ਜੋਏ ਓ'ਕੋਨਲ
ਜੋਏ ਓ'ਕੋਨਲ | |
---|---|
ਅਲਮਾ ਮਾਤਰ | ਬਰੂਨਲ ਯੂਨੀਵਰਸਿਟੀ[1] |
ਪੇਸ਼ਾ | ਸਿਆਸਤਦਾਨ |
ਰਾਜਨੀਤਿਕ ਦਲ | ਲਿਬਰਲ ਡੈਮੋਕਰੇਟ |
ਸਾਥੀ | ਸਰਾਹ ਬ੍ਰਾਊਨ |
ਜੋਏ ਓ'ਕੋਨਲਇਕ ਬ੍ਰਿਟਿਸ਼ ਲਿਬਰਲ ਡੈਮੋਕਰੇਟ ਸਿਆਸਤਦਾਨ[2] ਹਨ, ਜੋ ਜ਼ਿਆਦਾਤਰ ਟਰਾਂਸਜੈਂਡਰ ਅਧਿਕਾਰਾਂ ਲਈ ਪ੍ਰਮੁੱਖ ਪ੍ਰਚਾਰਕ ਵਜੋਂ ਜਾਣੇ ਜਾਂਦੇ ਹਨ।
ਰਾਜਨੀਤਿਕ ਸਰਗਰਮੀ
[ਸੋਧੋ]ਓ'ਕੋਨਲ ਕਈ ਸਾਲਾਂ ਤੋਂ ਟਰਾਂਸਜੈਂਡਰ ਅਧਿਕਾਰਾਂ ਲਈ ਵਿਸ਼ੇਸ਼ ਮੁਹਿੰਮਕਾਰ ਰਹੇ ਹਨ ਅਤੇ ਇਨ੍ਹਾਂ ਮੁੱਦਿਆਂ ਸਬੰਧੀ ਰਾਸ਼ਟਰੀ ਪ੍ਰਕਾਸ਼ਨਾਂ ਵਿੱਚ ਨਿਯਮਤ ਤੌਰ' ਤੇ ਹਵਾਲੇ ਦਿੱਤੇ ਗਏ ਹਨ। ਉਨ੍ਹਾਂ ਦੇ ਯੋਗਦਾਨ ਵਿੱਚ ਨੌਜਵਾਨ ਟਰਾਂਸਜੈਂਡਰ ਵਿਅਕਤੀਆਂ ਦੀ ਸੁਰੱਖਿਆ ਅਤੇ ਮਾਨਸਿਕ ਸਿਹਤ 'ਤੇ ਵਧੇਰੇ ਧਿਆਨ ਦੇਣ ਸਮੇਤ ਟਰਾਂਸ ਲੋਕਾਂ ਸਬੰਧੀ ਮੁੱਦਿਆ ਅਤੇ ਆਪਣੇ ਤਜੁਰਬੇ ਨੂੰ ਅਧਾਰ ਬਣਾ ਕੇ ਗਾਰਡੀਅਨ ਅਤੇ ਹਫਪਸਟ ਸਮੇਤ ਕਈ ਪ੍ਰਕਾਸ਼ਨਾਵਾਂ ਲਈ ਲੇਖ ਲਿਖਣਾ ਸ਼ਾਮਲ ਹੈ।[3][4] ਉਨ੍ਹਾਂ ਨੇ ਮੈਰਿਜ ਐਕਟ 2013 ਦੀ ਵੀ ਆਲੋਚਨਾ ਕੀਤੀ ਹੈ ਤਾਂ ਕਿ ਟਰਾਂਸਜੈਂਡਰ ਦੇ ਹੱਕਾਂ ਨੂੰ ਸ਼ਾਮਲ ਕਰਨ ਵਿੱਚ ਕੋਈ ਦਿੱਕਤ ਨਾ ਆਵੇ।[5] ਉਹ ਐਲ.ਜੀ.ਟੀ.ਬੀ + ਲਿਬਰਲ ਡੈਮੋਕਰੇਟ[6] ਦੇ ਕਾਰਜਕਾਰੀ ਮੈਂਬਰ ਹਨ ਅਤੇ ਸਮਾਨਤਾ ਤੇ ਸੁਰੱਖਿਆ ਦੋਨਾਂ ਉੱਤੇ ਲਿਬਰਲ ਡੈਮੋਕ੍ਰੇਟਕ ਨੀਤੀ ਦੇ ਕਾਗਜ਼ਾਂ ਦੀ ਸਹਿ ਲੇਖਿਕਾ ਵੀ ਹਨ।[7][8]
ਨਿੱਜੀ ਜ਼ਿੰਦਗੀ
[ਸੋਧੋ]ਓ'ਕੋਨਲ ਖ਼ੁਦ ਟਰਾਂਸਜੈਂਡਰ ਹਨ ਅਤੇ ਉਨ੍ਹਾਂ ਨੇ ਆਪਣੇ ਪੋਲੀਮੋਰੋਸ (ਬਹੁ-ਪੱਖੀ) ਪਰਿਵਾਰ ਲਈ ਮੀਡਿਆ ਦਾ ਵਿਸ਼ੇਸ਼ ਧਿਆਨ ਖਿਚਿਆ।[9] ਉਹ ਸਰਾਹ ਬ੍ਰਾਉਨ (ਉਹ ਵੀ ਲਿਬਰਲ ਡੈਮੋਕਰੇਟ ਕਾਰਕੁੰਨ ਹਨ ਅਤੇ ਸਾਬਕਾ ਕੈਂਬਰਿਜ ਸਿਟੀ ਕੋਂਸਲਰ ਹਨ), ਸਲੀਵੀਆ (ਸਰਾਹ ਦੀ ਪਤਨੀ) ਅਤੇ ਕਾਫੀ ਸੱਪਾਂ ਨਾਲ ਰਹਿ ਰਹੇ ਹਨ।[10]
