ ਦੇ ਹਰ ਖੇਤਰ ਵਿੱਚ ਉਹਨਾਂ ਨੂੰ ਹੀਣਤਾ ਦਾ ਅਹਿਸਾਸ ਕਰਵਾਇਆ ਜਾਂਦਾ ਸੀ। ਇਸ ਦੇ ਖ਼ਿਲਾਫ਼ ਸਭ ਤੋਂ ਪਹਿਲਾਂ ਆਵਾਜ਼ ਈ.ਵੀ. ਰਾਮਾਸਾਮੀ ਉਰਫ਼ ਪੇਰੀਆਰ ਨੇ ਉਠਾਈ। ਉਹਨਾਂ ਦੇ ਮੁੱਖ ਮੁਰੀਦ ਅੰਨਾਦੁਰੱਈ ਅਤੇ ਅੱਗੋਂ ਅੰਨਾ ਦੇ ਮੁੱਖ ਸਹਿਯੋਗੀ ਐੱਮ. ਕਰੁਣਾਨਿਧੀ ਨੇ ਇਸ ਆਵਾਜ਼ ਨੂੰ ਲਹਿਰ ਦੇ ਰੂਪ ਵਿੱਚ ਜਥੇਬੰਦ ਕੀਤਾ। ਦ੍ਰਾਵਿੜ ਲਹਿਰ ਜਾਤੀਵਾਦ ਦੇ ਖ਼ਿਲਾਫ਼ ਜ਼ੋਰਦਾਰ ਅੰਦੋਲਨ ਦੇ ਰੂਪ ਵਿੱਚ ਸੀ। ਇਸ ਨੇ ਤਮਿਲ ਪਛਾਣ ਨੂੰ ਉਭਾਰਿਆ ਅਤੇ ਮਾਣ-ਸਨਮਾਨ ਦਾ ਹੱਕਦਾਰ ਬਣਾਇਆ। ਹਾਲਾਂਕਿ ਇਸ ਨੂੰ ਬ੍ਰਾਹਮਣ-ਵਿਰੋਧੀ ਤੇ ਮੂਰਤੀ ਪੂਜਕਾਂ ਖ਼ਿਲਾਫ਼ ਅੰਦੋਲਨ ਦੇ ਰੂਪ ਵਿੱਚ ਵੇਖਿਆ ਗਿਆ, ਪਰ ਮੂਲ ਰੂਪ ਵਿੱਚ ਇਸ ਦਾ ਮਨਰੋਥ ਦ੍ਰਾਵਿੜਾਂ ਨੂੰ ਭਾਰਤੀ ਸਮਾਜ, ਸੱਭਿਆਚਾਰ ਤੇ ਇਤਿਹਾਸ ਵਿੱਚ ਸਨਮਾਨਿਤ ਮੁਕਾਮ ਦਿਵਾਉਣਾ ਸੀ। ਇਸ ਨੇ ਸੰਘਵਾਦ ਦਾ ਪਰਚਮ ਵੀ ਬੁਲੰਦ ਕੀਤਾ ਅਤੇ ਭਾਰਤੀ ਰਾਜਨੀਤੀ ਵਿੱਚ ਖੇਤਰੀ ਉਮਾਹਾਂ ਨੂੰ ਸਹੀ ਪ੍ਰਤੀਨਿਧਤਾ ਦਿੱਤੇ ਜਾਣ ਦੀ ਮੰਗ ਨੂੰ ਜਥੇਬੰਦਕ ਰੂਪ ਵਿੱਚ ਉਭਾਰਿਆ। ਦਰਅਸਲ, ਭਾਰਤੀ ਸਿਆਸਤ ਵਿੱਚ ਖੇਤਰੀਵਾਦ ਦਾ ਉਭਾਰ ਹੀ ਅੰਨਾਦੁਰੱਈ ਤੇ ਕਰੁਣਾਨਿਧੀ ਵੱਲੋਂ ਸਥਾਪਿਤ ਡੀਐੱਮਕੇ ਪਾਰਟੀ ਰਾਹੀਂ ਸੰਭਵ ਹੋਇਆ। ਇਹ ਸਿਆਸੀ ਪਾਰਟੀ ਉਹਨਾਂ ਨੇ ਪੇਰੀਆਰ ਦੀ ਦ੍ਰਾਵਿੜ ਕੜਗਮ (ਡੀਕੇ) ਤੋਂ ਅਲਹਿਦਾ ਹੋਣ ਮਗਰੋਂ ਸਥਾਪਿਤ ਕੀਤੀ।[4]
ਹਵਾਲੇ[ਸੋਧੋ]
- ↑ "DMK's Official Homepage". Dravida Munnetra Kazhagam. 9 December 2011. Retrieved 22 November 2013.
- ↑ "Biography of Karunanaidhi in official party website". Dravida Munnetra Kazhagam. Archived from the original on 15 ਅਕਤੂਬਰ 2013. Retrieved 22 November 2013. Check date values in:
|archive-date=
(help) - ↑ "ਕਰੁਣਾਨਿਧੀ ਨੂੰ ਲੱਖਾਂ ਲੋਕਾਂ ਵੱਲੋਂ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ". ਪੰਜਾਬੀ ਟ੍ਰਿਬਿਊਨ. 2018-08-08. Retrieved 2018-08-09.[ਮੁਰਦਾ ਕੜੀ]
- ↑ "ਕਰੁਣਾਨਿਧੀ ਦਾ ਚਲਾਣਾ". ਪੰਜਾਬੀ ਟ੍ਰਿਬਿਊਨ. 2018-08-08. Retrieved 2018-08-09.[ਮੁਰਦਾ ਕੜੀ]