ਉਸਦੇ ਪਹਿਲੇ ਵਿਆਹ ਤੋਂ ਤਿੰਨ ਬੱਚੇ ਹਨ, ਉਹ ਮੈਨੇਜਿੰਗ ਆਈ.ਟੀ. ਸਿਸਟਮ ਵਿੱਚ ਕੰਮ ਕਰਦੇ ਹਨ ਅਤੇ ਖੇਤਰੀ ਆਰਮੀ ਵਿੱਚ ਰਹਿ ਚੁੱਕੇ ਹਨ। ਉਹ ਬਹੁਤ ਵਧੀਆ ਆਰੋਹੀ ਅਤੇ ਮਲਾਹ ਵੀ ਹਨ।
ਹਵਾਲੇ
[ਸੋਧੋ]- ↑ "Councillor Zoe O'Connell". Cambridge City Council.
- ↑ "Zoe O'Connell". Liberal Democrats.
- ↑ O'Connell, Zoe (12 October 2017). "Trans teens are being killed while we debate nonexistent problems". The Guardian.
- ↑ O'Connell, Zoe (15 July 2011). "CRB Checks and Trans Folk". HuffPost UK.
- ↑ "Lib Dems select trans candidate Zoe O'Connell". Pink News. 13 February 2015.
- ↑ "Executive". LGBT+ Liberal Democrats. Archived from the original on 2019-06-26. Retrieved 2019-06-26.
- ↑ Expanding Opportunity, Unlocking Potential: Equalities Policy Paper (PDF). Liberal Democrats. 2014.
- ↑ Safe and Free: Liberty & Security in the UK Policy Paper (PDF). Liberal Democrats. 2016. ISBN 978-1-910763-27-8.
- ↑ "This Marriage Survived The Husband Becoming A Woman". HuffPost UK. 27 December 2015.
- ↑ Barkham, Patrick (20 April 2013). "'Why three in a bed isn't a crowd' - the polyamorous trio". The Guardian.